ਨੀਤਿਕਾ ਮਹੇਸ਼ਵਰੀ/ ਚੰਡੀਗੜ: ਚੰਡੀਗੜ 'ਚ ਭਾਜਪਾ ਯੁਵਾ ਮੋਰਚਾ ਦੇ ਵਰਕਰਾਂ ਵੱਲੋਂ  ਉੱਧਵ ਸਰਕਾਰ ਅਤੇ ਸ਼ਿਵਸੇਨਾ ਦੇ ਖਿਲਾਫ ਰੋਸ ਮੁਜ਼ਾਹਰਾ ਕੀਤਾ ਗਿਆ ਅਤੇ ਕੰਗਣਾ ਰਨੌਤ ਦੇ ਸਮਰਥਨ ਵਿੱਚ ਨਾਅਰੇ ਲਗਾਏ ਗਏ। ਉਨ੍ਹਾਂ ਵੱਲੋਂ ਚੰਡੀਗੜ ਭਾਜਪਾ ਦਫ਼ਤਰ ਤੋਂ ਉੱਧਵ ਠਾਕਰੇ ਦੀ ਅਰਥੀ ਬਣਾ ਕੇ ਮਾਰਚ ਕੀਤਾ ਗਿਆ ਅਤੇ ਅਰਥੀ ਨੂੰ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ।


COMMERCIAL BREAK
SCROLL TO CONTINUE READING

ਭਾਜਪਾ ਯੁਵਾ ਮੋਰਚਾ ਦੇ ਵਰਕਰਾਂ ਨੇ ਕਿਹਾ ਕਿ ਅਸੀ ਇਸ ਮੁੱਦੇ ਉੱਤੇ ਰਾਜਨੀਤੀ ਨਹੀਂ ਕਰ ਰਹੇ ਹਾਂ ਰਾਜਨੀਤੀ ਤਾਂ ਸ਼ਿਵਸੇਨਾ ਨੇ ਕੀਤੀ ਹੈ ਅਤੇ ਬਦਲੇ ਦੀ ਕਾਰਵਾਈ ਉਨ੍ਹਾਂ ਦੀ ਵੱਲੋਂ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਕੰਗਣਾ ਰਨੌਤ ਦੇਸ਼ ਦੀ ਧੀ ਹੈ ਇਸਲਈ ਅਸੀ ਉਨ੍ਹਾਂ  ਦੇ  ਨਾਲ ਖੜੇ ਹਾਂ ਕਿਉਂਕਿ ਉਹ ਸੱਚ ਦੇ ਨਾਲ ਖੜੀ ਹੈ।


ਭਾਜਪਾ ਯੁਵਾ ਮੋਰਚੇ ਵੱਲੋਂ ਪ੍ਰਦਰਸ਼ਨ ਕਰਨ ਦੌਰਾਨ ਪੁਲਿਸ ਕਰਮੀਆਂ  ਦੇ ਨਾਲ ਉਨ੍ਹਾਂ ਦੀ ਬਹਿਸ ਵੀ ਹੋਈ ਕਿਉਂਕਿ ਕਰੋਨਾ ਕਾਲ  ਦੇ ਚਲਦੇ ਉਨ੍ਹਾਂ ਨੇ ਪੁੱਛਿਆ ਕਿ ਕੀ ਪ੍ਰਦਰਸ਼ਨ ਦੀ ਆਗਿਆ ਲਈ ਹੋਈ ਹੈ। ਇਸ ਨ੍ਹੂੰ ਲੈ ਕੇ ਬਹਿਸ ਹੋਈ ਅਤੇ ਪੁਲਿਸ ਨੇ ਕਰਮਚਾਰੀਆਂ ਨੂੰ ਸੇਕਟਰ 33 ਦੇ ਚੌਕ 'ਤੇ ਹੀ ਰੋਕ ਲਿਆ, ਜਿੱਥੇ ਵਰਕਰਾਂ ਨੇ ਉੱਧਵ ਠਾਕਰੇ ਦਾ ਪੁਤਲਾ ਸਾੜ ਕੇ ਊਧਵ ਠਾਕਰੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। 


Watch Live Tv-