DGP Gaurav Yadav News: ਬਠਿੰਡਾ ਜੇਲ੍ਹ ਵਿੱਚ ਬੰਦ ਖ਼ਤਰਨਾਕ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਇੰਟਰਵਿਊ ਉਤੇ ਘਿਰੀ ਪੰਜਾਬ ਪੁਲਿਸ ਨੇ ਦਾਅਵਾ ਕੀਤਾ ਕਿ ਇਹ ਇੰਟਰਵਿਊ ਪੰਜਾਬ ਦੀ ਕਿਸੇ ਵੀ ਜੇਲ੍ਹ ਵਿਚੋਂ ਨਹੀਂ ਲਿਆ ਗਿਆ ਹੈ। ਵੀਰਵਾਰ ਨੂੰ ਪ੍ਰੈਸ ਕਾਨਫਰੰਸ ਕਰਦੇ ਹੋਏ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਅਪਰਾਧੀ ਲਾਰੈਂਸ ਬਿਸ਼ਨੋਈ ਦਾ ਇੰਟਰਵਿਊ ਪੰਜਾਬ ਦੀ ਕਿਸੇ ਵੀ ਜੇਲ੍ਹ ਵਿਚੋਂ ਨਹੀਂ ਲਿਆ ਗਿਆ।


COMMERCIAL BREAK
SCROLL TO CONTINUE READING

ਉਨ੍ਹਾਂ ਨੇ ਕਿਹਾ ਕਿ ਬਿਸ਼ਨੋਈ 24 ਘੰਟੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਹੈ। ਉਨ੍ਹਾਂ ਨੇ ਕਿਹਾ ਕਿ ਬਿਸ਼ਨੋਈ ਉਪਰ 24 ਘੰਟੇ ਸੀਆਰਪੀਐਫ ਜਵਾਨਾਂ ਦੀ ਨਿਗਰਾਨੀ, ਹਾਈਟੈਕ ਸੀਸੀਟੀਵੀ ਕੈਮਰੇ ਤੇ ਹਰ ਚਾਰ ਘੰਟੇ ਬਾਅਦ ਰੇਂਜ ਚੈਕ ਕੀਤੀ ਜਾਂਦੀ ਹੈ। ਉਨ੍ਹਾਂ ਨੇ ਕਿਹਾ ਕਿ ਇੰਟਰਵਿਊ ਦੌਰਾਨ ਬਿਸ਼ਨੋਈ ਨੇ ਜੇਲ੍ਹ ਵਿੱਚ ਵਾਪਰੀ ਹਾਲ-ਫਿਲਹਾਲ ਦੀ ਕਿਸੇ ਵੀ ਘਟਨਾ ਦਾ ਜ਼ਿਕਰ ਨਹੀਂ ਕੀਤਾ ਹੈ। ਉਨ੍ਹਾਂ ਨੇ ਅੱਗੇ ਕਿਹਾ ਬਿਸ਼ਨੋਈ ਦੇ ਹੇਅਰ ਸਟਾਈਲ ਤੋਂ ਸਾਫ ਪਤਾ ਚੱਲ ਰਿਹਾ ਹੈ ਕਿ ਇਹ ਇੰਟਰਵਿਊ ਦੇਰ ਦੀ ਹੈ ਕਿਉਂਕਿ ਹੁਣ ਉਸ ਦੇ ਵਾਲ ਬਿਲਕੁਲ ਛੋਟੇ ਹਨ। ਜਿਸ ਨੂੰ ਤੁਸੀ ਖੁਦ ਮੀਡੀਆ ਦੇ ਜ਼ਰੀਏ ਚੈਕ ਕਰ ਸਕਦੇ ਹੋ, ਜਦਕਿ ਇੰਟਰਵਿਊ ਦੌਰਾਨ ਉਸ ਦੇ ਵਾਲ ਕਾਫੀ ਵੱਡੇ ਹਨ। 


ਉਨ੍ਹਾਂ ਕਿਹਾ ਕਿ 8 ਮਾਰਚ ਨੂੰ ਲਾਰੈਂਸ ਬਿਸ਼ਨੋਈ ਨੂੰ ਰਾਜਸਥਾਨ ਤੋਂ ਲਿਆਂਦਾ ਗਿਆ ਸੀ ਅਤੇ 9 ਮਾਰਚ ਨੂੰ ਤਲਵੰਡੀ ਸਾਬੋ ਦੀ ਅਦਾਲਤ ਵਿੱਚ ਪੇਸ਼ ਕਰਕੇ ਇੱਕ ਦਿਨ ਦਾ ਰਿਮਾਂਡ ਲਿਆ ਗਿਆ ਸੀ ਅਤੇ 10 ਮਾਰਚ ਨੂੰ ਦੁਬਾਰਾ ਬਠਿੰਡਾ ਜੇਲ੍ਹ ਵਿੱਚ ਲਿਆਂਦਾ ਗਿਆ। ਉਨ੍ਹਾਂ ਅੱਗੇ ਕਿਹਾ ਕਿ 14 ਮਾਰਚ ਨੂੰ ਇੰਟਰਵਿਊ ਦਿਖਾਇਆ ਜਾਂਦਾ ਹੈ। 


ਇਹ ਵੀ ਪੜ੍ਹੋ : Punjab News: ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਜੇਲ 'ਚ ਮਿਲਣ ਪਹੁੰਚੀਆਂ 2 ਨਾਬਾਲਿਗ ਲੜਕੀਆਂ!


ਉਨ੍ਹਾਂ ਨੇ ਕਿਹਾ ਕਿ ਪੰਜਾਬ ਪੁਲਿਸ ਨੂੰ ਬਦਨਾਮ ਤੇ ਮਾਹੌਲ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਬਿਸ਼ਨੋਈ ਨੇ ਪੰਜਾਬ ਨਾ ਆਉਣ ਲਈ ਸੁਪਰੀਮ ਕੋਰਟ ਦਾ ਰੁਖ ਕੀਤਾ ਸੀ। ਪੰਜਾਬ ਪੁਲਿਸ ਨੇ ਲੰਬੀ ਕਾਨੂੰਨੀ ਲੜਾਈ ਤੋਂ ਬਾਅਦ ਉਸ ਨੂੰ ਪੰਜਾਬ ਲਿਆਂਦਾ ਸੀ। ਕਾਬਿਲੇਗੌਰ ਹੈ ਕਿ ਕਿਸੇ ਕੇਸ ਦੇ ਮਾਮਲੇ ਵਿੱਚ ਲਾਰੈਂਸ ਬਿਸ਼ਨੋਈ ਨੂੰ ਜੈਪੁਰ ਲਿਜਾਇਆ ਗਿਆ ਸੀ। ਡੀਜੀਪੀ ਨੇ ਕਿਹਾ ਕਿ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਚੱਲ ਰਹੀ ਹੈ।


ਇਹ ਵੀ ਪੜ੍ਹੋ : Balkaur Singh Sidhu News: ਲਾਰੈਂਸ ਦੇ ਇੰਟਰਵਿਊ 'ਤੇ ਬਲਕੌਰ ਸਿੰਘ ਸਿੱਧੂ ਨੇ ਕਿਹਾ, ਸ਼ੁਭਦੀਪ ਦੇ ਅਕਸ ਨੂੰ ਢਾਹ ਲਿਆਉਣ ਲਈ ਹੋ ਰਹੇ ਯਤਨ