ਇਸ ਸਾਲ 7 ਸ਼ਖਸੀਅਤਾਂ ਨੂੰ ਮਿਲਣਗੇ ਪਦਮ ਵਿਭੂਸ਼ਣ, 10 ਨੂੰ ਪਦਮ ਭੂਸ਼ਨ ਅਵਾਰਡ, ਕੇਂਦਰ ਨੇ ਜਾਰੀ ਕੀਤੀ ਲਿਸਟ
ਕੇਂਦਰ ਸਰਕਾਰ ਦੇ ਵੱਲੋਂ ਗਣਤੰਤਰ ਦਿਹਾੜੇ ਮੌਕੇ ਦਿੱਤੇ ਜਾਨ ਵਾਲੇ ਪਦਮ ਪੁਰਸਕਾਰਾਂ ਦੀ ਘੋਸ਼ਣਾ ਕਰ ਦਿੱਤੀ ਹੈ.
ਦਿੱਲੀ : ਕੇਂਦਰ ਸਰਕਾਰ ਦੇ ਵੱਲੋਂ ਗਣਤੰਤਰ ਦਿਹਾੜੇ ਮੌਕੇ ਦਿੱਤੇ ਜਾਨ ਵਾਲੇ ਪਦਮ ਪੁਰਸਕਾਰਾਂ ਦੀ ਘੋਸ਼ਣਾ ਕਰ ਦਿੱਤੀ ਹੈ. ਇਸ ਸਾਲ 7 ਸ਼ਖਸੀਅਤਾਂ ਨੂੰ ਪਦਮ ਵਿਭੂਸ਼ਣ, 10 ਸ਼ਖਸੀਅਤਾਂ ਨੂੰ ਪਦਮ ਭੂਸ਼ਨ ਨਾਲ ਨਵਾਜਿਆ ਜਾਣਾ ਹੈ. ਇਸ ਸਾਲ ਦੇਸ਼ ਆਪਣਾ 72ਵਾਂ ਗਣਰਾਜ ਦਿਹਾੜਾ ਮਨਾ ਰਿਹਾ ਹੈ.
ਇਹਨਾਂ ਨੂੰ ਮਿਲੇਗਾ ਪਦਮ ਵਿਭੂਸ਼ਣ ਸਨਮਾਨ
ਜਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ, ਗਾਇਕ ਐਸਪੀ ਬਾਲਾ ਸੁਬਰਾਮਨੀਅਮ (ਮਰਨੋਪਰੰਤ), ਅਰਕੋਲੋਜਿਸਟ ਬੀਬੀ ਲਾਲ, ਰੇਤ ਨਾਲ ਤਸਵੀਰਾਂ ਬਣਾਉਣ ਦੇ ਮਾਹਿਰ ਸੁਦਰਸ਼ਨ ਸਾਹੁ, ਡਾਕਟਰ ਬੈਲੇ ਮੋਨੱਪਾ ਹੇਗੜੇ, ਸਾਇੰਸ ਅਤੇ ਇੰਜੀਨੀਅਰਿੰਗ ਤੋਂ ਨਰਿੰਦਰ ਕਪਾਣੀ, ਮੌਲਾਨਾ ਵਹਿਦੁਦਿੱਨੀ ਖਾਨ ਨੂੰ ਪਦਮ ਵਿਭੂਸ਼ਣ ਦਿੱਤਾ ਜਾਵੇਗਾ।
ਇਹਨਾਂ ਨੂੰ ਮਿਲੇਗਾ ਪਦਮ ਭੂਸ਼ਨ ਸਨਮਾਨ
ਸਾਬਕਾ ਲੋਕਸਭਾ ਸਪੀਕਰ ਸੁਮਿਤਰਾ ਮਹਾਜਨ,ਪ੍ਰਧਾਨ ਮੰਤਰੀ ਦੇ ਸਾਬਕਾ ਮੁਖ ਸਕੱਤਰ ਨ੍ਰਿਪੇਨਦਰ ਮਿਸ਼ਰਾ, ਸਾਬਕਾ ਯੂਨੀਅਨ ਮਿਨਿਸਟਰ ਰਾਮ ਵਿਲਾਸ ਪਾਸਵਾਨ (ਮਰਨੋਪਰੰਤ) ਸਾਬਕਾ ਮੁੱਖਮੰਤਰੀ ਅਸਾਮ ਤਰੁਣ ਗੋਗੋਈ (ਮਰਨੋਪਰੰਤ), ਸਾਬਕਾ ਲੀਡਰ ਕਲੱਬ ਸਦੀਕ (ਮਰਨੋਪਰੰਤ), ਕੇਰਲਾ ਤੋਂ ਕ੍ਰਿਸ਼ਨਾ ਨਾਇਰ ਸ਼ਾਂਤਕੁਮਾਰੀ ਚਿਤਰਾ, ਕਰਨਾਟਕ ਦੇ ਸਾਹਿਤਕਾਰ ਚੰਦਰੇਸ਼ ਕੰਬਾਰਾ, ਗੁਜਰਾਤ ਦੇ ਸਾਬਕਾ ਸੀਐਮ ਕੇਸ਼ੁਭਾਈ ਪਟੇਲ (ਮਰਨੋਪਰੰਤ ) ਮਹਾਰਾਸ਼ਟਰ ਦੇ ਉਦਯੋਗਪਤੀ ਰਜਨੀਕਾਂਤ ਦੇਵੀਦਾਸ ਸ਼ਰੋਫ ਅਤੇ ਹਰਿਆਣਾ ਦੇ ਨੇਤਾ ਤਰਲੋਚਨ ਸਿੰਘ ਦਾ ਨਾਮ ਸ਼ਾਮਿਲ ਹੈ
.WATCH LIVE TV