Vladimir Putin News: ਤੀਜੇ ਵਿਸ਼ਵ ਯੁੱਧ ਤੋਂ ਮਹਿਜ਼ ਇੱਕ ਕਦਮ ਦੂਰ; ਪੁਤਿਨ ਨੇ 5ਵੀਂ ਵਾਰ ਰਾਸ਼ਟਰਪਤੀ ਬਣਦੇ ਸਾਰ ਹੀ ਦਿੱਤੀ ਚਿਤਾਵਨੀ
Vladimir Putin News: ਰੂਸ ਵਿੱਚ ਰਾਸ਼ਟਰਪਤੀ ਚੋਣ ਦੇ ਨਤੀਜੇ ਆਉਂਦੇ ਸਾਰ ਹੀ ਤੀਜੇ ਵਿਸ਼ਵ ਯੁੱਧ ਦੀ ਘੰਟੀ ਵਜ ਗਈ ਹੈ। ਦਰਅਸਲ ਵਾਲਦੀਮੀਰ ਪੁਤਿਨ ਨੇ ਵੱਡੇ ਫ਼ਰਕ ਨਾਲ ਇਹ ਚੋਣ ਜਿੱਤ ਲਈ ਹੈ।
Vladimir Putin News: ਰੂਸ ਵਿੱਚ ਰਾਸ਼ਟਰਪਤੀ ਚੋਣ ਦੇ ਨਤੀਜੇ ਆਉਂਦੇ ਸਾਰ ਹੀ ਤੀਜੇ ਵਿਸ਼ਵ ਯੁੱਧ ਦੀ ਘੰਟੀ ਵਜ ਗਈ ਹੈ। ਦਰਅਸਲ ਵਾਲਦੀਮੀਰ ਪੁਤਿਨ ਨੇ ਵੱਡੇ ਫ਼ਰਕ ਨਾਲ ਇਹ ਚੋਣ ਜਿੱਤ ਲਈ ਹੈ। ਇਸ ਤੋਂ ਬਾਅਦ ਪੁਤਿਨ ਦਾ ਰਾਸ਼ਟਰਪਤੀ ਬਣਨਾ ਲਗਭਗ ਤੈਅ ਹੋ ਚੁੱਕਾ ਹੈ।
ਚੋਣ ਜਿੱਤਣ ਤੋਂ ਬਾਅਦ ਰੂਸੀ ਰਾਸ਼ਟਰਪਤੀ ਪੁਤਿਨ ਨੇ ਪੱਛਮੀ ਸ਼ਕਤੀਆਂ ਨੂੰ ਵੱਡੀ ਚਿਤਾਵਨੀ ਦਿੱਤੀ। ਪੁਲਿਸ ਨੇ ਪਛਮੀ ਦੇਸ਼ਾਂ ਨੂੰ ਧਮਕੀ ਦਿੰਦੇ ਹੋਏ ਤੀਜੇ ਵਿਸ਼ਵ ਯੁੱਧ ਦੀ ਚਿਤਾਵਨੀ ਦੇ ਦਿੱਤੀ। ਉਨ੍ਹਾਂ ਨੇ ਕਿਹਾ ਕਿ ਰੂਸ ਅਤੇ ਅਮਰੀਕਾ ਦੀ ਅਗਵਾਈ ਵਾਲੇ ਨਾਟੋ ਗਠਜੋੜ ਵਿੱਚ ਜੇਕਰ ਸੰਘਰਸ਼ ਹੋਇਆ ਤਾਂ ਇਸ ਦਾ ਮਤਲਬ ਇਹ ਹੈ ਕਿ ਇਹ ਦੁਨੀਆ ਤੀਜੇ ਵਿਸ਼ਵ ਯੁੱਧ ਤੋਂ ਮਹਿਜ਼ ਇੱਕ ਕਦਮ ਦੂਰ ਹੋਵੇਗੀ ਅਤੇ ਸ਼ਾਇਦ ਹੀ ਕੋਈ ਅਜਿਹੀ ਸਥਿਤੀ ਦੇਖਣਾ ਚਾਹੁੰਦਾ ਹੋਵੇਗਾ।
ਪੁਤਿਨ ਨੇ ਇੱਥੇ ਪੱਤਰਕਾਰਾਂ ਨੂੰ ਕਿਹਾ ਕਿ ਭਵਿੱਖ ਵਿੱਚ ਰੂਸ ਅਤੇ ਨਾਟੋ ਦਰਮਿਆਨ ਸਿੱਧੇ ਟਕਰਾਅ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ, ਹਾਲਾਂਕਿ, ਕੋਈ ਵੀ ਇਸ ਵਿੱਚ ਦਿਲਚਸਪੀ ਨਹੀਂ ਰੱਖਦਾ ਹੈ।ਮੈਨੂੰ ਲੱਗਦਾ ਹੈ ਕਿ ਆਧੁਨਿਕ ਸੰਸਾਰ ਵਿੱਚ ਸਭ ਕੁਝ ਸੰਭਵ ਹੈ।
ਪੁਤਿਨ ਦਾ ਦਾਅਵਾ- ਨਾਟੋ ਦੇ ਸੈਨਿਕ ਅਜੇ ਵੀ ਯੂਕਰੇਨ 'ਚ ਮੌਜੂਦ
ਰੂਸ ਅਤੇ ਪੱਛਮੀ ਦੇਸ਼ਾਂ ਦੇ ਸਬੰਧ 1962 ਦੇ ਕਿਊਬਾ ਮਿਜ਼ਾਈਲ ਸੰਕਟ ਤੋਂ ਬਾਅਦ ਆਪਣੇ ਸਭ ਤੋਂ ਖਰਾਬ ਦੌਰ ਵਿੱਚੋਂ ਲੰਘ ਰਹੇ ਹਨ। ਪਿਛਲੇ ਮਹੀਨੇ, ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਭਵਿੱਖ ਵਿੱਚ ਯੂਕਰੇਨ ਵਿੱਚ ਆਪਣੀਆਂ ਫੌਜਾਂ ਦੇ ਉਤਰਨ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਸੀ। ਪੁਤਿਨ ਤੋਂ ਜਦੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ, 'ਅੱਜ ਦੇ ਆਧੁਨਿਕ ਯੁੱਗ ਵਿੱਚ ਕੁਝ ਵੀ ਸੰਭਵ ਹੈ, ਪਰ ਜੇਕਰ ਅਜਿਹਾ ਹੁੰਦਾ ਹੈ ਤਾਂ ਤੀਜਾ ਵਿਸ਼ਵ ਯੁੱਧ ਦੂਰ ਨਹੀਂ ਹੈ।'
ਪੁਤਿਨ ਨੇ ਇਹ ਵੀ ਕਿਹਾ ਕਿ 'ਵੈਸੇ, ਨਾਟੋ ਫੌਜਾਂ ਅਜੇ ਵੀ ਯੂਕਰੇਨ ਵਿੱਚ ਮੌਜੂਦ ਹਨ। ਰੂਸ ਨੂੰ ਪਤਾ ਲੱਗਾ ਹੈ ਕਿ ਜੰਗ ਦੇ ਮੈਦਾਨ ਵਿਚ ਅੰਗਰੇਜ਼ੀ ਅਤੇ ਫਰਾਂਸੀਸੀ ਬੋਲਣ ਵਾਲੇ ਫੌਜੀ ਵੀ ਮੌਜੂਦ ਹਨ। ਇਹ ਚੰਗੀ ਗੱਲ ਨਹੀਂ ਹੈ, ਖਾਸ ਕਰਕੇ ਉਨ੍ਹਾਂ ਲਈ ਕਿਉਂਕਿ ਉਹ ਇੱਥੇ ਵੱਡੀ ਗਿਣਤੀ ਵਿੱਚ ਜਾਨ ਗੁਆ ਰਹੇ ਹਨ।
ਇਹ ਵੀ ਪੜ੍ਹੋ : Chandigarh News: ਰੇਲਵੇ ਟਰੈਕ ਪਾਰ ਕਰਦੇ ਸਮੇਂ ਰੇਲਗੱਡੀ ਦੀ ਲਪੇਟ 'ਚ ਆਇਆ ਵਿਅਕਤੀ, ਹੋਏ ਦੋ ਹਿੱਸੇ