ਦਿੱਲੀ:  ਮੁਲਾਜ਼ਮਾਂ ਦੀ ਪੈਨਸ਼ਨ ਨੂੰ ਲੈਕੇ ਵੱਡਾ ਐਲਾਨ ਕੀਤਾ ਗਿਆ ਹੈ,  ਸਰਕਾਰੀ ਕਰਮਚਾਰੀ ਹੁਣ  National Pension System (NPS) ਨੂੰ ਛੱਡ ਕੇ ਪੁਰਾਣੀ ਪੈਨਸ਼ਨ ਸਕੀਮ ਦਾ ਫਾਇਦਾ 31 ਮਈ 2021 ਤੱਕ ਲੈ ਸਕਦੇ ਹਨ. ਡਿਪਾਰਟਮੈਂਟ ਆਫ ਪੈਨਸ਼ਨ ਐਂਡ ਪੈਨਸ਼ਨਰਜ਼ ਵੈੱਲਫ਼ੇਅਰ (DoPPW) ਨੇ ਇਹ ਜਾਣਕਾਰੀ  ਇਕ ਨੋਟੀਫਿਕੇਸ਼ਨ ਦੇ ਜ਼ਰੀਏ ਦਿੱਤੀ ਹੈ, ਕਾਫ਼ੀ ਮੁਲਾਜ਼ਮ ਪੁਰਾਣੀ ਪੈਨਸ਼ਨ ਸਿਸਟਮ ਦੇ ਹੱਕ ਵਿੱਚ ਸਨ, ਕਿਉਂਕਿ ਸਰਕਾਰ 2004 ਦੀ ਸਕੀਮ ਮੁਲਾਜ਼ਮਾਂ ਦੇ ਹੱਕ ਵਿੱਚ ਨਹੀਂ ਸੀ  


COMMERCIAL BREAK
SCROLL TO CONTINUE READING

Old Pension Scheme ਦੇ ਲਈ 5 ਮਈ ਤੱਕ ਕਰ ਸਕਦੇ ਹੋ ਅਪਲਾਈ  


ਸਰਕਾਰ ਨੇ ਕਿਹਾ ਹੈ ਕਿ ਜੋ ਵੀ ਮੁਲਾਜ਼ਮ ਇਸ ਦਾ ਫਾਇਦਾ ਲੈਣਾ ਚਾਹੁੰਦੇ ਹਨ 5 ਮਈ ਤੱਕ ਅਪਲਾਈ ਕਰ ਸਕਦੇ ਨੇ  ਜੋ ਕਰਮਚਾਰੀ ਅਪਲਾਈ ਨਹੀਂ ਕਰਨਗੇ ਉਨ੍ਹਾਂ ਨੂੰ National Pension System ਦਾ ਫ਼ਾਇਦਾ ਮਿਲਦਾ ਰਹੇਗਾ ਜੋ ਵੀ ਕਰਮਚਾਰੀ 1 ਜਨਵਰੀ 2004 ਤੋਂ 28 ਅਕਤੂਬਰ ਦੇ ਵਿੱਚ  ਜੁਆਇਨ ਕੀਤਾ  ਹੈ ਉਨ੍ਹਾਂ ਨੂੰ CCS Pension  ਦੇ ਤਹਿਤ ਪੈਨਸ਼ਨ ਦਾ ਲਾਹਾ ਮਿਲੇਗਾ  


ਪੁਰਾਣੀ ਪੈਨਸ਼ਨ ਯੋਜਨਾ ਜ਼ਿਆਦਾ ਫ਼ਾਇਦੇਮੰਦ 


ਇਸ ਫ਼ੈਸਲੇ ਉੱਤੇ ਐਕਸਪਰਟਸ ਦਾ ਕਹਿਣਾ ਹੈ ਕਿ ਪੁਰਾਣੀ ਪੈਨਸ਼ਨ ਸਕੀਮ  NPS ਤੋਂ ਜ਼ਿਆਦਾ ਚੰਗੀ ਹੈ ਕਿਉਂਕਿ ਪੁਰਾਣੀ ਸਕੀਮ ਦੇ ਵਿੱਚ ਰਿਟਾਇਰਮੈਂਟ ਤੋਂ ਬਾਅਦ ਪੈਨਸ਼ਨਰਜ਼ ਦੇ ਨਾਲ ਹੀ ਪਰਿਵਾਰ ਵਾਲਿਆਂ ਨੂੰ ਵੀ ਸਿਕਿਉਰਿਟੀ ਮਿਲਦੀ ਹੈ  


  
ਕੀ ਹੈ NPS 


ਨੈਸ਼ਨਲ ਪੈਨਸ਼ਨ ਸਿਸਟਮ ਵਿੱਚ 18 ਤੋਂ 60 ਸਾਲ ਤੱਕ ਦੀ ਉਮਰ ਦੇ ਲੋਕ ਨਿਵੇਸ਼ ਕਰ ਸਕਦੇ ਨੇ, ਸਾਰੇ ਸਰਕਾਰੀ ਅਤੇ ਪ੍ਰਾਈਵੇਟ ਬੈਂਕਾਂ ਵਿੱਚ ਐਕਾਊਂਟ ਖੋਲ ਸਕਦੇ ਨੇ, ਕਰਮਚਾਰੀਆਂ ਨੂੰ ਸੈਕਸ਼ਨ 80CCD ਦਾ ਸਬ ਸੈਕਸ਼ਨ 80CCD (1) ਦੇ ਤਹਿਤ ਪੈਨਸ਼ਨ ਸਕੀਮ  ਵਿੱਚ ਜਮ੍ਹਾਂ ਉੱਤੇ ਟੈਕਸ ਛੋਟ ਮਿਲਦੀ ਹੈ. ਸੈਲਰੀਡ ਕਰਮਚਾਰੀ ਆਪਣੀ ਸੈਲਰੀ 10 ਫ਼ੀਸਦੀ  ਤੱਕ ਅਤੇ ਨੌਨ ਸੈਲਰੀਡ ਕਰਮਚਾਰੀ ਆਪਣੀ ਕੁੱਲ ਇਨਕਮ ਦਾ 20  ਪਰਸੈਂਟ ਤੱਕ ਪੈਨਸ਼ਨ ਅਕਾਊਂਟ ਵਿੱਚ ਜਮ੍ਹਾ ਕਰਵਾ ਸਕਦਾ ਹੈ. ਇਸ ਉੱਤੇ ਉਨ੍ਹਾਂ ਨੂੰ ਡੇਢ ਲੱਖ ਰੁਪਏ ਤੱਕ ਟੈਕਸ ਵਿੱਚ ਛੋਟ ਵੀ ਮਿਲਦੀ ਹੈ