ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਡੈਮੋਕਰੈਟਿਕ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਉਹ ਪੰਜਾਬ ਵਿਧਾਨ ਸਭਾ 2022 ਵਿੱਚ ਹੋਣ ਵਾਲੀ ਚੋਣ ਵਿੱਚ ਉਨ੍ਹਾਂ ਦੀ ਪਾਰਟੀ 117 ਸੀਟਾਂ 'ਤੇ ਉਮੀਦਵਾਰ ਉਤਾਰੇਗੀ ਪਰ  ਉਹ ਅਤੇ ਰਣਜੀਤ ਸਿੰਘ ਬ੍ਰਹਮਪੁਰਾ ਚੋਣਾਂ ਨਹੀਂ ਲੜਨਗੇ। ਹਾਲਾਤ ਵੇਖ ਕੇ ਹੀ ਕਿਸੇ ਪਾਰਟੀ ਦੇ ਨਾਲ ਗੱਠਜੋੜ ਕੀਤਾ ਜਾਵੇਗਾ ਉਥੇ ਹੀ ਸਰਕਾਰ ਬਣਨ ਤੇ ਉਹ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨਗੇ ਤੇ ਮੁਲਾਜ਼ਮਾਂ ਦੀ ਪੇ ਕਮਿਸ਼ਨ ਵਿਚਾਰੇ ਪਰੇਸ਼ਾਨੀਆਂ ਨੂੰ ਦੂਰ ਕਰਨਗੇ. 


COMMERCIAL BREAK
SCROLL TO CONTINUE READING

ਉੰਨਾ ਕਿਹਾ ਕਿ ਇਸਦਾ ਤਾਜ਼ਾ ਉਦਾਹਰਣ ਹੈ ਕਿ ਸਾਲ 1983 ਚ ਯੂਥ ਅਕਾਲੀ ਦਲ ਜੁਆਇਨ ਕਰਨ ਵਾਲੇ ਆਗੂ ਰਾਜਿੰਦਰ ਸਿੰਘ ਸੰਦਲ ਅੱਜ ਉਨ੍ਹਾਂ ਦੀ ਹਾਜ਼ਰੀ ਚ ਸ਼੍ਰੋਮਣੀ ਅਕਾਲੀ ਦਲ ਡੈਮੋਕਰੈਟਿਕ ਵਿੱਚ ਸ਼ਾਮਲ ਹੋਏ ਹਨ ਢੀਂਡਸਾ ਨੇ ਦਾਅਵਾ ਕੀਤਾ ਕਿ ਸ਼੍ਰੋਮਣੀ ਕਮੇਟੀ ਦੇ ਚੋਣਾਂ ਦੇ ਚੋਂ ਬਾਦਲਾਂ ਨੂੰ ਹਰਾ ਕੇ ਰਹਿਣਗੇ ਉਨ੍ਹਾਂ ਨੇ ਵਾਅਦਾ ਕੀਤਾ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿੱਚ ਜੋ ਵੀ ਵਿਅਕਤੀ ਖੜ੍ਹਾ ਹੋਵੇਗਾ ਉਹ ਵਿਧਾਨ ਸਭਾ ਚੋਣਾਂ ਦਾ ਹਿੱਸਾ ਨਹੀਂ ਲਵੇਗਾ ਉਨ੍ਹਾਂ ਦੀ ਪਾਰਟੀ ਅੱਗੇ ਆਉਣ ਵਾਲੇ ਚੋਣਾਂ ਦੇ ਵਿੱਚ ਪੰਜਾਹ  ਫ਼ੀਸਦ ਨੌਜਵਾਨ ਚਿਹਰਿਆਂ ਨੂੰ ਮੌਕਾ ਦੇਵੇਗੀ