ਬਜ਼ਮ ਵਰਮਾ/ਚੰਡੀਗੜ੍ਹ :  ਹਰਿਆਣਾ ਤੋਂ ਬਾਅਦ ਹੁਣ ਸ਼ਰਾਬ ਦੇ ਸ਼ੌਕੀਨਾਂ ਨੂੰ ਚੰਡੀਗੜ੍ਹ ਵਿੱਚ ਵੀ ਬੋਤਲ ਖ਼ਰੀਦਣ ਦੇ ਲਈ ਵੱਧ ਕੀਮਤ ਚੁਕਾਉਣੀ ਹੋਵੇਗੀ, ਚੰਡੀਗੜ੍ਹ ਪ੍ਰਸ਼ਾਸਨ ਨੇ ਸ਼ਰਾਬ 'ਤੇ 5 ਫ਼ੀਸਦੀ ਕੋਰੋਨਾ ਸੈਸ(Corona Cess) ਲੱਗਾ ਦਿੱਤਾ ਹੈ,  ਕੋਰੋਨਾ ਸੈੱਸ ਸ਼ਰਾਬ ਦੇ ਹਰ ਬਰੈਂਡ 'ਤੇ ਲਗਾਇਆ ਗਿਆ ਹੈ ਉਹ ਭਾਵੇਂ ਦੇਸੀ ਹੋਵੇ ਜਾਂ ਫਿਰ ਅੰਗਰੇਜ਼ੀ ਹਰ ਤਰ੍ਹਾਂ ਦੀ ਸ਼ਰਾਬ 'ਤੇ ਵਧ ਕੀਮਤ ਚੁਕਾਉਣੀ ਹੋਵੇਗੀ, ਚੰਡੀਗੜ੍ਹ  ਪ੍ਰਸ਼ਾਸਨ ਦੇ ਸਲਾਹਕਾਰ ਮਨੋਜ ਪਰਿਦਾ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ, ਮਨੋਜ ਪਰਿਦਾ ਨੇ ਦੱਸਿਆ ਕੀ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਸ਼ਰਾਬ ਸ਼ਹਿਰ ਵਿੱਚ 12 ਫ਼ੀਸਦੀ  ਮਹਿੰਗੀ  ਮਿਲੇਗੀ ਜਿਸ  ਵਿੱਚ ਕੋਰੋਨਾ ਸੈੱਸ ਅਤੇ ਕੈਟਲ ਸੈੱਸ ਵੀ ਸ਼ਾਮਲ ਹੈ, ਚੰਡੀਗੜ੍ਹ ਵਿੱਚ ਲਾਕਡਾਊਨ 3 ਦੌਰਾਨ ਮਿਲੀ ਛੋਟ ਤੋਂ ਬਾਅਦ ਠੇਕੇ ਖੁੱਲੇ ਸਨ ਹਾਲਾਂਕਿ ਪ੍ਰਸ਼ਾਸਨ ਨੇ ਸ਼ੁਰੂਆਤ ਵਿੱਚ ਸਿਰਫ਼ ਆਡ ਈਵਨ ਦੇ ਜ਼ਰੀਏ ਹੀ ਸ਼ਰਾਬ ਦੀਆਂ ਦੁਕਾਨਾਂ ਖੋਲਿਆਂ ਸਨ, ਚੰਡੀਗੜ੍ਹ ਦੇ ਕੰਟੇਨਮੈਂਟ ਜ਼ੋਨ ਵਿੱਚ ਠੇਕੇ ਖੌਲਣ 'ਤੇ ਪੂਰੀ ਤਰ੍ਹਾਂ ਨਾਲ ਪਾਬੰਦੀ ਲਗਾਈ ਗਈ ਸੀ 


COMMERCIAL BREAK
SCROLL TO CONTINUE READING

ਹੋਰ ਸੂਬਿਆਂ ਨੇ ਵਧਾਈ ਸ਼ਰਾਬ ਦੀ ਕੀਮਤ 


ਲਾਕਡਾਊਨ 3 ਦੌਰਾਨ ਜਦੋਂ ਸੂਬਿਆਂ ਨੂੰ ਠੇਕੇ ਖੌਲਣ ਦੀ ਇਜਾਜ਼ਤ ਮਿਲੀ ਤਾਂ ਸ਼ਰਾਬ ਦੇ ਠੇਕਿਆਂ ਦੇ ਬਾਹਰ ਦਿੱਲੀ ਵਿੱਚ ਲੰਮੀਆਂ-ਲੰਮੀਆਂ ਲਾਈਨਾਂ ਵੇਖਣ ਨੂੰ ਮਿਲਿਆ ਸਨ ਜਿਸ ਤੋਂ ਬਾਅਦ ਦਿੱਲੀ ਸਰਕਾਰ ਨੇ ਸ਼ਰਾਬ ਦੀ ਕੀਮਤ ਵਿੱਚ 70 ਫ਼ੀਸਦੀ ਤੱਕ ਦਾ ਵਾਧਾ ਕਰ ਦਿੱਤਾ ਸੀ  ਇਸ ਦੇ ਬਾਵਜੂਦ ਦਿੱਲੀ ਵਿੱਚ ਸ਼ਰਾਬ ਦੀਆਂ ਦੁਕਾਨਾਂ 'ਤੇ ਹੁਣ ਵੀ ਲੰਮੀਆਂ-ਲੰਮੀਆਂ ਲਾਈਨਾਂ ਵੇਖਣ ਨੂੰ ਮਿਲ ਰਹੀਆਂ ਨੇ,ਉਧਰ ਲਾਕਡਾਊਨ ਦੌਰਾਨ ਹੋਏ ਨੁਕਸਾਨ ਦੀ ਭਰਪਾਈ ਕਰਨ ਦੇ ਲਈ  ਹਰਿਆਣਾ ਸਰਕਾਰ ਨੇ ਵੀ ਸ਼ਰਾਬ 'ਤੇ ਕੋਰੋਨਾ ਸੈਸ ਲਗਾਉਣ ਦਾ ਫ਼ੈਸਲਾ ਲਿਆ ਸੀ, ਹਰਿਆਣਾ ਵਿੱਚ ਸ਼ਰਾਬ 'ਤੇ ਕੋਵਿਡ ਸੈਸ ਦੇਸੀ ਅਤੇ ਵਿਦੇਸ਼ੀ ਸ਼ਰਾਬ ਦੇ ਬਰੈਂਡ ਦੇ ਹਿਸਾਬ ਨਾਲ ਲਾਇਆ ਸੀ,ਵਿਦੇਸ਼ ਤੋਂ ਆਉਣ ਵਾਲੀ ਸ਼ਰਾਬ ਦੀ ਬੋਤਲ 'ਤੇ 50 ਰੁਪਏ,ਕੁਆਟਰ 'ਤੇ 25 ਰੁਪਏ ਫ਼ੀ ਬੋਤਲ ਸੈੱਸ ਲਗਾਇਆ ਸੀ ਜਦਕਿ ਦੇਸ਼ ਵਿੱਚ ਬਣਨ ਵਾਲੀ ਵਿਦੇਸ਼ੀ ਸ਼ਰਾਬ ਦੀ ਬੋਤਲ 'ਤੇ  20,10 ਅਤੇ 5 ਰੁਪਏ ਕੋਰੋਨਾ ਸੈੱਸ ਲਗਾਇਆ ਗਿਆ ਸੀ,ਦੇਸੀ ਸ਼ਰਾਬ ਦੀ ਬੋਤਲ 'ਤੇ  5,  3 ਅਤੇ 2 ਰੁਪਏ ਤੱਕ ਕੋਵਿਡ ਸੈੱਸ ਲਗਾਇਆ ਹੈ,ਇਸ ਦੇ ਨਾਲ ਮਾਇਲਡ ਅਤੇ ਰੈਗੂਲਰ ਬੀਅਰ 'ਤੇ 2 ਰੁਪਏ ਅਤੇ ਸਟਰੋਂਗ ਬੀਅਰ 'ਤੇ 5 ਰੁਪਏ ਤੱਕ ਕੋਵਿਡ ਸੈੱਸ ਟੈਸਟ ਲਗਾਇਆ ਗਿਆ ਸੀ