Lok Sabha Session News: ਬੇਭਰੋਸਗੀ ਮਤੇ `ਤੇ ਬਹਿਸ ਜਾਰੀ, ਗੌਰਵ ਗੋਗੋਈ ਨੇ ਸੱਤਾ ਧਿਰ `ਤੇ ਸਾਧਿਆ ਨਿਸ਼ਾਨਾ
Lok Sabha Session Gaurav Gogoi News: ਗੌਰਵ ਗਗੋਈ ਨੇ ਕਿਹਾ ਕਿ ਇਹ ਬੇਭਰੋਸਗੀ ਮਤਾ ਲਿਆਉਣਾ ਸਾਡੀ ਮਜ਼ਬੂਰੀ ਹੈ, ਇਹ ਗਿਣਤੀ ਦੀ ਗੱਲ ਨਹੀਂ..ਇਹ ਇਨਸਾਫ ਹੈ ਮਨੀਪੁਰ ਲਈ। ਮਨੀਪੁਰ ਦੇ ਨੌਜਵਾਨ, ਧੀ ਅਤੇ ਕਿਸਾਨ ਇਨਸਾਫ਼ ਦੀ ਮੰਗ ਕਰ ਰਹੇ ਹਨ।
Lok Sabha Session Gaurav Gogoi News: ਲੋਕ ਸਭਾ 'ਚ ਵਿਰੋਧੀ ਧਿਰ ਵੱਲੋਂ ਮੋਦੀ ਸਰਕਾਰ ਖਿਲਾਫ਼ ਲਿਆਂਦੇ ਗਏ ਬੇਭਰੋਸਗੀ ਮਤੇ 'ਤੇ ਚਰਚਾ ਲਗਾਤਾਰ ਜਾਰੀ ਹੈ। ਕਾਂਗਰਸ ਦੇ ਸੰਸਦ ਮੈਂਬਰ ਗੌਰਵ ਗੋਗੋਈ (Gaurav Gogoi) ਨੇ ਲੋਕ ਸਭਾ 'ਚ ਬੇਭਰੋਸਗੀ ਮਤੇ 'ਤੇ ਚਰਚਾ ਸ਼ੁਰੂ ਕੀਤੀ। ਕਾਂਗਰਸ ਦੇ ਸੰਸਦ ਮੈਂਬਰ ਗੌਰਵ ਗੋਗੋਈ ਨੇ ਆਪਣੇ ਬੇਭਰੋਸਗੀ ਮਤੇ 'ਤੇ 35 ਮਿੰਟ ਦਾ ਭਾਸ਼ਣ ਦਿੱਤਾ। ਇਸ ਦੌਰਾਨ ਉਨ੍ਹਾਂ ਨੇ ਮਣੀਪੁਰ ਹਿੰਸਾ ਤੋਂ ਲੈ ਕੇ ਵਿਦੇਸ਼ ਨੀਤੀ ਤੱਕ ਦੇ ਮੁੱਦਿਆਂ 'ਤੇ ਸਰਕਾਰ ਨੂੰ ਘੇਰਿਆ।
ਗੌਰਵ ਗਗੋਈਨੇ ਕਿਹਾ ਕਿ ਇਹ ਬੇਭਰੋਸਗੀ ਮਤਾ ਲਿਆਉਣਾ ਸਾਡੀ ਮਜ਼ਬੂਰੀ ਹੈ, ਇਹ ਗਿਣਤੀ ਦੀ ਗੱਲ ਨਹੀਂ..ਇਹ ਇਨਸਾਫ ਹੈ ਮਨੀਪੁਰ ਲਈ।ਮਨੀਪੁਰ ਦੇ ਨੌਜਵਾਨ, ਧੀ ਅਤੇ ਕਿਸਾਨ ਇਨਸਾਫ਼ ਦੀ ਮੰਗ ਕਰ ਰਹੇ ਹਨ। ਸਾਡੀ ਮੰਗ ਸਪੱਸ਼ਟ ਸੀ ਕਿ ਪ੍ਰਧਾਨ ਮੰਤਰੀ ਆਵੇ ਅਤੇ ਮਨੀਪੁਰ ਬਾਰੇ ਗੱਲ ਕਰਨ।
ਇਹ ਵੀ ਪੜ੍ਹੋ: Rahul Gandhi News: ਰਾਹੁਲ ਗਾਂਧੀ ਨੂੰ ਵਾਪਸ ਮਿਲਿਆ ਪੁਰਾਣਾ ਸਰਕਾਰੀ ਬੰਗਲਾ! ਕਿਹਾ- 'ਮੇਰਾ ਘਰ ਪੂਰਾ ਭਾਰਤ ਹੈ'
ਗੌਰਵ ਗੋਗੋਈ (Gaurav Gogoi) ਨੇ ਕਿਹਾ ਕਿ ਮਤਾ ਲਿਆਉਣ ਦਾ ਮਕਸਦ ਪੀਐਮ ਦੀ ਚੁੱਪੀ ਤੋੜਨਾ ਹੈ। ਗੌਰਵ ਗੋਗੋਈ ਨੇ ਸਵਾਲ ਉਠਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਨੀਪੁਰ ਕਿਉਂ ਨਹੀਂ ਗਏ। ਪ੍ਰਧਾਨ ਮੰਤਰੀ ਨੇ ਮਣੀਪੁਰ ਦੇ ਮੁੱਖ ਮੰਤਰੀ ਨੂੰ ਕਿਉਂ ਨਹੀਂ ਬਰਖਾਸਤ ਕੀਤਾ? ਗੁਜਰਾਤ ਵਿੱਚ ਚੋਣਾਂ ਤੋਂ ਪਹਿਲਾਂ ਦੋ ਵਾਰ ਮੁੱਖ ਮੰਤਰੀ ਬਦਲੇ ਗਏ, ਉੱਤਰਾਖੰਡ, ਤ੍ਰਿਪੁਰਾ ਵਿੱਚ ਵੀ ਮੁੱਖ ਮੰਤਰੀ ਬਦਲੇ ਗਏ ਪਰ ਮਨੀਪੁਰ ਦੇ ਮੁੱਖ ਮੰਤਰੀ ਨੂੰ ਵਿਸ਼ੇਸ਼ ਆਸ਼ੀਰਵਾਦ ਕਿਉਂ?
ਗੋਗੋਈ ਨੇ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਇਹ ਸਵੀਕਾਰ ਕਰਨਾ ਹੋਵੇਗਾ ਕਿ ਉਨ੍ਹਾਂ ਦੀ ਡਬਲ ਇੰਜਣ ਵਾਲੀ ਸਰਕਾਰ ਮਨੀਪੁਰ ਵਿੱਚ ਫੇਲ੍ਹ ਹੋ ਗਈ ਹੈ। ਇਸੇ ਕਾਰਨ ਮਣੀਪੁਰ ਵਿੱਚ 150 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਸੂਬੇ ਦੇ ਮੁੱਖ ਮੰਤਰੀ, ਜਿਸ ਨੂੰ ਗੱਲਬਾਤ, ਸ਼ਾਂਤੀ ਅਤੇ ਸਦਭਾਵਨਾ ਦਾ ਮਾਹੌਲ ਬਣਾਉਣਾ ਚਾਹੀਦਾ ਸੀ, ਨੇ ਪਿਛਲੇ 2-3 ਦਿਨਾਂ ਵਿੱਚ ਭੜਕਾਊ ਕਦਮ ਚੁੱਕੇ ਹਨ, ਜਿਸ ਨਾਲ ਸਮਾਜ ਵਿੱਚ ਤਣਾਅ ਪੈਦਾ ਹੋ ਗਿਆ ਹੈ।
ਇਸ ਤੋਂ ਪਹਿਲਾਂ ਜਿਵੇਂ ਹੀ ਲੋਕ ਸਭਾ ਦੀ ਕਾਰਵਾਈ ਸਵੇਰੇ 11 ਵਜੇ ਸ਼ੁਰੂ ਹੋਈ ਤਾਂ ਇਸ ਨੂੰ ਦੁਪਹਿਰ 12 ਵਜੇ ਤੱਕ ਮੁਲਤਵੀ ਕਰ ਦਿੱਤਾ ਗਿਆ। ਪੀਐਮ ਮੋਦੀ 10 ਅਗਸਤ ਨੂੰ ਅਵਿਸ਼ਵਾਸ ਪ੍ਰਸਤਾਵ 'ਤੇ ਚਰਚਾ ਦਾ ਜਵਾਬ ਦੇ ਸਕਦੇ ਹਨ।
ਇਹ ਵੀ ਪੜ੍ਹੋ: Punjab News: ASI ਖ਼ਿਲਾਫ਼ ਰਿਸ਼ਵਤ ਦਾ ਕੇਸ ਦਰਜ; ਕਾਰ 'ਚੋਂ 10 ਹਜ਼ਾਰ ਰੁਪਏ ਤੇ ਨਸ਼ੀਲੇ ਪਦਾਰਥ ਬਰਾਮਦ