Akshaya Tritiya 2023 : ਅਕਸ਼ੈ ਤ੍ਰਿਤੀਆ ਵਾਲੇ ਦਿਨ ਸੋਨੇ ਦੇ ਭਾਅ `ਚ ਇੰਨੀ ਆਈ ਗਿਰਾਵਟ
Akshaya Tritiya 2023 : ਕਈ ਦਿਨਾਂ ਤੋਂ ਸੋਨੇ ਦੇ ਭਾਅ ਵਿੱਚ ਤੇਜ਼ੀ ਦਰਜ ਕੀਤੀ ਜਾ ਰਹੀ ਹੈ। ਹਫ਼ਤੇ ਦੇ ਆਖਰੀ ਦਿਨ ਸ਼ੁੱਕਰਵਾਰ ਨੂੰ ਅਕਸ਼ੈ ਤ੍ਰਿਤੀਆ ਵਾਲੇ ਦਿਨ ਸੋਨੇ ਦਾ ਭਾਅ ਥੋੜ੍ਹੀ ਜਿਹੀ ਤੇਜ਼ੀ ਨਾਲ ਖੁੱਲ੍ਹਿਆ।
Akshaya Tritiya 2023 : ਕਾਰੋਬਾਰੀ ਹਫਤੇ ਦੇ ਆਖਰੀ ਦਿਨ ਸ਼ਨਿੱਚਰਵਾਰ ਨੂੰ ਸੋਨਾ ਮਹਿੰਗੇ ਭਾਅ 'ਤੇ ਖੁੱਲ੍ਹਿਆ, ਜਦਕਿ ਚਾਂਦੀ ਸਸਤੀ ਕੀਮਤ 'ਤੇ ਖੁੱਲ੍ਹੀ। 22 ਅਪ੍ਰੈਲ 2023 ਨੂੰ ਸਰਾਫਾ ਬਾਜ਼ਾਰ ਵਿੱਚ ਸੋਨੇ ਅਤੇ ਚਾਂਦੀ ਦੀਆਂ ਨਵੀਆਂ ਕੀਮਤਾਂ ਜਾਰੀ ਕੀਤੀਆਂ ਗਈਆਂ। ਸ਼ੁੱਕਰਵਾਰ ਨੂੰ ਸੋਨਾ (24 ਕੈਰੇਟ) ਕੇਵਲ 20 ਰੁਪਏ ਪ੍ਰਤੀ 10 ਗ੍ਰਾਮ ਦੀ ਮਹਿੰਗੀ ਕੀਮਤ 'ਤੇ ਖੁੱਲ੍ਹਿਆ ਪਰ ਚਾਂਦੀ 700 ਰੁਪਏ ਪ੍ਰਤੀ ਕਿਲੋ ਦੇ ਸਸਤੇ ਭਾਅ 'ਤੇ ਖੁੱਲ੍ਹੀ।
22 ਕੈਰੇਟ ਸੋਨੇ ਦੀ ਕੀਮਤ ਦੀ ਗੱਲ ਕਰੀਏ ਤਾਂ ਦਿੱਲੀ ਸਰਾਫਾ ਬਾਜ਼ਾਰ ਵਿਚ 10 ਗ੍ਰਾਮ ਸੋਨੇ ਦੀ ਕੀਮਤ 56,200 ਰੁਪਏ, ਮੁੰਬਈ ਸਰਾਫਾ ਬਾਜ਼ਾਰ ਵਿਚ 56,050 ਰੁਪਏ, ਕੋਲਕਾਤਾ ਸਰਾਫਾ ਬਾਜ਼ਾਰ ਵਿੱਚ 56,050 ਰੁਪਏ ਤੇ ਚੇਨੱਈ ਸਰਾਫਾ ਬਾਜ਼ਾਰ ਵਿੱਚ 56,050 ਰੁਪਏ ਹੈ। 24 ਕੈਰੇਟ ਸੋਨੇ ਦੀ ਕੀਮਤ ਦੀ ਗੱਲ ਕਰੀਏ ਤਾਂ ਦਿੱਲੀ ਸਰਾਫਾ ਬਾਜ਼ਾਰ ਵਿੱਚ 10 ਗ੍ਰਾਮ ਸੋਨੇ ਦੀ ਕੀਮਤ 61,300 ਰੁਪਏ, ਮੁੰਬਈ ਸਰਾਫਾ ਬਾਜ਼ਾਰ ਵਿੱਚ 61,150 ਰੁਪਏ, ਕੋਲਕਾਤਾ ਸਰਾਫਾ ਬਾਜ਼ਾਰ ਵਿੱਚ 61,150/- ਰੁਪਏ ਅਤੇ ਚੇਨਈ ਸਰਾਫਾ ਬਾਜ਼ਾਰ ਵਿਚ 61,150 ਰੁਪਏ ਹੈ।
ਇਸ ਹਫਤੇ ਸੋਨੇ ਦੀ ਕੀਮਤ 'ਚ ਮਾਮੂਲੀ ਗਿਰਾਵਟ ਦਰਜ ਕੀਤੀ ਗਈ ਹੈ। ਹਾਲਾਂਕਿ ਅਜੇ ਵੀ ਕੀਮਤ 60 ਹਜ਼ਾਰ ਰੁਪਏ ਪ੍ਰਤੀ 10 ਗ੍ਰਾਮ ਦੇ ਅੰਕੜੇ ਤੋਂ ਉੱਪਰ ਹੈ। ਪਿਛਲੇ ਕਈ ਹਫਤਿਆਂ ਤੋਂ ਸੋਨੇ ਦੀਆਂ ਕੀਮਤਾਂ 'ਚ ਵਾਧਾ ਦਰਜ ਕੀਤਾ ਜਾ ਰਿਹਾ ਹੈ। ਇਸ ਹਫਤੇ ਦੇ ਆਖਰੀ ਕਾਰੋਬਾਰੀ ਦਿਨ ਸ਼ੁੱਕਰਵਾਰ ਨੂੰ ਸੋਨੇ ਦੀ ਕੀਮਤ 60,446 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਈ। ਇਸ ਦੇ ਨਾਲ ਹੀ ਪਿਛਲੇ ਹਫਤੇ ਦੇ ਆਖਰੀ ਕਾਰੋਬਾਰੀ ਦਿਨ 13 ਅਪ੍ਰੈਲ 2023 ਨੂੰ ਵੀਰਵਾਰ ਨੂੰ ਇਹ 60,743 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ। ਪੂਰੇ ਹਫਤੇ ਦੌਰਾਨ ਸੋਨੇ ਦੀ ਕੀਮਤ 60,000 ਰੁਪਏ ਦੇ ਪਾਰ ਬਣੀ ਰਹੀ।
ਇਹ ਵੀ ਪੜ੍ਹੋ : Poonch Terrorist Attack: ਨਮ ਅੱਖਾਂ ਨਾਲ ਸ਼ਹੀਦ ਜਵਾਨਾਂ ਨੂੰ ਦਿੱਤੀ ਗਈ ਅੰਤਿਮ ਵਿਦਾਈ, ਸਰਹੱਦ ਦੇ ਰਖਵਾਲੇ ਅਮਰ ਰਹਿਣ
ਅਮਰੀਕਾ ਤੇ ਯੂਰਪ ਵਿੱਚ ਬੈਂਕਿੰਗ ਸੰਕਟ ਕਾਰਨ ਪੂਰੀ ਦੁਨੀਆ ਵਿੱਚ ਆਰਥਿਕ ਮੰਦੀ ਦਾ ਡਰ ਡੂੰਘਾ ਹੋ ਗਿਆ ਹੈ। ਇਸ ਕਾਰਨ ਸੋਨੇ ਦੀਆਂ ਕੀਮਤਾਂ 'ਚ ਵਾਧਾ ਹੋਇਆ ਹੈ। ਦੁਨੀਆ ਭਰ ਦੇ ਕੇਂਦਰੀ ਬੈਂਕਾਂ ਨੇ ਵੱਡੀ ਮਾਤਰਾ 'ਚ ਸੋਨਾ ਖਰੀਦਣਾ ਸ਼ੁਰੂ ਕਰ ਦਿੱਤਾ ਹੈ। ਬਾਜ਼ਾਰ ਮਾਹਿਰ ਮੁਤਾਬਕ ਸੋਨੇ ਦੀਆਂ ਕੀਮਤਾਂ ਵਧਣ ਦਾ ਮੁੱਖ ਕਾਰਨ ਅਮਰੀਕਾ ਅਤੇ ਹੋਰ ਦੇਸ਼ਾਂ 'ਚ ਬੈਂਕਿੰਗ ਸੰਕਟ, ਡਾਲਰ 'ਚ ਕਮਜ਼ੋਰੀ, ਮੰਗ ਅਤੇ ਸ਼ੇਅਰ ਬਾਜ਼ਾਰਾਂ 'ਚ ਅਨਿਸ਼ਚਿਤਤਾ ਹੈ। ਇਨ੍ਹਾਂ ਹਾਲਾਤ 'ਚ ਸੋਨੇ 'ਚ ਨਿਵੇਸ਼ ਤੇਜ਼ੀ ਨਾਲ ਵਧਿਆ ਹੈ। ਸ਼ੇਅਰ ਬਾਜ਼ਾਰਾਂ 'ਚ ਗਿਰਾਵਟ ਕਾਰਨ ਸੋਨੇ ਦੀਆਂ ਕੀਮਤਾਂ ਨੂੰ ਵੀ ਸਮਰਥਨ ਮਿਲਿਆ ਹੈ।
ਇਹ ਵੀ ਪੜ੍ਹੋ : Punjab Coronavirus Update: ਪੰਜਾਬ 'ਚ 411 ਨਵੇਂ ਕੇਸ ਆਏ ਸਾਹਮਣੇ ਤੇ ਜਲੰਧਰ ਵਿੱਚ ਇੱਕ ਦੀ ਮੌਤ