Punjab Politics News: ਕਾਂਗਰਸ ਅਤੇ `ਆਪ` ਵਿਚਾਲੇ ਗਠਜੋੜ ਨੂੰ ਲੈਕੇ ਸਾਂਸਦ ਬਿੱਟੂ ਦਾ ਵੱਡਾ ਬਿਆਨ
Punjab Politics News: ਲੋਕਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਲੈ ਕੇ ਪੰਜਾਬ ਵਿੱਚ ਤਸਵੀਰ ਸਾਫ ਹੁੰਦੀ ਨਜ਼ਰ ਆ ਰਹੀ ਹੈ। ਸਿਆਸੀ ਆਗੂ ਦੇ ਬਿਆਨਾਂ ਤੋਂ ਅੰਦਾਜ਼ਾ ਲੱਗ ਰਿਹਾ ਹੈ, ਕਾਂਗਰਸ ਅਤੇ ਆਪ ਅਲੱਗ ਅਲੱਗ ਚੋਣ ਲੜ ਸਕਦੇ ਹਨ।
Punjab Politics News: ਪੰਜਾਬ ਵਿੱਚ ਇੰਡੀਆ ਗਠਜੋੜ ਨੂੰ ਲੈ ਕੇ ਲਗਾਤਾਰ ਸਿਆਸਤ ਗਰਮਾਈ ਹੋਈ ਹੈ। ਕੱਲ੍ਹ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਵਿੱਚ ਕਾਂਗਰਸ ਦੇ ਨਾਲ ਗਠਜੋੜ ਨੂੰ ਲੈ ਕੇ ਕੋਰੀ ਨਾਂਹ ਕਰ ਦਿੱਤੀ ਹੈ। ਜਿਸ ਨੂੰ ਲੈ ਕੇ ਲੁਧਿਆਣਾ ਤੋਂ ਸਾਂਸਦ ਰਵਨੀਤ ਸਿੰਘ ਬਿੱਟੂ ਨੇ ਪਲਟਵਾਰ ਕਰਦੇ ਹੋਏ ਕਿਹਾ ਕਿ ਆਮ ਆਮਦੀ ਪਾਰਟੀ ਨਾਲ ਪੰਜਾਬ ਵਿੱਚ ਕੋਈ ਗਠਜੋੜ ਕਰ ਵੀ ਨਹੀਂ ਰਿਹਾ।
ਬਿੱਟੂ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਸਾਂਸਦ, ਵਿਧਾਇਕ ਅਤੇ ਹਲਕਾ ਇੰਚਾਰਜ ਅਤੇ ਪਾਰਟੀ ਦੇ ਹੋਰ ਕਈ ਅਹੁਦੇਦਾਰਾਂ ਨੇ ਪੰਜਾਬ ਇੰਚਾਰਜ ਨੂੰ ਆਪਣਾ ਰਾਏ ਦੇ ਦਿੱਤੀ ਹੈ ਕਿ ਪੰਜਾਬ ਵਿੱਚ ਕਾਂਗਰਸ ਪਾਰਟੀ ਕਿਸੇ ਵੀ ਕੀਮਤ ਤੇ ਕਿਸੇ ਵੀ ਤਰ੍ਹਾ ਦਾ ਗਠਜੋੜ ਆਮ ਆਮਦੀ ਪਾਰਟੀ ਨਾਲ ਨਹੀਂ ਕਰੇਗਾ। ਜਿਸ 'ਤੇ ਕਾਂਗਰਸ ਪਾਰਟੀ ਦੀ ਹਾਈਕਮਾਨ ਨੇ ਵੀ ਵਰਰਾਂ ਨੂੰ ਭਰੋਸਾ ਦਿੱਤਾ ਹੈ ਕਿ ਕਾਂਗਰਸ ਕਿਸੇ ਵੀ ਸੀਟ 'ਤੇ ਆਮ ਆਦਮੀ ਪਾਰਟੀ ਨਾਲ ਗਠਜੋੜ ਨਹੀਂ ਕਰੇਗੀ।
ਉਨ੍ਹਾਂ ਨੇ ਕਿਹਾ ਕਿ ਮੈਂ ਖੁੱਦ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਨਾਲ ਸੀਟ ਸ਼ੇਅਰਿੰਗ ਨੂੰ ਲੈ ਕੇ ਖ਼ਿਲਾਫ਼ ਹਾਂ, ਕਾਂਗਰਸ ਪਾਰਟੀ ਚੋਂਣਾਂ ਵੇਲੇ ਪੰਜਾਬ ਦੇ ਲੋਕਾਂ ਨਾਲ ਆਮ ਆਦਮੀ ਪਾਰਟੀ ਵੱਲੋਂ ਕੀਤੇ ਗਏ ਦਾਅਵਿਆਂ ਦਾ ਬੋਝ ਨਹੀਂ ਚੁੱਕ ਸਕਦੀ। ਗਠਜੋੜ ਕੇਂਦਰ ਵਿੱਚ ਸੱਤਾ ਧਿਰ ਬੀਜੇਪੀ ਨਾਲ ਮੁਕਾਬਲਾ ਕਰਨ ਦਾ ਹੈ, ਜੋ ਸਾਰੀਆਂ ਪਾਰਟੀਆਂ ਲੋਕਸਭਾ ਅਤੇ ਰਾਜਸਭਾ ਦੇ ਸੈਸ਼ਨ ਦੌਰਾਨ ਵੀ ਕਰ ਰਹੀਆਂ ਹਨ, ਪਾਰਟੀਆਂ ਦਾ ਗਠਜੋੜ ਸਾਂਸਦ ਵਿੱਚ ਹੀ ਹੋਵੇਗਾ।
ਇਸ ਦੇ ਨਾਲ ਹੀ ਸਾਂਸਦ ਰਵਨੀਤ ਬਿੱਟੂ ਨੇ ਆਪ ਵਿਧਾਇਕਾਂ ਤੇ ਇਲਜ਼ਾਮ ਲਗਾਉਦੇ ਹੋਏ ਕਿਹਾ ਕਿ ਪਾਰਟੀ ਦੇ ਵਿਧਾਇਕਾਂ ਦੇ ਕਾਰਨਾਮੇਂ ਹੀ ਅਜਿਹੇ ਹਨ ਕਿ ਜਨਤਾ ਉਨ੍ਹਾਂ ਨੂੰ ਮੂੰਹ ਨਹੀਂ ਲਗਾ ਰਹੀ ਹੈ। ਆਮ ਆਦਮੀ ਪਾਰਟੀ ਦੇ ਵਿਧਾਇਕ ਪਹਿਲਾਂ ਖੁਦ ਲੋਕਾਂ ਦੀਆਂ ਦੁਕਾਨਾਂ ਨੂੰ ਤਾਲੇ ਲਗਾਉਂਦੇ ਹਨ, ਫਿਰ ਨਿਗਮ ਕਮਿਸ਼ਨਰ ਨੂੰ ਫੋਨ ਕਰਕੇ ਤਾਲੇ ਖੋਲ੍ਹਣ ਲਈ ਕਹਿੰਦੇ ਹਨ। ਪਰ ਕਮਿਸ਼ਨਰ ਵੀ ਉਨ੍ਹਾਂ ਦੀ ਗੱਲ ਨਹੀਂ ਸੁਣਦੇ।
ਸਾਂਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਐਲਾਨ ਕੀਤਾ ਹੈ ਕਿ 26 ਜਨਵਰੀ ਨੂੰ ਕਾਂਗਰਸ ਪਾਰਟੀ ਵੱਲੋਂ ਇੱਕ ਤਿਰੰਗਾ ਯਾਤਰਾ ਕੱਢੀ ਜਾਵੇਗੀ, ਜਿਸ ਵਿੱਚ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਸ਼ਾਮਿਲ ਹੋਣਗੇ।