Majithia Peshi: ਸਿੱਟ ਅੱਗੇ ਪੇਸ਼ ਹੋਣ ਲਈ ਪਟਿਆਲਾ ਪਹੁੰਚੇ ਬਿਕਰਮ ਮਜੀਠੀਆ
Majithia Peshi: ਡਰੱਗ ਮਾਮਲੇ ਵਿੱਚ ਸਿੱਟ ਅੱਗੇ ਪੇਸ਼ ਹੋਣ ਦੇ ਲਈ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਪਟਿਆਲਾ ਪਹੁੰਚੇ ਹਨ।
Majithia Peshi:(Balinder Singh) ਡਰੱਗ ਮਾਮਲੇ ਵਿੱਚ ਸਿੱਟ ਅੱਗੇ ਪੇਸ਼ ਹੋਣ ਦੇ ਲਈ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਪਟਿਆਲਾ ਪਹੁੰਚੇ ਹਨ। ਇੱਥੇ ਪਟਿਆਲਾ ਦਫ਼ਤਰ ਵਿੱਚ ਮੁਖਵਿੰਦਰ ਸਿੰਘ ਛੀਨਾ ਦੀ ਅਗਵਾਈ ਵਾਲੀ ਐੱਸਆਈਟੀ ਉਨ੍ਹਾਂ ਤੋਂ ਸਵਾਲ-ਜਵਾਬ ਕਰ ਰਹੀ ਹੈ। SIT ਨੇ ਉਨ੍ਹਾਂ ਨੂੰ 30 ਦਸੰਬਰ ਨੂੰ ਸਵੇਰੇ 11.00 ਵਜੇ ਤਲਬ ਕੀਤਾ ਸੀ। ਇਸ ਤੋਂ ਪਹਿਲਾਂ ਵੀ ਐੱਸ.ਆਈ.ਟੀ ਮਜੀਠੀਆ ਨੂੰ ਦੋ ਵਾਰ ਤਲਬ ਕਰ ਚੁੱਕੀ ਹੈ, ਜਿਸ ਵਿਚੋਂ ਉਹ ਇੱਕ ਵਾਰ ਜਾਂਚ ਵਿੱਚ ਸ਼ਾਮਿਲ ਹੋਏ ਸਨ। ਸਿੱਟ ਨੇ ਉਨ੍ਹਾਂ ਨੂੰ ਲੰਘੀ 27 ਦਸੰਬਰ ਨੂੰ ਤਲਬ ਕੀਤਾ ਸੀ ਪਰ ਉਹ ਇਸ ਤਾਰੀਖ ਨੂੰ ਸਿੱਟ ਅੱਗੇ ਪੇਸ਼ ਨਹੀਂ ਹੋਏ ਸਨ। ਜਿਸ ਤੋਂ ਬਾਅਦ SIT ਨੇ ਅੱਜ 30 ਦਸੰਬਰ ਨੂੰ ਜਾਂਚ ਵਿੱਚ ਸ਼ਾਮਿਲ ਹੋਣ ਲਈ ਸੱਦਿਆ ਸੀ।
ਇਹ ਵੀ ਪੜ੍ਹੋ: Crime Year Ender: ਸਾਲ 2023 'ਚ ਚੋਰੀਆਂ ਦੇ ਮਾਮਲੇ ਵਿੱਚ ਸਭ ਅੱਗ ਰਿਹਾ ਮੋਹਾਲੀ !
ਬਿਕਰਮ ਸਿੰਘ ਮਜੀਠੀਆ ਨੇ ਦਫ਼ਤਰ ਅੰਦਰ ਜਾਣ ਤੋਂ ਪਹਿਲਾਂ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਕਿਹਾ ਕਿ ਮੇਰਾ ਇਸ ਕੇਸ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ, ਮੇਰੇ ਖ਼ਿਲਾਫ਼ ਝੂਠਾ ਕੇਸ ਬਣਾਇਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਮੈਨੂੰ ਵਾਹਿਗੂਰ ਤੇ ਪੂਰਾ ਭਰੋਸਾ ਹੈ, ਮੈਂ ਇਸ ਮਾਮਲੇ ਵਿੱਚੋਂ ਪਾਕ ਸਾਫ਼ ਹੋਕੇ ਬਾਹਰ ਨਿੱਕਲਗਾ। ਮਜੀਠੀਆ ਨੇ ਸਰਕਾਰ 'ਤੇ ਨਿਸ਼ਾਨਾ ਸਾਧੇ ਹੋਏ ਕਿਹਾ ਕਿ SIT ਮੁਖੀ 31 ਦਸੰਬਰ ਨੂੰ ਰਿਟਾਇਰ ਹੋ ਰਹੇ ਹਨ। ਉਨ੍ਹਾਂ ਦੇ ਸੇਵਾਮੁਕਤ ਹੋਣ ਤੋਂ ਪਹਿਲਾਂ ਭਗਵੰਤ ਮਾਨ ਆਪਣੀ ਅਗਵਾਈ ਵਿੱਚ SIT ਬਣਾ ਲੈਣ, 'ਮੈਂ ਭੱਜਣ ਵਾਲਾ ਨਹੀਂ ਹਾਂ'...ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਸਰਕਾਰ ਮੈਨੂੰ ਗ੍ਰਿਫ਼ਤਾਰ ਕਰਨ ਤੋਂ ਪਹਿਲਾਂ ਹਾਈਕੋਰਟ ਦੇ ਆਰਡਰ ਪੜ੍ਹ ਲੈਣ।
ਕੀ ਹੈ ਪੂਰਾ ਮਾਮਲਾ ?
ਦੱਸ ਦਈਏ ਕਿ ਡਰੱਗ ਤਸਕਰੀ ਦੇ ਦੋਸ਼ਾਂ ਤਹਿਤ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਇਹ ਕੇਸ ਕਾਂਗਰਸ ਦੀ ਚਰਨਜੀਤ ਸਿੰਘ ਚੰਨੀ ਸਰਕਾਰ ਵੱਲੋਂ ਦਰਜ ਕੀਤਾ ਗਿਆ ਸੀ। ਚੰਨੀ ਸਰਕਾਰ ਦੇ ਕਾਰਜਕਾਲ ਦੇ ਆਖਰੀ ਦਿਨਾਂ ਵਿੱਚ 20 ਦਸੰਬਰ 2021 ਨੂੰ ਬਿਰਕਮ ਮਜੀਠੀਆ ਖਿਲਾਫ਼ ਕੇਸ ਦਰਜ ਕੀਤਾ ਗਿਆ ਸੀ। NDPS ਤਹਿਤ FIR ਦਰਜ ਹੋਣ ਤੋਂ ਬਾਅਦ ਮਜੀਠੀਆ ਨੂੰ ਜੇਲ੍ਹ ਵੀ ਜਾਣਾ ਪਿਆ ਸੀ ਅਤੇ ਹੁਣ ਬਿਕਰਮ ਜੀਠੀਆ ਜ਼ਮਾਨਤ 'ਤੇ ਬਾਹਰ ਹਨ।
ਇਹ ਵੀ ਪੜ੍ਹੋ: Abohar News: ਸ਼ਹੀਦ ਊਧਮ ਸਿੰਘ ਦੇ ਬੁੱਤ ਦਾ ਅਪਮਾਨ, ਹੱਥ 'ਚੋਂ ਫੜ੍ਹੀ ਬੰਦੂਕ ਚੋਰੀ