IPL 2023, PBKS vs LSG: ਸ਼ੁੱਕਰਵਾਰ ਨੂੰ ਮੋਹਾਲੀ ਦੇ ਪੀਸੀਏ ਸਟੇਡੀਅਮ ਵਿੱਚ ਪੰਜਾਬ ਕਿੰਗਜ਼ ਬਨਾਮ ਲਖਨਊ ਸੁਪਰ ਜੁਆਇੰਟਸ (Punjab Kings vs Lucknow Super Giants) ਦਾ ਮੈਚ ਖੇਡਿਆ ਜਾਵੇਗਾ ਪਰ ਇਹ ਮੈਚ ਖੇਡੇ ਜਾਣ ਤੋਂ ਪਹਿਲਾਂ ਹੀ ਸੁਰਖੀਆਂ ਵਿੱਚ ਬਣਿਆ ਹੋਇਆ ਹੈ। ਅਜਿਹਾ ਇਸ ਲਈ ਕਿਉਂਕਿ ਨਿਹੰਗ ਸਿੰਘਾਂ ਵੱਲੋਂ ਇਹ ਬਿਆਨ ਦਿੱਤਾ ਗਿਆ ਹੈ ਕਿ ਜੇ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਗਈਆਂ ਤਾਂ ਉਹ ਮੈਚ ਨਹੀਂ ਹੋਣ ਦੇਣਗੇ। ਇਸ ਤਰ੍ਹਾਂ ਪੰਜਾਬ ਤੇ ਲਖਨਊ ਵਿਚਾਲੇ ਹੋਣ ਵਾਲੇ ਆਈਪੀਐਲ ਮੈਚ ਉਪਰ ਖ਼ਤਰੇ ਦੀ ਤਲਵਾਰ ਲਟਕ ਰਹੀ ਹੈ। 


COMMERCIAL BREAK
SCROLL TO CONTINUE READING

ਕਾਬਿਲੇਗੌਰ ਹੈ ਕਿ ਮੋਹਾਲੀ ਵਿੱਚ ਕੌਮੀ ਇਨਸਾਫ਼ ਮੋਰਚੇ ਵਿੱਚ ਧਰਨੇ ਉਪਰ ਬੈਠੇ ਨਿਹੰਗ ਸਿੰਘ ਨੇ ਇਹ ਐਲਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਜੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ 28 ਤਾਰੀਕ ਨੂੰ ਕ੍ਰਿਕਟ ਮੈਚ ਪੰਜਾਬ ਕਿੰਗਜ਼ ਬਨਾਮ ਲਖਨਊ ਸੁਪਰ ਜੁਆਇੰਟਸ ਨਹੀਂ ਹੋਣ ਦੇਣਗੇ।


ਗੌਰਤਲਬ ਹੈ ਕਿ ਪਿਛਲੇ ਕਈ ਮਹੀਨਿਆਂ ਤੋਂ ਕੌਮੀ ਇਨਸਾਫ਼ ਮੋਰਚਾ ਧਰਨੇ ਉਪਰ ਬੈਠਾ ਹੈ ਤੇ ਲਗਾਤਾਰ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕਰ ਰਿਹਾ ਹੈ। ਹਾਲਾਂਕਿ ਸਰਕਾਰਾਂ ਵੱਲੋਂ ਹੁਣ ਤੱਕ ਇਨ੍ਹਾਂ ਦੀਆਂ ਮੰਗਾਂ ਨੂੰ ਲੈ ਕੇ ਕੋਈ ਫੈਸਲਾ ਨਹੀਂ ਲਿਆ ਗਿਆ ਹੈ। ਇੰਨਾ ਹੀ ਨਹੀਂ ਬਲਕਿ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕਰ ਰਹੇ ਬਾਪੂ ਸੂਰਤ ਸਿੰਘ ਖ਼ਾਲਸਾ ਨੇ ਵੀ ਇੱਕ ਵਾਰ ਫਿਰ ਤੋਂ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ।


ਇਹ ਵੀ ਪੜ੍ਹੋ : Karan Aujla News: ਕਰਨ ਔਜਲਾ ਦਾ ਮੈਨੇਜਰ ਸ਼ਾਰਪੀ ਘੁੰਮਣ ਹੋਇਆ ਗ੍ਰਿਫਤਾਰ!


ਉਨ੍ਹਾਂ ਨੇ ਕਿਹਾ ਕਿ ਹੁਣ ਆਰਪਾਰ ਦੀ ਲੜਾਈ ਹੋਵੇਗੀ। ਜੇ ਅੱਜ ਦੇ ਮੈਚ ਯਾਨੀ ਪੰਜਾਬ ਕਿੰਗਜ਼ ਬਨਾਮ ਲਖਨਊ ਸੁਪਰ ਜੁਆਇੰਟਸ ਦੀ ਗੱਲ ਕੀਤੀ ਜਾਵੇ ਤਾਂ ਅੱਜ ਦਾ ਮੈਚ ਉਨ੍ਹਾਂ ਦੋ ਟੀਮਾਂ ਦੇ ਦਰਮਿਆਨ ਹੈ ਜੋ ਅੰਕ ਸੂਚੀ ਵਿੱਚ ਬਰਾਬਰ ਚੱਲ ਰਹੀਆਂ ਹਨ। ਅੱਜ ਜੋ ਇਹ ਮੈਚ ਜਿੱਤੇਗਾ ਉਹ ਅੰਕ ਸੂਚੀ ਵਿੱਚ ਉਪਰ ਚਲਾ ਜਾਵੇਗਾ।


ਇਹ ਵੀ ਪੜ੍ਹੋ : Kiratpur Sahib news: ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦੇ ਜ਼ਿਲਾ ਪ੍ਰਧਾਨ ਸਹਿਤ 3 ਵਿਅਕਤੀਆਂ 'ਤੇ ਆਈਪੀਸੀ 306, 34 ਤਹਿਤ ਮਾਮਲਾ ਦਰਜ