International News:  ਫਿਰੋਜ਼ਪੁਰ ਵਿੱਚ ਭਾਰਤੀ ਸਰਹੱਦੀ ਸੁਰੱਖਿਆ ਬਲ ਵੱਲੋਂ ਇੱਕ ਸ਼ੱਕੀ ਔਰਤ ਨੂੰ 14 ਜੂਨ 2023 ਵਿੱਚ ਹਿਰਾਸਤ ਵਿੱਚ ਲਿਆ ਗਿਆ ਸੀ, ਜਿਸ ਕੋਲ ਇੱਕ ਪਾਕਿਸਤਾਨੀ ਨੈਸ਼ਨਲ ਆਈਡੀ ਕਾਰਡ ਤੇ ਇੱਕ ਉਜ਼ਬੇਕਿਸਤਾਨ ਦਾ ਪਾਸਪੋਰਟ ਤੇ ਇੱਕ ਭਾਰਤ ਦਾ ਜਾਅਲੀ ਆਧਾਰ ਕਾਰਡ ਬਰਾਮਦ ਹੋਇਆ ਸੀ।


COMMERCIAL BREAK
SCROLL TO CONTINUE READING

ਫੜੀ ਗਈ ਔਰਤ ਦੋ ਸਾਲ ਤੋ ਭਾਰਤ ਵਿੱਚ ਰਹਿ ਰਹੀ ਸੀ ਤੇ ਇਹ ਸਰਹੱਦ ਨਾਲ ਲੱਗਦੇ ਪਿੰਡ ਗਟੀ ਰਾਜੋਕੇ ਦੇ ਕੋਲ ਸਰਹੱਦ ਪਾਰ ਕਰਨ ਦੀ ਤਾਕ ਵਿੱਚ ਸੀ ਤਾਂ ਕੁਝ ਲੋਕਾਂ ਨੂੰ ਦੇਖਣ ਵਿੱਚ ਇਹ ਔਰਤ ਸ਼ੱਕੀ ਲੱਗ ਰਹੀ ਸੀ। ਉਨ੍ਹਾਂ ਨੇ ਬੀਐਸਐਫ ਤੇ ਪੁਲਿਸ ਨੂੰ ਸੂਚਿਤ ਕੀਤਾ। ਇਸ ਮਗਰੋਂ ਸੁਰੱਖਿਆ ਏਜੰਸੀ ਨੇ ਤੁਰੰਤ ਔਰਤ ਨੂੰ ਹਿਰਾਸਤ ਵਿੱਚ ਲੈ ਲਿਆ ਸੀ।


ਔਰਤ ਦੀ ਪਛਾਣ ਅਜੋਬਾ ਟੰਗਿਯਾਰੋਵਾ ਵਜੋਂ ਹੋਈ। ਫਿਰੋਜ਼ਪੁਰ ਸੈਸ਼ਨ ਜੱਜ ਵਰਿੰਦਰ ਅਗਰਵਾਲ ਨੇ ਦੱਸਿਆ ਕਿ ਇਹ ਔਰਤ ਉਜ਼ਬੇਕਿਸਤਾਨ ਤੋਂ ਭਾਰਤ ਵਿੱਚ ਕੰਮ ਕਰ ਲਈ ਆਈ ਸੀ। ਇਸ ਦੇ ਤਿੰਨ ਬੱਚੇ ਹਨ ਅਤੇ ਪਤੀ ਦੀ ਮੌਤ ਹੋ ਚੁੱਕੀ ਹੈ। ਇਸ ਦੇ ਬੱਚੇ ਬਿਮਾਰ ਹਨ। ਇਹ ਭਾਰਤ ਵਿੱਚ ਗਲਤ ਲੋਕਾਂ ਦੇ ਹੱਥ ਲੱਗ ਗਈ ਸੀ, ਜਿਸ ਦਾ ਉਹ ਲੋਕ ਇਸਤੇਮਾਲ ਕਰ ਰਹੇ ਸਨ।


ਇਸ ਨੂੰ ਕਿਸੇ ਨੇ ਕਿਹਾ ਕਿ ਜੇ ਭਾਰਤ ਦੀ ਸਰਹੱਦ ਪਾਰ ਕਰਕੇ ਪਾਕਿਸਤਾਨ ਚਲੀ ਜਾਵੇ ਤਾਂ ਇਹ ਆਪਣੇ ਘਰ ਜਾ ਸਕਦੀ ਹੈ ਤਾਂ ਫਿਰ ਇਸ ਨੂੰ ਇਥੇ ਸਰਹੱਦ ਪਾਰ ਕਰਨ ਤੋਂ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਗਿਆ। ਇਸ ਨੂੰ ਸ਼ੱਕ ਦੇ ਆਧਾਰ ਉਤੇ ਫੜ ਕੇ ਦੇਸ਼ ਦੀਆਂ ਸੁਰੱਖਿਆ ਏਜੰਸੀਆਂ ਨੇ ਇਸ ਤੋਂ ਪੁੱਛਗਿੱਛ ਕੀਤੀ ਜਿਸ ਕੋਲੋਂ ਕੁਝ ਵੀ ਇਤਰਾਜ਼ਯੋਗ ਬਰਾਮਦ ਨਹੀਂ ਹੋਇਆ।


ਇਹ ਵੀ ਪੜ੍ਹੋ : Raghav Chadha News: ਫਰਜ਼ੀ ਦਸਤਖ਼ਤ ਕਰਨ ਦੇ ਇਲਜ਼ਾਮ 'ਤੇ ਰਾਘਵ ਚੱਢਾ ਨੇ ਭਾਜਪਾ ਨੂੰ ਦਿੱਤੀ ਕਾਗਜਾਤ ਪੇਸ਼ ਕਰਨ ਦੀ ਚੁਣੌਤੀ


ਔਰਤ ਉਪਰ ਜੋ ਮਾਮਲਾ ਦਰਜ ਕੀਤਾ ਗਿਆ ਸੀ ਉਹ ਰੱਦ ਕਰਕੇ ਇਸ ਕੋਲ ਯਾਤਰਾ ਲਈ ਦਸਤਾਵੇਜ਼ ਨਹੀਂ ਸਨ ਤਾਂ ਉਜ਼ਬੇਕਿਸਤਾਨ ਦੀ ਅੰਬੈਸੀ ਨਾਲ ਰਾਬਤਾ ਕਰਕੇ ਇਸ ਦੇ ਦਸਤਾਵੇਜ਼ ਬਣਵਾ ਦਿੱਤੇ ਗਏ ਹਨ। ਅੱਜ ਇਹ ਕੇਂਦਰੀ ਜੇਲ੍ਹ ਤੋਂ ਰਿਹਾਅ ਹੋ ਕੇ ਸਰਕਾਰੀ ਖ਼ਰਚੇ ਉਪਰ ਆਪਣੇ ਘਰ ਵਾਪਸ ਜਾ ਰਹੀ ਹੈ।


ਇਹ ਵੀ ਪੜ੍ਹੋ : Sidhu Moosewala Murder case: ਸਿੱਧੂ ਮੂਸੇਵਾਲਾ ਕਤਲ ਮਾਮਲੇ ਨਾਲ ਜੁੜਿਆ ਅਮਰੀਕਾ ਸਥਿਤ ਹਥਿਆਰਾਂ ਦਾ ਸਪਲਾਇਰ ਗ੍ਰਿਫਤਾਰ