Sushil Kumar Rinku News: MP ਸੁਸ਼ੀਲ ਕੁਮਾਰ ਰਿੰਕੂ ਨੇ ਲੋਕ ਸਭਾ `ਚ ਚੁੱਕੀ ਸਹੁੰ
Parliament`s Monsoon Session 2023: ਸੰਸਦ ਦੀ ਸ਼ੁਰੂਆਤ `ਚ ਵਿਛੜੀ ਰੂਹਾਂ ਨੂੰ ਸ਼ਰਧਾਂਜਲੀ ਵੀ ਦਿੱਤੀ ਗਈ।
Sushil Kumar Rinku news: ਸੰਸਦ 'ਚ ਮਾਨਸੂਨ ਸੈਸ਼ਨ 2023 ਦੀ ਸ਼ੁਰੂਆਤ ਹੋ ਗਈ ਹੈ ਅਤੇ ਇਸ ਦੌਰਾਨ ਜਲੰਧਰ ਦੇ MP ਸੁਸ਼ੀਲ ਕੁਮਾਰ ਨੇ ਸਹੁੰ ਚੁੱਕੀ। ਸੰਸਦ ਦੀ ਸ਼ੁਰੂਆਤ 'ਚ ਵਿਛੜੀ ਰੂਹਾਂ ਨੂੰ ਸ਼ਰਧਾਂਜਲੀ ਵੀ ਦਿੱਤੀ ਗਈ, ਜਿਨ੍ਹਾਂ ਵਿੱਚ ਸਾਬਕਾ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪਰਸਤ ਪ੍ਰਕਾਸ਼ ਸਿੰਘ ਬਾਦਲ ਦਾ ਨਾਮ ਵੀ ਸ਼ਾਮਿਲ ਸੀ।
ਦੱਸ ਦਈਏ ਕਿ ਜਲੰਧਰ ਜਿਮਨੀ ਚੋਣ 2023 'ਚ ਸੁਸ਼ੀਲ ਕੁਮਾਰ ਰਿੰਕੂ ਨੇ ਵੱਡੀ ਜਿੱਤ ਹਾਸਿਲ ਕੀਤੀ ਸੀ ਅਤੇ ਜਲੰਧਰ 'ਚ ਇਤਿਹਾਸ ਰਚਿਆ ਸੀ। ਸੱਤਾਧਾਰੀ ਆਮ ਆਦਮੀ ਪਾਰਟੀ ਨੇ ਜਲੰਧਰ 'ਚ ਕਾਂਗਰਸ ਦਾ ਕਿਲ੍ਹਾ 'ਢੇਰੀ' ਕਰਕੇ ਵੱਡਾ ਝਟਕਾ ਦਿੱਤਾ ਸੀ ਅਤੇ ਕਈ ਘਾਗ ਨੇਤਾਵਾਂ ਨੂੰ ਮਾਤ ਦਿੱਤੀ ਸੀ।
ਦੱਸ ਦਈਏ ਕਿ ਜਲੰਧਰ ਲਗਭਗ ਪਿਛਲੇ 24 ਸਾਲ ਤੋਂ ਕਾਂਗਰਸ ਦਾ ਗੜ੍ਹ ਮੰਨਿਆ ਜਾਂਦਾ ਸੀ। ਦੱਸ ਦਈਏ ਕਿ ਸੁਸ਼ੀਲ ਕੁਮਾਰ ਰਿੰਕੂ ਦਾ ਮੁਕਾਬਲਾ ਕਾਂਗਰਸ ਪਾਰਟੀ ਦੀ ਉਮੀਦਵਾਰ, ਮਰਹੂਮ ਸੰਤੋਖ ਚੌਧਰੀ ਦੀ ਪਤਨੀ ਕਰਮਜੀਤ ਕੌਰ (Karamjit Kaur), ਅਕਾਲੀ ਦਲ ਦੇ ਸੁਖਵਿੰਦਰ ਕੁਮਾਰ ਸੁੱਖੀ (Sukhwinder Sukhi) ਅਤੇ ਭਾਜਪਾ ਦੇ ਇੰਦਰ ਇਕਬਾਲ ਸਿੰਘ ਅਟਵਾਲ (Inder Iqbal Singh Atwal) ਵਿਚਾਲੇ ਸੀ।
ਪ੍ਰਕਾਸ਼ ਸਿੰਘ ਬਾਦਲ ਨੂੰ ਸ਼ਰਧਾਂਜਲੀ!
ਮਾਨਸੂਨ ਸੈਸ਼ਨ 2023 ਦੀ ਸ਼ੁਰੂਆਤ 'ਚ ਵਿਛੜੀ ਰੂਹਾਂ ਨੂੰ ਸ਼ਰਧਾਂਜਲੀ ਵੀ ਦਿੱਤੀ ਗਈ। ਇਸ ਦੌਰਾਨ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪਰਸਤ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਸੈਸ਼ਨ ਦੀ ਸ਼ੁਰੂਆਤ 'ਚ ਸ਼ਰਧਾਂਜਲੀ ਦਿੱਤੀ ਗਈ।
ਦੱਸਣਯੋਗ ਹੈ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ 23 ਅਪ੍ਰੈਲ ਨੂੰ ਮੌਤ ਹੋ ਗਈ ਸੀ ਅਤੇ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁਦ ਸ਼ਰਧਾਂਜਲੀ ਭੇਂਟ ਕਰਨ ਲਈ ਚੰਡੀਗੜ੍ਹ 'ਚ ਸ਼੍ਰੋਮਣੀ ਅਕਾਲੀ ਦਲ ਦੇ ਪਾਰਟੀ ਦਫਤਰ ਪਹੁੰਚੇ ਸਨ।
ਇਹ ਵੀ ਪੜ੍ਹੋ: ਮਾਨਸੂਨ ਸੈਸ਼ਨ ਤੋਂ ਪਹਿਲਾਂ PM ਮੋਦੀ ਦਾ ਬਿਆਨ, "ਮਨੀਪੁਰ ਦੀਆਂ ਧੀਆਂ ਨਾਲ ਜੋ ਹੋਇਆ ਉਹ ਕਦੇ ਵੀ ਮਾਫ਼ ਨਹੀਂ ਕੀਤਾ ਜਾ ਸਕਦਾ"
ਇਹ ਵੀ ਪੜ੍ਹੋ: Punjab Floods 2023: ਇਨਸਾਨੀਅਤ ਅੱਗੇ ਹੌਲੀ ਹੋਇਆ ਹੜ੍ਹ ਦਾ ਬਹਾਅ, ਪੰਜਾਬ ਦੀ ਮਦਦ ਲਈ ਅੱਗੇ ਆਇਆ ਮੁਸਲਿਮ ਭਾਈਚਾਰਾ
(For more news apart from Sushil Kumar Rinku taking oath during Parliament's Monsoon session 2023, stay tuned to Zee PHH)