ਨਵੀਂ ਦਿੱਲੀ: 1 ਫਰਵਰੀ ਨੂੰ ਸਰਕਾਰ ਦੇ ਵੱਲੋਂ ਬਜਟ ਪੇਸ਼ ਕੀਤਾ ਜਾਣਾ ਹੈ ਕੋਰੋਨਾ ਵਾਇਰਸ ਦੇ ਪ੍ਰਕੋਪ ਤੋਂ ਬਾਅਦ ਇਹ ਬਜਟ ਪੇਸ਼ ਕੀਤਾ ਜਾ ਰਿਹਾ ਹੈ. ਜਿਸ ਨੂੰ ਲੈ ਕੇ ਦੇਸ਼ਵਾਸੀਆਂ ਦੇ ਵਿਚਕਾਰ ਬੜੀਆਂ ਉਮੀਦਾਂ ਹਨ. ਕਿਉਂਕਿ ਕਰੋਨਾ ਦੇ ਚਲਦੇ ਦੇਸ਼ ਦੀ ਅਰਥਵਿਵਸਥਾ ਗੜਬੜਾਈ ਹੋਈ ਹੈ. ਇਸ ਲਈ ਇਸ ਬਜਟ ਦੇ ਨਾਲ ਆਮ ਆਦਮੀ ਨੂੰ ਵੀ ਬੇਹੱਦ ਉਮੀਦਾਂ ਹਨ.


COMMERCIAL BREAK
SCROLL TO CONTINUE READING

ਬਜਟ ਜ਼ਰੀਏ ਪੂਰਾ ਹੋ ਸਕਦਾ ਹੈ ਘਰ ਬਣਾਉਣ ਦਾ ਸੁਪਨਾ 


ਇਸ ਵਾਰ ਬਜਟ ਦੇ ਵਿਚ  ਜੋ ਰਿਆਇਤਾਂ ਦਿੱਤੀਆਂ ਜਾਣਗੀਆਂ ਉਸ ਦੇ ਨਾਲ ਆਮ ਆਦਮੀ ਦਾ ਘਰ ਦਾ ਸਪਨਾ ਪੂਰਾ ਹੋਣ ਵਿੱਚ ਮਦਦ ਮਿਲ ਸਕਦੀ ਹੈ.ਬਜਟ ਦੇ ਵਿਚ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਮਿਲਣ ਵਾਲੀ ਰਾਸ਼ੀ ਨੂੰ ਵਧਾਇਆ ਜਾ ਸਕਦਾ ਹੈ ਜਿਸ ਨਾਲ ਆਮ ਲੋਕਾਂ ਦੇ ਘਰ ਦਾ ਸੁਪਨਾ ਪੂਰਾ ਹੋ ਸਕਦਾ  ਹੈ.


ਕੀ ਹੈ ਪ੍ਰਧਾਨ ਮੰਤਰੀ ਆਵਾਸ ਯੋਜਨਾ


 ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਸਾਲ ਦੋ ਹਜਾਰ ਪੰਦਰਾਂ ਦੇ ਵਿਚ ਇਸ ਯੋਜਨਾ ਦੀ ਸ਼ੁਰੂਆਤ ਕੀਤੀ ਸੀ ਯੋਜਨਾ ਦੇ ਤਹਿਤ ਸਰਕਾਰ ਦਾ ਟੀਚਾ ਹੈ ਕਿ ਦੇਸ਼ ਦੇ ਸ਼ਹਿਰੀ ਇਲਾਕਿਆਂ ਦੇ ਵਿੱਚ ਰਹਿਣ ਵਾਲੇ ਆਰਥਿਕ ਰੂਪ ਤੋਂ ਕਮਜ਼ੋਰ  ਵਰਗ ਅਤੇ ਗ਼ਰੀਬ ਲੋਕਾਂ ਦੇ ਲਈ ਘਰ ਦਾ ਸਪਨਾ ਪੂਰਾ ਕਰਨਾ ਇਸ ਯੋਜਨਾ ਦੇ ਵਿੱਚ ਉਨ੍ਹਾਂ ਲੋਕਾਂ ਨੂੰ ਸ਼ਾਮਲ ਕੀਤਾ ਗਿਆ ਹੈ ਜਿਨ੍ਹਾਂ ਦੇ ਕੋਲ ਆਪਣੇ ਘਰ ਨਹੀਂ ਹਨ ਯੋਜਨਾ ਦੇ ਤਹਿਤ ਸਰਕਾਰ ਪਹਿਲੀ ਵਾਰ ਘਰ ਖਰੀਦਣ ਤੇ 2.35 ਲੱਖ ਰੁਪਏ 2.50 ਲੱਖ ਦੀ ਸਬਸਿਡੀ ਦਿੰਦੀ ਹੈ. ਆਰਥਿਕ  ਕਮਜ਼ੋਰ ਵਰਗ ਘੱਟ ਆਏ ਵਾਲੇ ਵਰਗ ਤੇ ਮੱਧਮ ਵਰਗ ਦੇ ਲੋਕਾਂ ਨੂੰ ਯੋਜਨਾ ਦੇ ਤਹਿਤ 6 ਲੱਖ ਰੁਪਏ ਤਕ ਦਾ ਕਰਜ਼ ਵੀ ਦਿੱਤਾ ਜਾਂਦਾ ਹੈ. ਜਿਸ ਦੇ ਵਿਚ 2.67 ਲੱਖ ਰੁਪਏ  ਸਬਸਿਡੀ ਦੇ ਤੌਰ ਉੱਤੇ ਸਰਕਾਰ ਦੇਂਦੀ ਹੈ ਜੋ ਕਿ ਕਰਜ਼ ਦੀ ਰਕਮ ਵਿੱਚੋਂ ਮਾਈਨਸ ਹੋ ਜਾਂਦੇ ਹਨ. 


ਬਜਟ ਦੇ ਵਿਚ ਕਿਉਂ ਵਧਾਇਆ ਜਾ ਸਕਦਾ ਹੈ ਰਾਸ਼ੀ ਦਾ ਪੈਕੇਜ


ਕੇਂਦਰ ਸਰਕਾਰ ਨੇ ਸਾਲ ਦੋ ਹਜਾਰ ਬਾਈ ਤਕ ਹਰੇਕ ਜ਼ਰੂਰਤਮੰਦ ਪਰਿਵਾਰ ਨੂੰ ਘਰ ਦੇਣ ਦਾ ਟੀਚਾ ਤੈਅ ਕੀਤਾ ਹੈ ਇਹੀ ਵਜ੍ਹਾ ਹੈ ਕਿ 2021-2022 ਦੇ ਬਜਟ ਵਿੱਚ ਸਰਕਾਰ ਇਸ ਰਾਸ਼ੀ ਨੂੰ ਵਧਾ ਸਕਦੀ ਹੈ ਤਾਂ ਕਿ ਤੈਅ ਸਮੇਂ ਤੇ ਟੀਚੇ ਨੂੰ ਹਾਸਲ ਕੀਤਾ ਜਾ ਸਕੇ ਇਸ ਯੋਜਨਾ ਦੇ ਤਹਿਤ ਸਰਕਾਰ ਦੋ ਕਰੋੜ ਪੱਕੇ ਮਕਾਨ ਬਣਾਏਗੀ। ਇਸ ਯੋਜਨਾ ਨੂੰ  ਚੁਨਿੰਦਾ ਸ਼ਹਿਰਾਂ ਵਿਚ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਦੇ ਆਧਾਰ ਉੱਤੇ ਵੀ ਚਲਾਇਆ ਜਾ ਰਿਹਾ ਹੈ 


WATCH LIVE TV