US School Shooting: ਮੁੜ ਗੋਲੀਬਾਰੀ ਨਾਲ ਦਹਿਲਿਆ ਅਮਰੀਕਾ; ਸਕੂਲ `ਚ ਮਹਿਲਾ ਨੇ ਕੀਤੀ ਫ਼ਾਇਰਿੰਗ, 6 ਦੀ ਮੌਤ
US School Shooting: ਅਮਰੀਕਾ ਦੇ ਟੈਨੇਸੀ ਸੂਬੇ ਦੇ ਨੈਸ਼ਵਿਲ ਸ਼ਹਿਰ ਦੇ ਇੱਕ ਈਸਾਈ ਸਕੂਲ `ਚ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਦਾ ਬਿਆਨ ਵੀ ਸਾਹਮਣੇ ਆਇਆ ਹੈ ਅਤੇ ਉਨ੍ਹਾਂ ਕਿਹਾ ਹੈ ਕਿ ਬਹੁਤ ਹੋ ਗਿਆ।
US School Shooting: ਅਮਰੀਕਾ ਦੇ ਟੈਨੇਸੀ ਸੂਬੇ ਦੇ ਨੈਸ਼ਵਿਲ 'ਚ ਇੱਕ ਕ੍ਰਿਸਚੀਅਨ ਸਕੂਲ 'ਚ ਫਾਇਰਿੰਗ ਦੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਔਰਤ ਨੇ ਤੇਜ਼ ਰਫਤਾਰ ਨਾਲ ਗੋਲੀ ਚਲਾ ਕੇ 3 ਸਕੂਲੀ ਬੱਚਿਆਂ ਸਮੇਤ 6 ਲੋਕਾਂ ਦੀ ਹੱਤਿਆ ਕਰ ਦਿੱਤੀ ਹੈ। ਇਸ ਤੋਂ ਬਾਅਦ ਪੁਲਿਸ ਦੀ ਜਵਾਬੀ ਕਾਰਵਾਈ ਵਿੱਚ ਬੰਦੂਕਧਾਰੀ ਹਮਲਾਵਰ ਮਾਰਿਆ ਗਿਆ। ਗੋਲੀਬਾਰੀ ਦੀ ਇਸ ਘਟਨਾ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਦਾ ਬਿਆਨ ਵੀ ਸਾਹਮਣੇ ਆਇਆ ਹੈ ਅਤੇ ਉਨ੍ਹਾਂ ਕਿਹਾ ਹੈ ਕਿ ਬਹੁਤ ਹੋ ਗਿਆ।
ਇਸ ਘਟਨਾ ਨੂੰ 28 ਸਾਲਾ ਲੜਕੀ ਨੇ ਅੰਜਾਮ ਦਿੱਤਾ ਹੈ। ਪੁਲਿਸ ਨੇ ਇੱਕ ਮੁਕਾਬਲੇ ਵਿੱਚ ਹਮਲਾਵਰ ਨੂੰ ਮਾਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਗੋਲੀਬਾਰੀ ਤੋਂ ਬਾਅਦ ਬੱਚਿਆਂ ਦੀਆਂ ਲਾਸ਼ਾਂ ਨੂੰ ਸਥਾਨਕ ਵੈਂਡਰਬਿਲਟ ਦੇ ਮੋਨਰੋ ਕੈਰੇਲ ਜੂਨੀਅਰ ਚਿਲਡਰਨ ਹਸਪਤਾਲ 'ਚ ਭੇਜਿਆ ਗਿਆ। ਹਸਪਤਾਲ ਦੇ ਬੁਲਾਰੇ ਜੌਨ ਹਾਉਸਰ ਨੇ ਦੱਸਿਆ ਕਿ ਹਸਪਤਾਲ ਪਹੁੰਚਦੇ ਹੀ ਡਾਕਟਰ ਨੇ ਤਿੰਨੋਂ ਬੱਚਿਆਂ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਤੋਂ ਇਲਾਵਾ 4 ਹੋਰ ਲੋਕਾਂ ਦੀ ਮੌਤ ਹੋ ਗਈ ਹੈ।
ਇਹ ਵੀ ਪੜ੍ਹੋ: Cherry Juice Benefits: ਨੀਂਦ ਦੀ ਸਮੱਸਿਆ ਦੂਰ ਕਰਨ ਲਈ ਚੈਰੀ ਦਾ ਜੂਸ ਹੈ ਬੈਸਟ, ਜਾਣੋ ਇਸਨੂੰ ਬਣਾਉਣ ਦਾ ਆਸਾਨ ਤਰੀਕਾ
ਜਾਣਕਾਰੀ ਮੁਤਾਬਕ ਜਿਸ ਸਕੂਲ 'ਚ ਗੋਲੀਬਾਰੀ ਦੀ ਘਟਨਾ ਵਾਪਰੀ, ਉਸ ਸਕੂਲ 'ਚ ਕੁੱਲ 200 ਬੱਚੇ ਪੜ੍ਹਦੇ ਹਨ। ਪੁਲਿਸ ਮੁਤਾਬਕ ਹਮਲਾਵਰ ਲੜਕੀ ਸਾਈਡ ਦਰਵਾਜ਼ੇ ਤੋਂ ਇਮਾਰਤ ਵਿੱਚ ਦਾਖ਼ਲ ਹੋਈ ਸੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉਹ ਸਕੂਲ ਦੀ ਦੂਜੀ ਮੰਜ਼ਿਲ 'ਤੇ ਪਹੁੰਚ ਗਈ ਸੀ। ਇੱਥੇ ਹੀ ਉਹ ਪੁਲਿਸ ਨਾਲ ਮੁਕਾਬਲੇ ਵਿੱਚ ਮਰ ਗਈ ।
ਗੋਲੀਬਾਰੀ ਦੌਰਾਨ ਅਮਰੀਕਾ ਦੇ ਨੈਸ਼ਵਿਲ ਸਥਿਤ ਕ੍ਰਿਸ਼ਚੀਅਨ ਸਕੂਲ ਵਿੱਚ ਕਈ ਵਿਦਿਆਰਥੀ ਮੌਜੂਦ ਸਨ ਅਤੇ ਮਹਿਲਾ ਹਮਲਾਵਰ ਕੋਲ ਘੱਟੋ-ਘੱਟ ਦੋ ਅਰਧ-ਆਟੋਮੈਟਿਕ ਰਾਈਫ਼ਲਾਂ ਅਤੇ ਇੱਕ ਹੈਂਡਗਨ ਸੀ। ਹਾਲਾਂਕਿ ਗੋਲੀਬਾਰੀ ਤੋਂ ਬਾਅਦ ਪੁਲਿਸ ਨੇ ਜਵਾਬੀ ਕਾਰਵਾਈ ਕਰਦੇ ਹੋਏ 28 ਸਾਲਾ ਮਹਿਲਾ ਹਮਲਾਵਰ ਨੂੰ ਮਾਰ ਮੁਕਾਇਆ। ਇਸ ਦੇ ਨਾਲ ਹੀ ਵੈਂਡਰਬਿਲਟ ਦੇ ਮੋਨਰੋ ਕੈਰੇਲ ਜੂਨੀਅਰ ਚਿਲਡਰਨ ਹਸਪਤਾਲ ਦੇ ਬੁਲਾਰੇ ਨੇ ਕਿਹਾ ਹੈ ਕਿ ਹਸਪਤਾਲ ਪਹੁੰਚਣ 'ਤੇ ਤਿੰਨ ਬੱਚਿਆਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।