Sikh Gurdwara Amendment Bill 2023: ਸਤਿਆਪਾਲ ਜੈਨ ਦਾ ਵੱਡਾ ਬਿਆਨ; ਰਾਜਪਾਲ ਦੀ ਚਿੱਠੀ ਦਾ ਜਵਾਬ ਦੇਣ ਸੀਐਮ
Sikh Gurdwara Amendment Bill 2023: ਮੁੱਖ ਮੰਤਰੀ ਭਗਵੰਤ ਮਾਨ ਤੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੱਲੋਂ ਚਿੱਠੀ ਦੇ ਵਿਵਾਦ ਨੂੰ ਲੈ ਕੇ ਸਹਾਇਕ ਸਾਲਿਸਟਰ ਜਨਰਲ ਸਤਿਆਪਾਲ ਜੈਨ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ।
Sikh Gurdwara Amendment Bill 2023: ਐਸਜੀਪੀ ਐਕਟ ਬਿੱਲ 2023 ਨੂੰ ਲੈ ਕੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਤੇ ਮੁੱਖ ਮੰਤਰੀ ਭਗਵੰਤ ਮਾਨ ਦੋਵੇਂ ਇੱਕ ਦੂਜੇ ਨੂੰ ਚਿੱਠੀ ਲਿਖ ਚੁੱਕੇ ਹਨ। ਹੁਣ ਇਸ ਮਾਮਲੇ ਵਿੱਚ ਸਹਾਇਕ ਸਾਲਿਸਟਰ ਜਨਰਲ ਸਤਿਆਪਾਲ ਜੈਨ ਦੀ ਐਂਟਰੀ ਹੋ ਚੁੱਕੀ ਹੈ।
ਉਨ੍ਹਾਂ ਨੇ ਕਿਹਾ ਕਿ ਰਾਜਪਾਲ ਨੇ ਮਰਿਆਦਾ ਵਿੱਚ ਰਹਿ ਕੇ ਚਿੱਠੀ ਲਿਖੀ ਹੈ। ਹੁਣ ਮੁੱਖ ਮੰਤਰੀ ਰਾਜਪਾਲ ਨੂੰ ਚਿੱਠੀ ਦਾ ਜਵਾਬ ਦੇਣ। ਉਨ੍ਹਾਂ ਨੇ ਕਿਹਾ ਕਿ ਜੇਕਰ ਸੈਸ਼ਨ ਸੰਵਿਧਾਨ ਅਨੁਸਾਰ ਸੀ ਤਾਂ ਚਿੱਠੀ ਵਿੱਚ ਲਿਖ ਕੇ ਮੁੱਖ ਮੰਤਰੀ ਜਵਾਬ ਦੇਣ।
ਸੁਪਰੀਮ ਕੋਰਟ ਵਿੱਚ ਜਦ ਪੰਜਾਬ ਸਰਕਾਰ ਨੇ ਪਟੀਸ਼ਨ ਦਾਇਰ ਕੀਤੀ ਸੀ ਉਦੋਂ ਹੀ ਅਦਾਲਤ ਨੇ ਕਿਹਾ ਸੀ ਕਿ ਇਹ ਮੁੱਖ ਮੰਤਰੀ ਦੀ ਡਿਊਟੀ ਹੈ ਕਿ ਰਾਜਪਾਲ ਦੀ ਚਿੱਠੀ ਦਾ ਜਵਾਬ ਦੇਣ ਤੇ ਸੈਸ਼ਨ ਵਿੱਚ ਕੀ ਹੋਵੇਗਾ ਉਸ ਦਾ ਵੀ ਰਾਜਪਾਲ ਨੂੰ ਜਵਾਬ ਦੇਣ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਵੀ ਸੈਸ਼ਨ ਤੋਂ ਪਹਿਲਾਂ ਰਾਸ਼ਟਰਪਤੀ ਤੋਂ ਮਨਜ਼ੂਰੀ ਲੈਂਦੇ ਹਨ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਆਪਣੇ ਦਾਇਰੇ ਵਧਾਉਣੇ ਚਾਹੀਦੇ ਹਨ।
ਕਾਬਿਲੇਗੌਰ ਹੈ ਕਿ ਰਾਜਪਾਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਵਾਬ ਦਿੱਤਾ ਕਿ ਬੁਲਾਇਆ ਗਿਆ ਸੈਸ਼ਨ ਕਾਨੂੰਨ ਦੇ ਅਧੀਨ ਨਹੀਂ ਹੈ। ਇਸ ਇਜਲਾਸ ਵਿੱਚ ਪਾਸ ਕੀਤੇ ਗਏ ਚਾਰੇ ਬਿੱਲ ਕਾਨੂੰਨ ਦੀ ਉਲੰਘਣਾ ਹਨ। ਰਾਜਪਾਲ ਨੇ ਕਿਹਾ ਸੀ ਕਿ ਉਹ ਇਸ ਸਬੰਧੀ ਦੇਸ਼ ਦੇ ਅਟਾਰਨੀ ਜਨਰਲ ਦੀ ਸਲਾਹ ਲੈਣਗੇ। ਇਸ ਪਿੱਛੋਂ ਹੀ ਪਾਸ ਕੀਤੇ ਬਿੱਲਾਂ ਉਪਰ ਕੋਈ ਫ਼ੈਸਲਾ ਲੈਣਗੇ।
ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਇਜਲਾਸ ਦੌਰਾਨ 4 ਬਿੱਲ ਪਾਸ ਕੀਤੇ ਗਏ ਸਨ। ਇਸ 'ਚ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਤੋਂ ਮੁਫ਼ਤ ਗੁਰਬਾਣੀ ਪ੍ਰਸਾਰਣ ਨੂੰ ਲੈ ਕੇ ਸਿੱਖ ਗੁਰਦੁਆਰਾ ਐਕਟ 1925 ਵਿੱਚ ਸੋਧ ਕਰ ਕੇ ਨਵੀਂ ਧਾਰਾ ਜੋੜਨ ਸਣੇ 4 ਬਿੱਲ ਪਾਸ ਕੀਤੇ ਗਏ ਸਨ।
ਇਹ ਵੀ ਪੜ੍ਹੋ : Punjab Floods 2023: ਪਠਾਨਕੋਟ ਤੇ ਗੁਰਦਾਸਪੁਰ 'ਚ ਹੜ੍ਹ ਦਾ ਖ਼ਤਰਾ! ਰਾਵੀ ਦਰਿਆ ਦੇ ਪਾਣੀ ਦਾ ਵਧਿਆ ਪੱਧਰ