ਦਿੱਲੀ :  ਪੰਜਾਬ ਵਿੱਚ ਆਪ ਨੂੰ ਸਿਆਸੀ ਇਨਿੰਗ ਸ਼ੁਰੂ ਕੀਤੇ 6 ਸਾਲ ਤੋਂ ਵਧ ਸਮਾਂ ਹੋ ਗਿਆ ਹੈ, 2017 ਦੀਆਂ ਚੋਣਾਂ ਵਿੱਚ ਆਗੂ ਵਿਰੋਧੀ ਧਿਰ ਦੀ ਭੂਮਿਕਾ ਹਾਸਲ ਕਰਨ ਵਾਲੀ ਆਪ  ਪਿਛਲੇ ਹਫ਼ਤੇ ਨਗਰ ਨਿਗਮ ਚੋਣਾਂ ਵਿੱਚ ਬੁਰੀ ਤਰ੍ਹਾਂ ਨਾਲ ਹਾਰ ਗਈ, ਪਰ ਹੁਣ ਆਪ ਦੇ ਲਈ ਇੱਕ ਹੋਰ ਸੂਬੇ ਤੋਂ ਵੱਡੀ ਖ਼ਸ਼ਖ਼ਬਰੀ ਸਾਹਮਣੇ ਆਈ ਹੈ, ਆਪ ਨੇ ਪ੍ਰਧਾਨ ਮੰਤਰੀ ਮੋਦੀ ਦੇ ਗੜ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਜਿਸ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੱਡਾ ਐਲਾਨ ਕੀਤਾ ਹੈ 


COMMERCIAL BREAK
SCROLL TO CONTINUE READING

ਪੀਐੱਮ ਮੋਦੀ ਦੇ ਗੜ ਵਿੱਚ ਚਮਕੀ ਆਪ 


ਗੁਜਰਾਤ ਦੀ ਸਥਾਨਕ ਚੋਣਾਂ ਦੇ ਲਈ ਐਤਵਾਰ ਨੂੰ ਵੋਟਿੰਗ ਹੋਈ ਸੀ, ਮੰਗਲਵਾਰ ਨੂੰ ਜਦੋਂ ਨਤੀਜੇ ਆਏ ਤਾਂ ਸਾਰੇ ਹੈਰਾਨ ਰਹਿ ਗਏ, ਸੂਰਤ  ਵਿੱਚ ਆਪ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ, ਪਾਰਟੀ ਨੇ 27 ਸੀਟਾਂ 'ਤੇ ਜਿੱਤ ਹਾਸਲ ਕੀਤੀ ਹੈ,ਜਦਕਿ ਅਹਿਮਦਾਬਾਦ, ਵਡੋਦਰਾ, ਜਾਮਨਗਰ, ਭਾਵਨਗਰ ਅਤੇ ਰਾਜਕੋਟ ਨਗਰ ਨਿਗਮਾਂ ਵਿੱਚ ਪਾਰਟੀ ਕੁੱਝ ਖ਼ਾਸ ਕਮਾਲ ਨਹੀਂ ਕਰ ਸਕੀ, ਪਰ ਚੰਗੇ ਵੋਟ ਜ਼ਰੂਰ ਹਾਸਲ ਕੀਤੇ ਨੇ, ਸੂਰਤ ਵਿੱਚ ਜਿਸ ਤਰ੍ਹਾਂ ਨਾਲ ਲੋਕਾਂ ਨੇ ਆਪ 'ਤੇ ਭਰੋਸਾ ਜਤਾਇਆ ਹੈ ਉਸ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਦੀਆਂ ਨਜ਼ਰਾਂ ਪੰਜਾਬ ਤੋਂ ਬਾਅਦ ਗੁਜਰਾਤ 'ਤੇ ਟਿਕ ਗਈ ਹੈ, ਕੇਜਰੀਵਾਲ ਨੇ ਐਲਾਨ ਕੀਤਾ ਹੈ ਕਿ ਉਹ 26 ਫਰਵਰੀ ਨੂੰ ਗੁਜਰਾਤ ਦਾ ਦੌਰਾ ਕਰਨਗੇ, ਇਸ ਦੌਰਾਨ ਸੂਰਤ ਵਿੱਚ ਰੋਡ ਸ਼ੋਅ ਦੌਰਾਨ ਉਹ ਲੋਕਾਂ ਦਾ ਧੰਨਵਾਦ ਕਰਨਗੇ, ਕੇਜਰੀਵਾਲ ਨੇ ਉਨ੍ਹਾਂ ਦੀ ਪਾਰਟੀ ਤੇ ਭਰੋਸਾ ਕਰਨ ਤੇ ਲੋਕਾਂ ਧੰਨਵਾਦ ਕੀਤਾ ਹੈ   


ਪੰਜਾਬ ਵਿੱਚ ਆਪ ਦਾ ਪ੍ਰਦਰਸ਼ਨ


14 ਫਰਵਰੀ ਨੂੰ ਪੰਜਾਬ  ਦੀਆਂ 8 ਨਗਰ ਨਿਗਮਾਂ ਅਤੇ 118 ਨਗਰ ਕੌਂਸਲਾ ਅਤੇ ਨਗਰ ਪੰਚਾਇਤਾਂ ਵਿੱਚ ਵੋਟਿੰਗ ਹੋਈ ਸੀ ਜਦੋਂ ਨਤੀਜੇ ਆਏ ਸਨ ਤਾਂ ਆਪ ਨੂੰ  ਆਪ ਨੂੰ ਮਿਊਂਸਿਪਲ ਕੌਂਸਲਾਂ ਵਿੱਚ 57 ਅਤੇ ਨਗਰ ਨਿਗਮਾਂ ਵਿੱਚ 9 ਸੀਟਾਂ ਹਾਸਲ ਹੋਈਆਂ,2022 ਵਿਧਾਨਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਲਈ ਇਹ ਵੱਡੀ ਹਾਰ ਸੀ ਅਤੇ ਚੋਣ ਰਣਨੀਤੀ ਨੂੰ ਲੈਕੇ ਵੀ ਸਵਾਲ ਉੱਠ ਨੇ ਸ਼ੁਰੂ ਹੋ ਗਏ ਸਨ


ਗੁਜਰਾਤ ਦੇ ਨਤੀਜੇ 


ਗੁਜਰਾਤ ਦੀ 6 ਨਗਰ ਨਿਗਮ ਅਹਿਮਦਾਬਾਦ, ਵਡੋਦਰਾ, ਸੂਰਤ, ਰਾਜਕੋਟ,ਭਾਵਨਗਰ ਅਤੇ ਜਾਮਨਗਰ ਵਿੱਚ ਬੀਜੇਪੀ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ, ਸਾਰੇ ਨਗਰ ਨਿਗਮਾਂ ਵਿੱਚ ਕਾਂਗਰਸ ਦੀ ਵੱਡੀ ਹਾਰ ਹੋਈ ਹੈ,ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਸ ਜਿੱਤ ਲਈ ਲੋਕਾਂ ਦਾ ਧੰਨਵਾਦ ਕੀਤਾ ਹੈ