Punjab Electricity Price Hike: ਪੰਜਾਬ ਵਿੱਚ ਬਿਜਲੀਆਂ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਹੈ। ਇਸ ਸਬੰਧੀ ਪੀਐਸਪੀਸੀਐਲ ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਬਿਜਲੀ ਦੀਆਂ ਕੀਮਤਾਂ ਵਿੱਚ ਪ੍ਰਤੀ ਯੂਨਿਟ 56 ਪੈਸੇ ਵਾਧਾ ਕੀਤਾ ਗਿਆ ਹੈ। ਬਿਜਲੀ ਦਰਾਂ ਵਿੱਚ ਕੀਤਾ ਗਿਆ ਵਾਧਾ ਕੱਲ੍ਹ ਤੋਂ ਲਾਗੂ ਹੋ ਜਾਵੇਗਾ, ਜੋ 31 ਮਾਰਚ 2024 ਤੱਕ ਲਾਗੂ ਰਹੇਗਾ।


COMMERCIAL BREAK
SCROLL TO CONTINUE READING

ਪੰਜਾਬ ਦੇ ਸਟੇਟ ਰੈਗੂਲੇਟਰੀ ਬਿਜਲੀ ਕਮਿਸ਼ਨ ਨੇ 2023-24 ਲਈ ਪੰਜਾਬ 'ਚ ਬਿਜਲੀ ਦੀਆਂ ਦਰਾਂ 'ਚ ਇਜ਼ਾਫਾ ਕੀਤਾ ਹੈ। ਇਸ ਸਬੰਧ ਵਿੱਚ ਨੋਟੀਫਿਕੇਸ਼ਨ ਜਾਰੀ ਕਰਕੇ ਕਮਿਸ਼ਨ ਨੇ ਵਧੀਆਂ ਹੋਈਆਂ ਨਵੀਂਆਂ ਦਰਾਂ ਜਾਰੀ ਕੀਤੀਆਂ ਹਨ। ਕਾਬਿਲੇਗੌਰ ਹੈ ਕਿ ਆਮ ਖਪਤਕਾਰਾਂ ਲਈ ਸਰਕਾਰ ਨੇ 300 ਯੂਨਿਟ ਤਕ ਹਰ ਘਰ ਦੀ ਬਿਜਲੀ ਮਾਫ ਕੀਤੀ ਹੋਈ ਹੈ, ਜਿਸ ਕਾਰਨ ਪੰਜਾਬ ਵਿਚ ਬਹੁਤੇ ਲੋਕਾਂ ਦੇ ਬਿੱਲ ਜ਼ੀਰੋ ਆ ਰਹੇ ਹਨ। 


ਇਸ ਦਰਮਿਆਨ ਪੰਜਾਬ ਵਿੱਚ ਬਿਜਲੀ ਦਰਾਂ ਵਿੱਚ ਕੀਤੇ ਗਏ ਵਾਧੇ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਕਿਹਾ ਕਿ ਵਾਧੇ ਦਾ ਆਮ ਲੋਕਾਂ ਉਪਰ ਕੋਈ ਬੋਝ ਨਹੀਂ ਪਵੇਗਾ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਬਿਜਲੀ ਦੀਆਂ ਦਰਾਂ ਚ ਵਾਧੇ ਦਾ ਖ਼ਰਚਾ ਸਰਕਾਰ ਦੇਵੇਗੀ, ਇਸ ਦਾ ਆਮ ਲੋਕਾਂ ਉਪਰ ਕੋਈ ਬੋਝ ਨਹੀਂ ਪਵੇਗਾ…600 ਯੂਨਿਟ ਵਾਲੀ ਯੋਜਨਾ ਦੇ ਇੱਕ ਵੀ ਮੀਟਰ ਉਪਰ ਅਸਰ ਨਹੀਂ ਪਵੇਗਾ।


ਇਸ ਲਈ ਖਪਤਕਾਰਾਂ ਨੂੰ ਇਹ ਲਾਭ ਮਿਲਦਾ ਰਹੇਗਾ। 2 ਕਿਲੋਵਾਟ ਤੱਕ ਦੇ ਕੁਨੈਕਸ਼ਨਾਂ 'ਤੇ ਨਵੀਆਂ ਦਰਾਂ ਮੁਤਾਬਕ 0 ਤੋਂ 100 ਯੂਨਿਟ ਬਿਜਲੀ ਦੀ ਖਪਤ ਲਈ ਦਰ 4.19 ਰੁਪਏ ਹੋਵੇਗੀ। ਜਦੋਂ ਕਿ ਪਹਿਲਾਂ ਇਹ 3.49 ਰੁਪਏ ਸੀ। ਇਸ ਦਰ ਵਿੱਚ 70 ਪੈਸੇ ਦਾ ਇਜ਼ਾਫਾ ਕੀਤਾ ਗਿਆ। ਖਪਤਕਾਰਾਂ ਨੂੰ ਹੁਣ 101 ਤੋਂ 300 ਯੂਨਿਟ ਤੱਕ ਬਿਜਲੀ ਦੀ ਖਪਤ ਲਈ 6.64 ਪੈਸੇ ਦੇਣੇ ਪੈਣਗੇ। ਜਦੋਂ ਕਿ ਪਹਿਲਾਂ ਇਹ 5.84 ਪੈਸੇ ਸੀ।


ਇਸ ਦਰ ਵਿੱਚ 80 ਪੈਸੇ ਪ੍ਰਤੀ ਯੂਨਿਟ ਇਜ਼ਾਫਾ ਕੀਤਾ ਗਿਆ ਹੈ । 300 ਤੋਂ ਵੱਧ ਯੂਨਿਟਾਂ ਦੀਆਂ ਦਰਾਂ ਵਿੱਚ 45 ਪੈਸੇ ਦਾ ਇਜ਼ਾਫਾ ਕੀਤਾ ਗਿਆ ਹੈ। ਪਹਿਲਾਂ ਇਹ 7.30 ਪੈਸੇ ਸੀ। 2 ਤੋਂ 7 ਕਿਲੋਵਾਟ ਤੱਕ ਦੇ ਕੁਨੈਕਸ਼ਨਾਂ ਲਈ 0 ਤੋਂ 100 ਯੂਨਿਟ ਲਈ 4.44 ਰੁਪਏ, 101 ਤੋਂ 300 ਯੂਨਿਟ ਲਈ 6.64 ਰੁਪਏ ਤੇ 300 ਯੂਨਿਟ ਤੋਂ ਵੱਧ ਦੀ ਖਪਤ ਲਈ 7.75 ਰੁਪਏ ਚਾਰਜ ਕੀਤੇ ਜਾਣਗੇ। ਜਦੋਂ ਕਿ ਪਹਿਲਾਂ ਇਹ ਕ੍ਰਮਵਾਰ 3.74 ਰੁਪਏ, 5.84 ਰੁਪਏ ਅਤੇ 7.30 ਰੁਪਏ ਸੀ।


ਯੂਨਿਟਾਂ ਮੁਤਾਬਕ ਦਰਾਂ 'ਚ ਕੀਤਾ ਗਿਆ ਵਾਧਾ


0-100 ਯੂਨਿਟ ਤੱਕ 70 ਪੈਸੇ ਦਾ ਇਜ਼ਾਫਾ
101 ਤੋਂ 300 ਤੱਕ 80 ਪੈਸੇ ਦਾ ਇਜ਼ਾਫਾ
300 ਯੂਨਿਟਾਂ ਤੋਂ ਉਪਰ 45 ਪੈਸੇ ਦਾ ਇਜ਼ਾਫਾ


ਇਹ ਵੀ ਪੜ੍ਹੋ : Punjab News: ਜਲੰਧਰ 'ਚ 'ਆਪ' ਦੀ ਜਿੱਤ ਤੋਂ ਬਾਅਦ 17 ਮਈ ਨੂੰ ਹੋਵੇਗੀ ਪੰਜਾਬ ਕੈਬਨਿਟ ਦੀ ਮੀਟਿੰਗ