ਚੰਡੀਗੜ੍ਹ : ਪੰਜਾਬ ਵਿੱਚ ਫਰਵਰੀ ਦੇ ਦੂਜੇ ਹਫ਼ਤੇ ਤੋਂ ਕੋਰੋਨਾ ਦੇ ਮਾਮਲੇ ਵਧਣੇ ਸ਼ੁਰੂ ਹੋ ਗਏ ਸਨ ਪਰ ਚੌਥੇ ਹਫ਼ਤੇ ਵਿੱਚ ਰਫ਼ਤਾਰ ਬੇਕਾਬੂ ਹੁੰਦੀ ਵਿਖਾਈ ਦੇ ਰਹੀ ਹੈ,ਲਗਾਤਾਰ ਤੀਜੇ ਦਿਨ ਪੰਜਾਬ ਵਿੱਚ ਰਿਕਾਰਡ ਤੋੜ ਕੇਸ ਦਰਜ ਕੀਤੇ ਗਏ ਨੇ, 3 ਮਹੀਨੇ ਦਾ ਰਿਕਾਰਡ ਟੁੱਟ ਗਿਆ ਹੈ, ਸਿਰਫ਼ ਇੰਨਾਂ ਹੀ ਨਹੀਂ ਇਹ ਅੰਕੜਾ ਸੂਬਾ ਸਰਕਾਰ ਦੇ ਕੋਵਿਡ ਬਾਰੇ ਮਾਹਿਰਾਂ ਦੇ ਗਰੁੱਪ ਦੇ ਮੁਖੀ ਡਾ. ਕੇ.ਕੇ. ਤਲਵਾਰ ਦੇ ਦਾਅਵੇ ਨੂੰ ਵੀ ਸੱਚ ਸਾਬਿਤ ਕਰਨ ਵੱਲ ਵਧ ਰਿਹਾ ਹੈ ਜੋ ਉਨ੍ਹਾਂ ਨੇ ਮੁੱਖ ਮੰਤਰੀ ਨਾਲ ਹੋਈ ਮੀਟਿੰਗ ਦੌਰਾਨ ਕੀਤਾ ਸੀ ,ਇਸ ਤੋਂ ਪਹਿਲਾਂ ਪਿਛਲੇ ਸਾਲ ਮਈ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਡਾਕਟਰ ਤਲਵਾਰ ਦਾ ਹਾਵਾਲਾ ਦਿੰਦੇ ਹੋਏ ਕਿਹਾ ਸੀ  ਕਿ ਦੇਸ਼ ਵਿੱਚ ਕੋਰੋਨਾ ਦਸੰਬਰ ਦੇ ਮਹੀਨੇ ਤੱਕ ਚੱਲੇਗਾ ਪਰ ਉਸ ਵੇਲੇ ਉਨ੍ਹਾਂ ਦੀ ਨਿੰਦਾ ਹੋਈ ਪਰ  ਦਾਅਵਾ ਸੱਚ ਨਿਕਲਿਆ ਸੀ,ਦਸੰਬਰ ਤੱਕ ਦੇਸ਼ ਦੇ ਕਈ ਹਿੱਸਿਆਂ ਵਿੱਚ ਕੋਰੋਨਾ ਦੀ ਰਫ਼ਤਾਰ ਕਾਫ਼ੀ ਜ਼ਿਆਦਾ ਸੀ 


COMMERCIAL BREAK
SCROLL TO CONTINUE READING

ਪੰਜਾਬ ਵਿੱਚ ਕੋਰੋਨਾ ਦੇ ਰਿਕਾਰਡ ਮਾਮਲੇ  


ਪੰਜਾਬ ਸਰਕਾਰ ਦੇ ਬੁਲੇਟਿਨ ਮੁਤਾਬਿਕ ਲੱਗਾਤਾਰ ਤੀਜੇ ਦਿਨ ਪੰਜਾਬ ਵਿੱਚ 566 ਨਵੇਂ ਕੇਸ ਦਰਜ ਕੀਤੇ ਗਏ ਨੇ, ਇਹ ਅੰਕੜਾ ਲਗਾਤਾਰ ਵਧ ਰਿਹਾ ਹੈ, ਸਭ ਤੋਂ ਵਧ ਜਲੰਧਰ ਵਿੱਚ 65,ਅੰਮ੍ਰਿਤਸਰ 64,ਪਟਿਆਲਾ 61,ਲੁਧਿਆਣਾ 55,ਮੋਹਾਲੀ 50, ਹੁਸ਼ਿਆਰਪੁਰ 45,ਕਪੂਰਥਲਾ 37,ਬਠਿੰਡਾ 19,ਗੁਰਦਾਸਪੁਰ 14 ਨਵੇਂ ਕੋਰੋਨਾ ਪੋਜ਼ੀਟਿਵ ਦੇ ਮਾਮਲੇ ਸਾਹਮਣੇ ਆਏ ਨੇ, ਲਗਾਤਾਰ ਵਧ ਰਹੇ ਕੋਰੋਨਾ ਦੇ ਮਾਮਲਿਆਂ ਤੋਂ ਬਾਅਦ PGI ਦੇ ਸਾਬਕਾ ਡਾਈਰੈਕਟਰ ਡਾਕਰਟ ਕੇ.ਕੇ ਤਲਵਾਰ ਦਾ ਕੋਰੋਨਾ ਨੂੰ ਲੈਕੇ ਦਾਅਵਾ ਸੱਚ ਹੋ ਸਕਦਾ ਹੈ


ਡਾਕਟਰ ਕੇ.ਕੇ ਤਸਵਾਰ ਦਾ ਦਾਅਵਾ


 ਸੂਬਾ ਸਰਕਾਰ ਦੇ ਕੋਵਿਡ ਬਾਰੇ ਮਾਹਿਰਾਂ ਦੇ ਗਰੁੱਪ ਦੇ ਮੁਖੀ ਡਾ. ਕੇ.ਕੇ. ਤਲਵਾੜ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਹੋਈ ਮੀਟਿੰਗ ਦੌਰਾਨ ਕਿਹਾ ਸੀ ਕਿ ਪੋਜ਼ੀਟਿਵਿਟੀ ਦਰ ਵਿੱਚ ਹਾਲ ਹੀ ਦੌਰਾਨ ਹੋਏ ਵਾਧੇ ਬਾਰੇ ਵਿਸਥਾਰਿਤ ਅਧਿਐਨ ਕੀਤਾ ਜਾ ਰਿਹਾ ਹੈ ਜਿਸ ਤੋਂ ਨੌਜਵਾਨਾਂ ਵਿੱਚ ਵਧਦੇ ਮਾਮਲਿਆਂ ਦੀ ਗੱਲ ਸਾਹਮਣੇ ਆਈ ਹੈ, ਮੌਜੂਦਾ ਦਰ ਨੂੰ ਵੇਖਦੇ ਹੋਏ ਪਾਜ਼ੀਟਿਵਿਟੀ ਦਰ ਦੋ ਹਫਤਿਆਂ ਵਿੱਚ ਚਾਰ ਫੀਸਦੀ ਤੱਕ ਵੱਧ ਸਕਦੀ ਹੈ, ਜਿਸ ਦਾ ਅਰਥ ਹੋਵੇਗਾ ਇਕ ਦਿਨ ਵਿੱਚ 800 ਮਾਮਲੇ ਹੋਣਗੇ, ਉਨ੍ਹਾਂ ਨੇ ਇਸ ਦੀ ਰੋਕਥਾਮ ਲਈ ਫੌਰੀ ਤੌਰ 'ਤੇ ਕਦਮ ਚੁੱਕੇ ਜਾਣ ਦੀ ਲੋੜ 'ਤੇ ਜ਼ੋਰ ਦਿੱਤਾ ਸੀ 


ਫਰਵਰੀ ਵਿੱਚ ਕੋਰੋਨਾ ਦੇ ਮਾਮਲੇ ਵਿੱਚ ਤੇਜ਼ੀ


7 ਫਰਵਰੀ ਤੋਂ 14 ਫਰਵਰੀ ਦੇ ਵਿੱਚ  1,652 ਨਵੇਂ ਮਾਮਲੇ ਆਏ ਰੋਜ਼ਾਨਾ ਦੇ ਹਿਸਾਬ ਨਾਲ ਇਹ ਅੰਕੜਾ 236 ਹੈ, ਜਦਕਿ 14 ਤੋਂ 21 ਫਰਵਰੀ ਦੇ ਵਿੱਚ ਇਸ ਦੀ ਰਫ਼ਤਾਰ ਤੇਜ਼ੀ ਨਾਲ ਵਧੀ ਹੈ, 2,161 ਨਵੇਂ ਮਾਮਲਿਆਂ ਦੇ ਆਉਣ ਤੋਂ ਬਾਅਦ ਰੋਜ਼ਾਨਾ ਦੀ ਔਸਤ 308 ਹੋ ਗਈ ਹੈ, ਪਰ ਹੁਣ ਅਖੀਰਲੇ ਹਫਤੇ ਦੇ ਪਹਿਲੇ ਚਾਰ ਦਿਨਾਂ ਵਿੱਚ ਲਗਾਤਾਰ ਤਿੰਨ ਦਿਨਾਂ ਵਿੱਚ 24 ਘੰਟੇ ਵਿੱਚ ਕੋਰੋਨਾ ਦੇ ਅੰਕੜਾ 600 ਦੇ ਕਰੀਬ  ਪਹੁੰਚ ਗਿਆ ਹੈ