ਕੁਲਵੀਰ ਦੀਵਾਨ/ਮੁਹਾਲੀ : ਕੋਰੋਨਾ ਦੀ ਵਜ੍ਹਾਂ ਕਰ ਕੇ ਹੋਏ ਲੌਕਡਾਊਨ ਨੇ ਕਈਆਂ ਦੇ 'ਸੁਪਣੇ ਲੌਕਡਾਉਨ' ਕਰ ਦਿੱਤੇ, ਦੇਸ਼ ਭਾਵੇਂ ਅਨਲੌਕ ਹੋਣਾ ਸ਼ੁਰੂ ਹੋ ਗਿਆ ਹੈ, ਪਰ ਇੰਨਾ ਤਿੰਨ ਮਹੀਨਿਆਂ ਨੇ ਅਰਥਚਾਰੇ 'ਤੇ ਜੋ ਬੁਰਾ ਅਸਰ ਪਾਇਆ ਹੈ ਉਸ ਤੋਂ ਅਨਲੌਕ ਹੋਣ  ਵਿੱਚ ਕਈ ਸਾਲ ਲੱਗਣਗੇ, ਇਸ ਦਾ ਅਸਰ ਬੱਚੀਆਂ ਦੀ ਪੜਾਈ 'ਤੇ ਵੀ ਨਜ਼ਰ ਆ ਰਿਹਾ ਹੈ, ਦਿਨ-ਰਾਤ ਮਿਹਨਤ ਕਰ ਕੇ ਪੰਜਾਬ ਦੇ ਕਈ ਅਜਿਹੇ ਪਰਿਵਾਰ ਸਨ ਜਿੰਨਾ ਨੇ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਵਿੱਚ ਭੇਜਿਆ ਸੀ ਪਰ ਕੋਰੋਨਾ ਕਾਲ ਦੌਰਾਨ ਹੋਏ ਲੌਕਡਾਊਨ ਨੇ ਦਾਲ-ਰੋਟੀ ਦਾ ਅਜਿਹਾ ਸੰਕਟ ਖੜਾਂ ਕਰ ਦਿੱਤਾ ਕਿ ਮਾਂ-ਪਿਓ ਲਈ  ਫ਼ੀਸ ਭਰਨੀ ਮੁਸ਼ਕਿਲ ਹੋ ਗਈ, ਲੋਕਾਂ ਨੇ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲ ਤੋਂ ਨਿਕਲਵਾ ਕੇ ਸਰਕਾਰੀ ਸਕੂਲਾਂ ਵਿੱਚ ਭਰਤੀ ਕਰਵਾਉਣ ਸ਼ੁਰੂ ਕਰ ਦਿੱਤਾ ਹੈ, ਪੂਰੇ ਪੰਜਾਬ ਤੋਂ ਸਾਹਮਣੇ ਆਏ ਇੰਨਾ ਅੰਕੜਿਆਂ ਨਾਲ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਰੌਣਕ ਵਾਪਸ ਜ਼ਰੂਰ ਆ ਗਈ ਹੈ ਪਰ ਕਈ ਪਰਿਵਾਰਾਂ ਦੇ ਸੁਪਨਿਆ ਨੂੰ ਢਾਹ ਜ਼ਰੂਰ ਲੱਗੀ ਹੈ


COMMERCIAL BREAK
SCROLL TO CONTINUE READING

ਮੁਹਾਲੀ ਦੇ ਸਰਕਾਰੀ ਸਕੂਲ 'ਚ ਰਿਕਾਰਡ ਦਾਖ਼ਲੇ 


ਕੋਰੋਨਾ ਕਾਲ ਦੌਰਾਨ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ 10 ਫ਼ੀਸਦੀ ਵਧ ਦਾਖ਼ਲੇ ਹੋਏ ਨੇ ਜਦਕਿ ਰਾਜਧਾਨੀ ਨਾਲ ਲੱਗ ਦੇ ਮੁਹਾਲੀ ਦੇ ਸਰਕਾਰੀ ਸਕੂਲਾਂ ਵਿੱਚ 26 ਫ਼ੀਸਦੀ ਬੱਚਿਆਂ ਦੀ ਗਿਣਤੀ ਵਧੀ ਹੈ,ਪਿਛਲੇ ਸਾਲ ਮੁਹਾਲੀ ਦੇ ਪ੍ਰਾਈਮਰੀ ਸਕੂਲ ਵਿੱਚ ਬੱਚਿਆਂ ਦੀ ਗਿਣਤੀ 43365 ਸੀ ਜੋ ਵਧ ਕੇ 54631 ਹੋ ਗਈ ਹੈ, ਪ੍ਰੀ ਪ੍ਰਾਈਮਰੀ ਵਿੱਚ ਦਾਖ਼ਲਾ 70 ਫ਼ੀਸਦੀ ਤੋਂ ਵੀ ਵਧ ਦਰਜ ਕੀਤਾ ਗਿਆ ਹੈ, ਪਿਛਲੇ ਸਾਲ ਪ੍ਰੀ ਨਰਸਰੀ ਵਿੱਚ 8816 ਬੱਚਿਆਂ ਦੇ ਦਾਖ਼ਲੇ ਹੋਏ ਸਨ ਜਦਕਿ ਇਸ ਵਾਰ ਵਧ ਕੇ 14998 ਪਹੁੰਚ ਗਿਆ, ਮੁਹਾਲੀ ਦੇ ਸਾਰੇ  438 ਪ੍ਰਾਈਮਰੀ ਸਕੂਲਾਂ ਨੂੰ ਸਮਾਰਟ ਸਕੂਲ ਬਣਾ ਦਿੱਤਾ ਗਿਆ ਹੈ,ਸਮਾਰਟ ਸਕੂਲਾਂ ਵਿੱਚ ਬੁਨਿਆਦੀ ਸਹੂਲਤਾਂ ਚੰਗੀਆਂ ਹੋ ਗਈਆਂ ਨੇ  


ਪੰਜਾਬ ਸਿੱਖਿਆ ਵਿਭਾਗ ਮੁਤਾਬਿਕ ਇਸ ਸਾਲ 1.65 ਲੱਖ ਨਵੇਂ ਦਾਖ਼ਲੇ ਹੋਏ ਨੇ, ਜਿਸ ਤੋਂ ਬਾਅਦ ਸੂਬੇ ਦੇ ਸਰਕਾਰੀ ਸਕੂਲਾਂ ਦੀ ਗਿਣਤੀ 23,52,112 ਤੋਂ ਵਧ ਕੇ 25,17,866 ਹੋ ਗਈ ਹੈ,ਪੰਜਾਬ ਵਿੱਚ ਕੁੱਲ 19,175 ਸਕੂਲ ਨੇ, ਸਿੱਖਿਆ ਵਿਭਾਗ ਮੁਤਾਬਿਕ ਨਵੇਂ ਦਾਖ਼ਲੇ ਜ਼ਿਆਦਾਤਰ ਪ੍ਰੀ ਨਰਸਰੀ ਵਿੱਚ ਨੇ,ਜਿੰਨਾਂ ਵਿੱਚ 65,192  ਬੱਚਿਆਂ ਨੇ ਦਾਖ਼ਲਾ ਲਿਆ ਹੈ,ਜਦਕਿ ਦੂਜੀ ਕਲਾਸ ਵਿੱਚ 37,599 ਬੱਚੇ ਦਾਖ਼ਲ ਹੋਏ,11 ਵੀਂ 21,732 ਬੱਚਿਆਂ ਨੇ ਦਾਖ਼ਲਾ ਲਿਆ ਹੈ,12ਵੀਂ ਵਿੱਚ 27,851 ਵਿਦਿਆਰਥੀਆਂ ਨੇ ਸਰਕਾਰੀ ਸਕੂਲਾਂ ਵਿੱਚ ਦਾਖ਼ਲ ਹੋਏ