ਚੰਡੀਗੜ੍ਹ : ਪੰਜਾਬ ਕੈਬਨਿਟ ਦੀ ਮੀਟਿੰਗ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕੀ ਕੋਰੋਨਾ ਵੈਕਸੀਨ ਆਪਣੇ ਅਖ਼ੀਰਲੇ ਪੜਾਅ 'ਤੇ ਹੈ ਅਤੇ ਜਲਦ ਹੀ ਪੂਰੇ ਦੇਸ਼ ਵਿੱਚ ਵੈਕਸੀਨ ਲਗਾਉਣ ਦਾ ਕੰਮ ਸ਼ੁਰੂ ਹੋ ਜਾਵੇਗਾ ਇਸ ਦੇ ਲਈ ਪੰਜਾਬ ਸਰਕਾਰ ਨੇ ਵੀ ਪੂਰੀ ਤਰ੍ਹਾਂ ਨਾਲ ਤਿਆਰ ਕਰ ਲਈ ਹੈ, ਇਸ ਦੇ ਨਾਲ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਹ ਵੀ ਖ਼ੁਲਾਸਾ ਕੀਤਾ ਕਿ ਜਿਸ ਨੂੰ ਸਭ ਤੋਂ ਪਹਿਲਾਂ ਕੋਰੋਨਾ ਵੈਕਸੀਨ ਲੱਗੇਗੀ


COMMERCIAL BREAK
SCROLL TO CONTINUE READING

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਜਿਵੇਂ ICMR ਕੋਰੋਨਾ ਵੈਕਸੀਨ ਨੂੰ ਮਨਜ਼ੂਰੀ ਦੇ ਦੇਵੇਗਾ ਸਭ ਤੋਂ ਪਹਿਲਾਂ ਪੰਜਾਬ ਵਿੱਚ ਉਹ ਆਪ ਵੈਕਸੀਨ ਲਗਵਾਉਣਗੇ,ਇਸ ਤੋਂ ਪਹਿਲਾਂ ਵੈਕਸੀਨ ਦੇ ਟਰਾਇਲ ਦੌਰਾਨ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਵੈਕਸੀਨ ਲਗਵਾਈ ਸੀ


ਪੰਜਾਬ ਸਰਕਾਰ ਨੇ ਕੋਰੋਨਾ ਵੈਕਸੀਨ ਦੇ ਲਈ ਇਹ ਰਣਨੀਤੀ ਬਣਾਈ 


ਪੰਜਾਬ ਦੇ ਸਿਹਤ ਸਕੱਤਰ ਹੁਸੈਨ ਲਾਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਜਾਣਕਾਰੀ ਦਿੱਤੀ ਕਿ ਮੁੱਖ ਮੰਤਰੀ ਤੋਂ ਬਾਅਦ ਹੈਲਥ ਵਰਕਰਾਂ ਨੂੰ ਵੈਕਸੀਨ ਲੱਗੇਗੀ ਜਿਸ ਦੇ ਲਈ ਵਿਭਾਗ ਵੱਲੋਂ 1 ਲੱਖ 25 ਲੋਕਾਂ ਦਾ ਡਾਟਾ ਤਿਆਰ ਕਰ ਲਿਆ ਗਿਆ ਹੈ,ਇਸ ਤੋਂ ਇਲਾਵਾ 50 ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਨੂੰ  ਵੈਕਸੀਨ ਲਗਾਈ ਜਾਵੇਗੀ,ਪਹਿਲੇ ਗੇੜ ਵਿੱਚ ਪੰਜਾਬ ਵਿੱਚ 70 ਲੱਖ ਲੋਕਾਂ ਨੂੰ ਵੈਕਸੀਨ ਲਗਾਈ ਜਾਵੇਗੀ ਜੋ ਕੁੱਲ ਅਬਾਦੀ ਦਾ 23 ਫ਼ੀਸਦੀ ਹਿੱਸਾ ਹੈ  


ਵੈਕਸੀਨ ਨੂੰ ਲੈਕੇ ਕੋਈ ਪਰੇਸ਼ਾਨੀ ਨਾ ਆਵੇ ਇਸ ਦੇ ਲਈ ਸੂਬਾ ਸਰਕਾਰ ਦੀ ਕਮੇਟੀ ਕੌਮੀ ਕਮੇਟੀ ਨਾਲ ਤਾਲਮੇਲ ਕਰੇਗੀ,ਇਸ ਤੋਂ ਇਲਾਵਾ ਜ਼ਿਲ੍ਹਿਆਂ ਵਿੱਚ ਵੈਕਸੀਨ ਪਹੁੰਚਾਉਣ ਦੇ ਲਈ ਟਾਸਟ ਫ਼ੋਰਸ ਲੈਵਲ 'ਤੇ ਕੰਮ ਹੋਵੇਗਾ,ਮੁੱਖ ਮੰਤਰੀ ਨੇ ਕਿਹਾ ਇਸ ਨਾਲ WHO, UNDP ਨੂੰ ਵੀ ਜੋੜਿਆ ਜਾਵੇਗਾ  


ਇਸ ਦੇ ਨਾਲ ਪੰਜਾਬ ਸਰਕਾਰ ਨੇ ਵੈਕਸੀਨ ਰੱਖਣ ਦੇ ਲਈ ਕੋਲਡ ਸਟੋਰੇਜ ਦੀ ਚੇਨ,ਡੀਪ ਫ੍ਰੀਜ਼ਰ ਅਤੇ ਹੋਰ ਜ਼ਰੂਰੀ ਚੀਜ਼ਾਂ ਦੀ ਮੰਗ ਕੀਤੀ ਹੈ