Gurdaspur News: ਗੁਰਦਾਸਪੁਰ ਦੇ ਨੌਜਵਾਨ ਨੇ ਕੈਨੇਡਾ ਪੁਲਿਸ ਵਿੱਚ ਅਫਸਰ ਬਣ ਕੇ ਪੰਜਾਬ ਦਾ ਨਾਮ ਰੁਸ਼ਨਾਇਆ
Gurdaspur News: ਦੀਨਾਨਗਰ ਅਧੀਨ ਆਉਂਦੇ ਪਿੰਡ ਸੱਦਾ ਦੇ ਜੰਮਪਲ ਨੌਜਵਾਨ ਵੱਲੋਂ ਕੈਨੇਡਾ ਪੁਲਿਸ ਵਿੱਚ ਅਫ਼ਸਰ ਬਣ ਕੇ ਪੂਰੇ ਭਾਰਤ ਸਮੇਤ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ।
Gurdaspur News: ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਦੇ ਵਿਧਾਨ ਸਭਾ ਹਲਕਾ ਦੀਨਾਨਗਰ ਅਧੀਨ ਆਉਂਦੇ ਪਿੰਡ ਸੱਦਾ ਦੇ ਜੰਮਪਲ ਨੌਜਵਾਨ ਵੱਲੋਂ ਕੈਨੇਡਾ ਪੁਲਿਸ ਵਿੱਚ ਅਫ਼ਸਰ ਬਣ ਕੇ ਪੂਰੇ ਭਾਰਤ ਸਮੇਤ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਨੌਜਵਾਨ ਦੇ ਚਾਚਾ ਬਲਕਾਰ ਸਿੰਘ ਮਾਨ ਨੇ ਦੱਸਿਆ ਕਿ ਉਸ ਦਾ ਭਤੀਜਾ ਮਨਪ੍ਰੀਤ ਸਿੰਘ ਮਾਨ ਪੁੱਤਰ ਮਹਿੰਦਰ ਸਿੰਘ ਮਾਨ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਪਰਿਵਾਰ ਸਮੇਤ ਚੰਡੀਗੜ੍ਹ ਵਿਖੇ ਰਹਿ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਪਿਛਲੇ ਦਿਨੀਂ ਹੀ ਕੈਨੇਡਾ ਪੁਲਿਸ ਵਿੱਚ ਅਫ਼ਸਰ ਦੀ ਨੌਕਰੀ ਮਿਲਣ ਨਾਲ ਪੂਰੇ ਪੰਜਾਬ ਦਾ ਜਿੱਥੇ ਨਾਮ ਰੋਸ਼ਨ ਹੋਇਆ ਹੈ ਉੱਥੇ ਹੀ ਆਪਣੇ ਮਾਤਾ-ਪਿਤਾ ਅਤੇ ਸਰਹੱਦੀ ਖੇਤਰ ਜ਼ਿਲ੍ਹਾ ਗੁਰਦਾਸਪੁਰ ਦਾ ਨਾਮ ਰੋਸ਼ਨ ਕੀਤਾ ਹੈ।
ਉਨ੍ਹਾਂ ਨੇ ਦੱਸਿਆ ਕਿ ਮਨਪ੍ਰੀਤ ਸਿੰਘ ਮਾਨ ਜੋ ਕਿ ਚੰਡੀਗੜ੍ਹ ਤੋਂ ਬੀਟੈਕ ਕਰਨ ਉਪਰੰਤ ਆਈ ਆਈਟੀ ਦਿੱਲੀ ਤੋਂ ਐਮਬੀਏ ਕਰਨ ਉਪਰੰਤ ਭਾਰਤ ਪੈਟਰੋਲੀਅਮ ਵਿੱਚ ਕਰੀਬ 15 ਸਾਲ ਅਫਸਰ ਵਜੋਂ ਸੇਵਾ ਨਿਭਾਉਣ ਉਪਰੰਤ ਸੰਨ 2018 ਵਿੱਚ ਪੂਰੇ ਪਰਿਵਾਰ ਸਮੇਤ ਪੱਕੇ ਤੌਰ ਉਤੇ ਕੈਨੇਡਾ ਵਿੱਚ ਚਲ ਗਏ ਉੱਥੇ ਜਾ ਕੇ ਉਨ੍ਹਾਂ ਵੱਲੋਂ ਸਖਤ ਮਿਹਨਤ ਕਾਰਨ ਉਪਰੰਤ ਕੈਨੇਡਾ ਪੁਲਿਸ ਵਿੱਚ ਅਫਸਰ ਦਾ ਟੈਸਟ ਦਿੱਤਾ ਗਿਆ।
ਇਸ ਵਿੱਚ ਉਨ੍ਹਾਂ ਨੂੰ ਸਫਲਤਾ ਮਿਲਣ ਉਪਰੰਤ ਉਹ ਅਫਸਰ ਵਜੋਂ ਚੁਣੇ ਗਏ। ਉਨ੍ਹਾਂ ਦੇ ਚਾਚਾ ਬਲਕਾਰ ਸਿੰਘ ਨੇ ਦੱਸਿਆ ਕਿ ਮਨਪ੍ਰੀਤ ਸਿੰਘ ਮਾਨ ਦੀ ਪਤਨੀ ਹਰਸਿਮਰਨ ਕੌਰ ਜਿਸ ਨੇ ਐਮ ਟੈਕ ਕੀਤੀ ਹੋਈ ਹੈ ਉਹ ਵੀ ਕੈਨੇਡਾ ਵਿੱਚ ਇੱਕ ਅਫਸਰ ਵਜੋਂ ਪ੍ਰਾਈਵੇਟ ਨੌਕਰੀ ਕਰ ਰਹੀ ਹੈ। ਉਨ੍ਹਾਂ ਦੀਆਂ ਦੋ ਬੇਟੀਆਂ ਹਨ ਵੱਡੀ ਬੇਟੀ ਗੁਰਨਾਜ ਕੌਰ 12 ਸਾਲ ਅਤੇ ਛੋਟੀ ਬੇਟੀ ਨੌਨਿੰਦ ਕੌਰ 5 ਸਾਲ ਦੀ ਹੈ ਜੋ ਕੈਨੇਡਾ ਵਿਖੇ ਪੜ੍ਹਾਈ ਕਰ ਰਹੀਆਂ ਹਨ।
ਬਲਕਾਰ ਸਿੰਘ ਨੇ ਦੱਸਿਆ ਕਿ ਮਨਪ੍ਰੀਤ ਸਿੰਘ ਮਾਨ ਆਪਣੇ ਮਾਤਾ-ਪਿਤਾ ਦਾ ਇਕਲੌਤਾ ਪੁੱਤਰ ਹੈ ਅਤੇ ਸ਼ੁਰੂ ਤੋਂ ਹੀ ਪੜ੍ਹਾਈ ਵਿੱਚ ਵਧੀਆ ਹੋਣ ਕਾਰਨ ਉਸ ਦੀ ਪ੍ਰਾਇਮਰੀ ਤੋਂ ਬਾਅਦ ਦੀ ਪੜ੍ਹਾਈ ਚੰਡੀਗੜ੍ਹ ਤੋਂ ਕਰਵਾਈ ਗਈ ਹੈ ਜਿਸ ਵੱਲੋਂ ਸਕੂਲ ਸਮੇਂ ਵਿੱਚ ਵੀ ਪਹਿਲੀ ਪੁਜੀਸ਼ਨ ਵਿੱਚ ਕਈ ਕਲਾਸਾਂ ਪਾਸ ਕੀਤੀਆਂ ਹਨ। ਅੱਜ ਵੀ ਸਖਤ ਮਿਹਨਤ ਕਰਨ ਉਪਰੰਤ ਕੈਨੇਡਾ ਵਿੱਚ ਜਾ ਕੇ ਇੱਕ ਅਫਸਰ ਵਜੋਂ ਨੌਕਰੀ ਪ੍ਰਾਪਤ ਕਰਨ ਨਾਲ ਪੂਰੇ ਭਾਰਤ ਸਮੇਤ ਆਪਣੇ ਸਰਹੱਦੀ ਇਲਾਕੇ ਦਾ ਨਾਮ ਰੋਸ਼ਨ ਕੀਤਾ ਹੈ। ਇਲਾਕੇ ਅੰਦਰ ਲੋਕਾਂ ਵੱਲੋਂ ਪਰਿਵਾਰ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।
ਇਹ ਵੀ ਪੜ੍ਹੋ : Anil Joshi News: ਅਨਿਲ ਜੋਸ਼ੀ ਨੇ ਪੁਲਿਸ ਰਿਕਾਰਡ ਕੀਤਾ ਪੇਸ਼, ਜਾਣੋ ਅਕਾਲੀ ਦਲ ਦੇ ਉਮੀਦਵਾਰ 'ਤੇ ਕਿੰਨੇ ਹਨ ਮਾਮਲੇ ਦਰਜ?