Akali Dal Yatra News: ਅਕਾਲੀਆਂ ਦੀ ਪੰਜਾਬ ਬਚਾਓ ਯਾਤਰਾ, CM ਮਾਨ ਨੇ ਕਿਹਾ-15 ਸਾਲਾਂ ਤੋਂ ਹਰੇਕ ਪੱਖ ਤੋਂ ਲੁੱਟਿਆ, ਮਜੀਠੀਆ ਦਾ CM ਨੂੰ ਜਵਾਬ
Akali Dal Yatra News: ਅਕਾਲੀ ਦਲ 1 ਫਰਵਰੀ ਤੋਂ ਪੰਜਾਬ ਬਚਾਓ ਯਾਤਰਾ ਸ਼ੁਰੂ ਕਰਨ ਜਾ ਰਿਹਾ ਹੈ। ਇਸ ਯਾਤਰਾ ਦੀ ਅਗਵਾਈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਕਰਨਗੇ। ਇਹ ਯਾਤਰਾ ਰੋਜ਼ਾਨਾ ਦੋ ਵਿਧਾਨ ਸਭਾ ਹਲਕਿਆਂ ਵਿੱਚ ਜਾਵੇਗੀ।
Akali Dal Yatra News: ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼ੁਰੂ ਕੀਤੀ ਗਈ 'ਪੰਜਾਬ ਬਚਾਓ ਯਾਤਰਾ' ਉੱਤੇ ਸਿਆਸਤ ਸ਼ੁਰੂ ਹੋ ਗਈ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਮਾਮਲੇ ਨੂੰ ਲੈ ਕੇ ਅਕਾਲੀ ਦਲ ਉੱਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ 15 ਸਾਲ ਹਰੇਕ ਪੱਖ ਤੋਂ ਲੁੱਟ ਅਕਾਲੀ ਦਲ ਬਾਦਲ ਨੇ ਵੱਡਾ ਸੱਚ ਬੋਲਿਆ ਹੈ। ਵੋਟਾਂ ਤੋਂ ਪਹਿਲਾਂ ਅਕਾਲੀ ਦਲ ਪੂਰੇ ਪੰਜਾਬ ਵਿੱਚ ਯਾਤਰਾ ਦੀ ਸ਼ੁਰੂਆਤ ਕਰਨ ਜਾ ਰਿਹਾ ਹੈ।
ਸਾਰੇ ਪੰਜਾਬ ਨੂੰ 15 ਸਾਲ ਹਰੇਕ ਪੱਖ ਤੋਂ ਲੁੱਟ ਕੇ ਅਕਾਲੀ ਦਲ ਬਾਦਲ ਨੇ ਬੋਲਿਆ ਵੱਡਾ ਸੱਚ ..ਵੋਟਾਂ ਤੋਂ ਪਹਿਲਾਂ ਪੂਰੇ ਪੰਜਾਬ ਚ “ਅਕਾਲੀ ਦਲ ਤੋਂ ਪੰਜਾਬ ਬਚਾਲੋ “ ਯਾਤਰਾ ਸ਼ੁਰੂ ਕਰਨ ਦਾ ਐਲਾਨ .. ਇਸਦੀ ਮਾਫੀ ਕਦੇ ਫੇਰ ਮੰਗ ਲੈਣਗੇ..
ਉਨ੍ਹਾਂ ਕਿਹਾ ਕਿ ਯਾਤਰਾ ਦਾ ਨਾਂ "ਅਕਾਲੀ ਦਲ ਤੋਂ ਪੰਜਾਬ ਬਚਾਲੋ" ਯਾਤਰਾ ਰੱਖਿਆ ਜਾਵੇ। ਅਕਾਲੀ ਦਲ ਇਸ ਲਈ ਬਾਅਦ ਵਿੱਚ ਮੁਆਫੀ ਮੰਗੇ ਲਵੇਗਾ।
ਮਜੀਠੀਆ ਨੇ CM ਨੂੰ ਦਿੱਤਾ ਜਵਾਬ
ਸੀਐਮ ਭਗਵੰਤ ਮਾਨ ਦੇ ਦਿੱਤੇ ਬਿਆਨ ਤੋਂ ਬਾਅਦ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੇ ਉਨ੍ਹਾਂ ਉੱਤੇ ਪਲਟਵਾਰ ਕੀਤਾ ਹੈ। ਉਨ੍ਹਾਂ ਸੋਸ਼ਲ ਮੀਡੀਆ ਉੱਤੇ ਪੋਸਟ ਕਰਦਿਆਂ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਬਚਾਓ ਯਾਤਰਾ ਕੱਢ ਰਿਹਾ ਹੈ। ਹੁਣ ਉਹ ਦਿਨ ਦੂਰ ਨਹੀਂ ਜਦੋਂ ਸਾਰੇ ਪੰਜਾਬੀਆਂ ਵੱਲੋਂ ਭਗਵੰਤ ਭਜਾਉ ਯਾਤਰਾ ਕੱਢੀ ਜਾਵੇਗੀ। ਪੰਜਾਬ ਦਾ ਇਤਿਹਾਸ ਅਨੇਕਾਂ ਕੁਰਬਾਨੀਆਂ ਨਾਲ ਭਰਿਆ ਰਿਹਾ ਹੈ।
ਪੰਜਾਬੀ ਇੱਕ ਬਹਾਦਰ ਮਾਰਸ਼ਲ ਕੌਮ ਹੈ। ਪੰਜਾਬੀਆਂ ਤੋਂ ਵੱਧ ਦੇਸ਼ ਲਈ ਮਰਨ ਦਾ ਇੱਛੁਕ ਕੋਈ ਨਹੀਂ, ਤੁਸੀਂ ਉਸ ਪੰਜਾਬ 'ਤੇ ਦਿੱਲੀ ਮਾਡਲ ਲਾਗੂ ਕਰ ਰਹੇ ਹੋ। ਉਸ ਪੰਜਾਬ ਨੂੰ ਸੀਐੱਮ ਨੇ ਦਿੱਲੀ ਦੇ ਸੁਪੁਰਿਦ ਕਰ ਦਿੱਤਾ ਹੈ। ਤੁਸੀਂ ਇਹ ਸਭ ਸਿਰਫ 'ਆਪ' ਦੀ ਰਾਜਨੀਤੀ ਲਈ ਕੀਤਾ ਹੈ। ਪੰਜਾਬੀ ਦੇਸ਼ ਨੂੰ ਰਸਤਾ ਦਿਖਾਉਦੇਂ ਨੇ ਅਤੇ ਭਗਵੰਤ ਮਾਨ ਨੇ ਪੰਜਾਬ ਨੂੰ ਦਿੱਲੀ ਕੋਲ ਸਰੈਂਡਰ ਕਰਤਾ ਤੇ ਦਿੱਲੀ ਹੱਥ REMOTE CONTROL ਦੇ ਦਿੱਤਾ !
ਅਕਾਲੀ ਦਲ 1 ਫਰਵਰੀ ਤੋਂ ਪੰਜਾਬ ਬਚਾਓ ਯਾਤਰਾ ਸ਼ੁਰੂ ਕਰਨ ਜਾ ਰਿਹਾ ਹੈ। ਇਸ ਯਾਤਰਾ ਦੀ ਅਗਵਾਈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਕਰਨਗੇ। ਇਹ ਯਾਤਰਾ ਰੋਜ਼ਾਨਾ ਦੋ ਵਿਧਾਨ ਸਭਾ ਹਲਕਿਆਂ ਵਿੱਚ ਜਾਵੇਗੀ। ਯਾਤਰਾ ਵਿੱਚ ਸਾਰੇ 117 ਹਲਕੇ ਸ਼ਾਮਲ ਹੋਣਗੇ। ਇਸ ਯਾਤਰਾ ਵਿੱਚ ਸੂਬੇ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ ਨੂੰ ਨਿਸ਼ਾਨਾ ਬਣਾਇਆ ਜਾਵੇਗਾ। ਲੋਕਾਂ ਨੂੰ ਇਹ ਵੀ ਦੱਸਿਆ ਜਾਵੇਗਾ ਕਿ ਸਰਕਾਰ ਹਰ ਫਰੰਟ ਉੱਤੇ ਕਿਵੇਂ ਫੇਲ੍ਹ ਹੋਈ ਹੈ।