Punjabi Youth Murder (ਤਰਸੇਮ ਭਾਰਦਵਾਜ): ਮੁੱਲਾਂਪੁਰ ਨੇੜਲੇ ਪਿੰਡ ਦੇ ਨੌਜਵਾਨ ਦਾ ਨਿਊਜ਼ੀਲੈਂਡ ਵਿੱਚ ਅਣਪਛਾਤਿਆਂ ਵੱਲੋਂ ਕਤਲ ਕਰ ਦਿੱਤਾ ਗਿਆ ਹੈ। ਨੌਜਵਾਨ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ। ਨੌਜਵਾਨ ਦੀ ਪਛਾਣ ਗੁਰਜੀਤ ਸਿੰਘ ਮੱਲ੍ਹੀ ਵਾਸੀ ਪਿੰਡ ਪਮਾਲ ਵਜੋਂ ਹੋਈ ਹੈ। ਗੁਰਜੀਤ ਸਿੰਘ ਮੱਲ੍ਹੀ ਪਿਛਲੇ 8 ਵਰ੍ਹੇ ਤੋਂ ਨਿਊਜ਼ੀਲੈਂਡ ਦੇ ਡਨੇਡਨ ਸ਼ਹਿਰ ਵਿੱਚ ਰਹਿ ਰਿਹਾ ਸੀ।


COMMERCIAL BREAK
SCROLL TO CONTINUE READING

ਮ੍ਰਿਤਕ ਜੋ ਗੁਰਸਿੱਖ ਪਰਿਵਾਰ ਨਾਲ ਸਬੰਧਤ ਅਤੇ ਖੁਦ ਵੀ ਗੁਰਸਿੱਖ ਸੀ। ਉਸ ਦੀ ਲਾਸ਼ ਨਿਊਜ਼ੀਲੈਂਡ ਦੇ ਡੁਨੇਡਨ ਵਿਖੇ ਪਾਈਨ ਹਿੱਲ ਇਲਾਕੇ ਵਿੱਚੋਂ ਇੱਕ ਘਰ ਵਿੱਚੋਂ ਖੂਨ ਲੱਥ ਪੱਥ ਬਰਾਮਦ ਹੋਈ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਨੌਜਵਾਨ ਜਦੋਂ ਫੋਨ ਨਹੀਂ ਚੁੱਕ ਰਿਹਾ ਸੀ ਤਾਂ ਉਨ੍ਹਾਂ ਉਥੇ ਇੱਕ ਦੋਸਤ ਨੂੰ ਫੋਨ ਕੀਤਾ ਜਿਸ ਤੋਂ ਬਾਅਦ ਇਹ ਸਾਰੀ ਘਟਨਾ ਬਾਰੇ ਪਤਾ ਲੱਗਿਆ।


ਗੁਰਜੀਤ ਸਿੰਘ ਮੱਲ੍ਹੀ ਦਾ ਵਿਆਹ 6 ਮਹੀਨੇ ਪਹਿਲਾਂ ਹੀ ਹੋਇਆ ਸੀ। ਮ੍ਰਿਤਕ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ। ਗੁਰਜੀਤ ਸਿੰਘ ਦੀ ਪਤਨੀ ਨੇ ਆਪਣੇ ਪਤੀ ਕੋਲ 6 ਫ਼ਰਵਰੀ ਨੂੰ ਜਾਣਾ ਸੀ ਪ੍ਰੰਤੂ ਇਸ ਦਰਦਨਾਕ ਘਟਨਾ ਨੇ ਕਮਲਜੀਤ ਕੌਰ ਦਾ ਸੁਪਨਾ ਪੂਰਾ ਹੋਣ ਤੋਂ ਪਹਿਲਾਂ ਹੀ ਚਕਨਾਚੂਰ ਕਰ ਦਿੱਤਾ। ਗੁਰਜੀਤ ਸਿੰਘ ਆਪਣੇ ਪਿੱਛੇ ਪਤਨੀ ਤੇ ਬਜ਼ੁਰਗ ਮਾਤਾ-ਪਿਤਾ ਛੱਡ ਗਿਆ ਹੈ‌।


ਮ੍ਰਿਤਕ ਦੀ ਮਾਂ ਸਵਰਨਜੀਤ ਕੌਰ ਨੇ ਪੁੱਤਰ ਨਾਲ ਹੋਈ ਆਖ਼ਰੀ ਵਾਰਤਾ ਦੱਸਦਿਆਂ ਕਿਹਾ ਕਿ ਗੁਰਜੀਤ ਸਿੰਘ ਨਾਲ ਵਾਪਰੇ ਇਸ ਭਾਣੇ ਬਾਰੇ ਤਾਂ ਉਨ੍ਹਾਂ ਨੂੰ ਚਿੱਤ ਚੇਤੇ ਵੀ ਨਹੀਂ ਸੀ। ਮ੍ਰਿਤਕ ਦੀ ਪਤਨੀ ਕਮਲਜੀਤ ਦਾ ਰੋ-ਰੋ ਬੁਰਾ ਹਾਲ ਹੋ ਗਿਆ ਹੈ। ਮ੍ਰਿਤਕ ਦੇ ਸਹੁਰਾ ਕਿਰਪਾਲ ਸਿੰਘ ਤੇ ਭੈਣ ਅਮਨਦੀਪ ਕੌਰ ਨੇ ਮ੍ਰਿਤਕ ਦੀ ਲਾਸ਼ ਪਿੰਡ ਲਿਆਉਣ ਲਈ ਪੰਜਾਬ ਸਰਕਾਰ ਤੇ ਪਰਵਾਸੀ ਪੰਜਾਬੀਆਂ ਤੋਂ ਮਦਦ ਦੀ ਅਪੀਲ ਕੀਤੀ ਹੈ।


ਗੁਰਜੀਤ ਸਿੰਘ ਦੇ ਅਕਾਲ ਚਲਾਣੇ ਨੂੰ ਲੈ ਕੇ ਇਲਾਕੇ ਭਰ ਵਿੱਚ ਸੋਗ ਪਸਰ ਗਿਆ ਹੈ। ਕਾਬਿਲੇਗੌਰ ਹੈ ਕਿ ਪੰਜਾਬ ਤੋਂ ਪਹਿਲਾਂ ਇਹ ਨੌਜਵਾਨ ਆਕਲੈਂਡ ਵਿਖੇ ਪੜ੍ਹਨ ਗਿਆ ਸੀ ਦੇ ਪੁੱਕੀਕੋਹੀ ਇਲਾਕੇ ਵਿੱਚ ਰਹਿੰਦਾ ਸੀ ਅਤੇ 2 ਸਾਲ ਪਹਿਲਾਂ ਡੁਨੀਡਨ ਵਿੱਚ ਚਲਾ ਗਿਆ ਸੀ। ਉਹ ਇਥੇ ਪੱਕਾ ਹੋ ਚੁੱਕਾ ਸੀ ਤੇ ਕੰਮਕਾਰ ਸੈਟ ਕਰ ਰਿਹਾ ਸੀ। ਮੌਜੂਦਾ ਸਮੇਂ ਉਹ ਡੁਨੀਡਨ ਸ਼ਹਿਰ (ਦੱਖਣੀ ਟਾਪੂ) ਵਿਖੇ ਕੋਰਸ ਕੰਪਨੀ (ਇੰਟਰਨੈਟ ਤੇ ਟੈਲੀਫੋਨ ਲਾਈਨਜ਼) ਵਿੱਚ ਕੰਮ ਕਰ ਰਿਹਾ ਸੀ। ਉਸਨੇ ਆਪਣਾ ਕਲੀਨਿੰਗ ਦਾ ਕੰਮ ਕਾਰ ਵੀ ਸ਼ੁਰੂ ਕੀਤਾ ਸੀ।


ਇਹ ਵੀ ਪੜ੍ਹੋ : Batala News: ਬਟਾਲਾ 'ਚ ਖਾਲਿਸਤਾਨ ਦੇ ਪੋਸਟਰ ਲਗਾਉਣ ਵਾਲੇ ਪੁਲਿਸ ਨੇ ਕੀਤੇ ਕਾਬੂ