Patna Railway Station Video News: ਬਿਹਾਰ ਦੇ ਪਟਨਾ ਰੇਲਵੇ ਸਟੇਸ਼ਨ ਦੀ ਡਿਸਪਲੇ ਸਕ੍ਰੀਨ ਉਪਰ ਪੋਰਨ ਕਲਿੱਪ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਨੇ ਰੇਲਵੇ ਅਧਿਕਾਰੀਆਂ ਨੂੰ ਮੁਸੀਬਤ ਵਿੱਚ ਪਾ ਦਿੱਤਾ ਹੈ। ਐਤਵਾਰ ਸਵੇਰੇ 10 ਵਜੇ ਪਟਨਾ ਜੰਕਸ਼ਨ ਰੇਲਵੇ ਸਟੇਸ਼ਨ ਦੇ ਇੱਕ ਪਲੇਟਫਾਰਮ 'ਤੇ ਇਸ਼ਤਿਹਾਰਾਂ ਦੀ ਬਜਾਏ ਅਸ਼ਲੀਲ ਕਲਿੱਪ ਚਲਾਈ ਗਈ, ਜੋ ਕਰੀਬ 3 ਮਿੰਟ ਚੱਲਦੀ ਰਹੀ।


COMMERCIAL BREAK
SCROLL TO CONTINUE READING

ਇਸ ਦੌਰਾਨ ਕਈ ਯਾਤਰੀਆਂ ਨੇ ਇਸ ਨੂੰ ਆਪਣੇ ਫੋਨ 'ਤੇ ਰਿਕਾਰਡ ਕਰ ਲਿਆ। ਕਈ ਲੋਕਾਂ ਨੇ ਪਲੇਟਫਾਰਮ 'ਤੇ ਪ੍ਰਦਰਸ਼ਨ ਕੀਤਾ ਅਤੇ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ। ਰੇਲਵੇ ਪ੍ਰੋਟੈਕਸ਼ਨ ਫੋਰਸ ਨੇ ਦਖ਼ਲ ਦਿੱਤਾ ਤੇ ਫੁਟੇਜ ਨੂੰ ਬੰਦ ਕਰ ਦਿੱਤਾ ਪਰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੇ ਗਏ ਵਿਜ਼ੂਅਲ ਵਾਇਰਲ ਹੋ ਗਏ। ਮੁਸਾਫ਼ਰਾਂ ਨੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਅਤੇ ਰੇਲਵੇ ਮੰਤਰਾਲੇ ਨੂੰ ਟੈਗ ਕੀਤਾ। ਇਸ ਘਟਨਾ ਨੂੰ ਲੈ ਕੇ ਯੂਜ਼ਰਸ ਨੇ ਕਾਫੀ ਹੰਗਾਮਾ ਕੀਤਾ। ਦੱਤਾ ਕਮਿਊਨੀਕੇਸ਼ਨ ਨਾਂ ਦੀ ਏਜੰਸੀ ਖਿਲਾਫ਼ ਐਫਆਈਆਰ ਦਰਜ ਕੀਤੀ ਗਈ ਹੈ, ਜੋ ਸਕ੍ਰੀਨ 'ਤੇ ਇਸ਼ਤਿਹਾਰ ਤੇ ਜਾਣਕਾਰੀ ਚਲਾਉਣ ਲਈ ਜ਼ਿੰਮੇਵਾਰ ਹੈ। ਰਿਪੋਰਟਾਂ ਮੁਤਾਬਕ ਰੇਲਵੇ ਵੱਲੋਂ ਏਜੰਸੀ ਨੂੰ ਬਲੈਕਲਿਸਟ ਵੀ ਕੀਤਾ ਗਿਆ ਹੈ।


ਇਹ ਵੀ ਪੜ੍ਹੋ : ਕੀ ਅੰਮ੍ਰਿਤਪਾਲ ਸਿੰਘ ਦੀ ਹੋ ਚੁੱਕੀ ਹੈ ਗ੍ਰਿਫ਼ਤਾਰੀ ? ਮਾਮਲਾ ਪਹੁੰਚਿਆ ਹਾਈ ਕੋਰਟ; ਜਾਣੋ ਕੀ ਹੈ ਨਵੀਂ ਅਪਡੇਟ
ਸਟੇਸ਼ਨ 'ਤੇ ਪੋਰਨ ਚੱਲਣ ਦੀ ਪੁਸ਼ਟੀ ਕਰਦੇ ਹੋਏ ਦਾਨਾਪੁਰ 'ਚ ਮੌਜੂਦ ਡੀਆਰਐਮ ਦਫ਼ਤਰ ਦੇ ਸਰਕਾਰੀ ਬੁਲਾਰੇ ਪ੍ਰਭਾਤ ਕੁਮਾਰ ਨੇ ਕਿਹਾ ਕਿ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇੰਨਾ ਹੀ ਨਹੀਂ ਉਨ੍ਹਾਂ ਕਿਹਾ ਕਿ ਸਟੇਸ਼ਨ 'ਤੇ ਵੀਡੀਓ ਚਲਾਉਣ ਵਾਲੀ ਕੰਪਨੀ ਦਾ ਠੇਕਾ ਰੱਦ ਕਰਨ ਦੀ ਵੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਕੰਪਨੀ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਇਸ ਕੰਪਨੀ ਨੂੰ ਬਲੈਕਲਿਸਟ ਕਰ ਦਿੱਤਾ ਜਾਵੇਗਾ। ਬੁਲਾਰੇ ਨੇ ਕਿਹਾ ਕਿ ਅਜਿਹੀ ਹਰਕਤ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ।


ਇਹ ਵੀ ਪੜ੍ਹੋ : Simranjit Singh Mann Twitter: ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਦਾ ਟਵਿੱਟਰ ਅਕਾਊਂਟ ਹੋਇਆ ਬੰਦ! ਜਾਣੋ ਕਿਉਂ