Punjab Budget: ਦੇਸ਼ `ਚ ਕਦੇ ਤੀਜੇ ਨੰਬਰ `ਤੇ ਰਹੀ ਪੰਜਾਬ ਪੁਲਿਸ 12ਵੇਂ ਸਥਾਨ `ਤੇ ਖਿਸਕੀ, 10523 ਕਰੋੜ ਰੁਪਏ ਨਾਲ ਮਿਲੇਗੀ ਆਕਸੀਜਨ
10523 crore rupees proposal for Punjab police in budget : ਪੰਜਾਬ ਸਰਕਾਰ ਨੇ ਰੱਖਿਆ ਨੂੰ ਲੈ ਕੇ ਬਜਟ ਵਿੱਚ ਅਹਿਮ ਯਤਨ ਕੀਤੇ ਹਨ। ਬਜਟ ਵਿੱਚ ਪੰਜਾਬ ਪੁਲਿਸ ਦੇ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਲਈ 10523 ਕਰੋੜ ਰੁਪਏ ਦੀ ਤਜਵੀਜ਼ ਰੱਖੀ ਹੈ। ਇਸ ਨਾਲ ਪੁਲਿਸ ਦੀ ਮਜ਼ਬੂਤੀ ਲਈ ਉੱਚ ਤਕਨੀਕ ਦੀ ਵਰਤੋਂ ਕੀਤੀ ਜਾਵੇਗੀ।
10523 crore rupees proposal for Punjab police in budget : ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪੰਜਾਬ ਪੁਲਿਸ ਲਈ ਬਜਟ ਵਿੱਚ 10523 ਕਰੋੜ ਰੁਪਏ ਦੀ ਤਜਵੀਜ਼ ਰੱਖੀ ਹੈ ਜੋ ਪੁਲਿਸ ਦੇ ਆਧੁਨਿਕੀਕਰਨ ਤੇ ਹੋਰ ਵਿਕਾਸ ਕਾਰਜਾਂ ਉਪਰ ਖ਼ਰਚ ਕੀਤੀ ਜਾਵੇਗੀ। ਕਿਸੇ ਸਮੇਂ ਪੰਜਾਬ ਦੀ ਪੁਲਿਸ ਦੇਸ਼ ਵਿਚ ਤੀਜੇ ਨੰਬਰ 'ਤੇ ਗਿਣੀ ਜਾਂਦੀ ਸੀ ਪਰ ਬਾਅਦ ਵਿੱਚ ਪੰਜਾਬ ਪੁਲਿਸ 'ਤੇ ਪੈਸਾ ਖ਼ਰਚਣਾ ਘੱਟ ਕਰ ਦਿੱਤਾ ਗਿਆ, ਜਿਸ ਕਾਰਨ ਪੰਜਾਬ ਪੁਲਿਸ ਭਾਰਤ ਵਿਚ 12ਵੇਂ ਸਥਾਨ 'ਤੇ ਆ ਗਈ ਹੈ। ਪੰਜਾਬ ਵਿੱਚ ਨਸ਼ਿਆਂ ਤੇ ਹਥਿਆਰਾਂ ਦੀ ਸਮੱਗਲਿੰਗ ਨੂੰ ਰੋਕਣ ਲਈ ਪੰਜਾਬ ਪੁਲਿਸ ਨੂੰ ਹੋਰ ਮਜ਼ਬੂਤ ਬਣਾਉਣ ਲਈ ਫੰਡਾਂ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਸੀ।
ਪੰਜਾਬ ਬੇਸ਼ੱਕ ਛੋਟਾ ਜਿਹਾ ਸੂਬਾ ਹੈ ਪਰ ਪਾਕਿਸਤਾਨ ਨਾਲ ਲੱਗਦੀ ਸਰਹੱਦ ਹੋਣ ਕਾਰਨ ਇੱਥੇ ਅਪਰਾਧਾਂ ਦੀ ਗਿਣਤੀ ਕਾਫੀ ਜ਼ਿਆਦਾ ਹੈ। ਹਰ ਸਾਲ ਔਸਤਨ 700 ਕਤਲ, 1650 ਅਗਵਾ ਅਤੇ ਤਕਰੀਬਨ 8,000 ਚੋਰੀਆਂ ਹੁੰਦੀਆਂ ਹਨ। ਪੰਜਾਬ ਵਿੱਚ ਹਰ ਸਾਲ 70 ਹਜ਼ਾਰ ਤੋਂ ਵੱਧ ਕੇਸ ਦਰਜ ਹੁੰਦੇ ਹਨ। ਗੈਂਗਸਟਰ ਤੇ ਗ਼ੈਰ ਸਮਾਜਿਕ ਅਨਸਰ ਆਪਣੇ ਪੈਰ ਪਸਾਰ ਰਹੇ ਹਨ। ਪਾਕਿਸਤਾਨ ਤੋਂ ਹੈਰੋਇਨ ਦੀ ਤਸਕਰੀ ਕੀਤੀ ਜਾਂਦੀ ਹੈ ਅਤੇ ਹਰ ਸਾਲ ਪੁਲਿਸ ਵੱਲੋਂ 700 ਕਿਲੋ ਹੈਰੋਇਨ ਜ਼ਬਤ ਕੀਤੀ ਜਾਂਦੀ ਹੈ।
ਪੰਜਾਬ ਪਾਕਿਸਤਾਨ ਦੀ ਸਰਹੱਦ ਦੇ ਨੇੜੇ ਹੋਣ ਕਾਰਨ ਆਈਐਸਆਈ ਦੇ ਨਿਸ਼ਾਨੇ 'ਤੇ ਰਿਹਾ ਹੈ, ਪਿਛਲੇ ਇਕ ਸਾਲ ਵਿੱਚ 43 ਰਾਈਫਲਾਂ, 220 ਰਿਵਾਲਵਰ, 13 ਟਿਫਨ ਇੰਪਰੋਵਾਈਜ਼ਡ ਐਕਸਪਲੋਸਿਵ ਡਿਵਾਈਸ, 24.5 ਕਿਲੋ ਆਰਡੀਐਕਸ ਤੇ 37 ਹੈਂਡ ਗ੍ਰਨੇਡ, ਦੋ ਰਾਕੇਟ ਲਾਂਚਰ ਸਲੀਵਜ਼, 22 ਡਰੋਨ ਬਰਾਮਦ ਕੀਤੇ ਗਏ ਹਨ। ਪੰਜਾਬ ਪੁਲਿਸ ਨੇ ਗੁਜਰਾਤ ਅਤੇ ਮਹਾਰਾਸ਼ਟਰ ਦੀਆਂ ਬੰਦਰਗਾਹਾਂ ਤੋਂ 147.5 ਕਿਲੋ ਹੈਰੋਇਨ ਜ਼ਬਤ ਕੀਤੀ ਸੀ। ਪੰਜਾਬ ਵਿੱਚ ਆਪਣੀ ਸਮਰੱਥਾ ਦੇ ਮੁਕਾਬਲੇ 60 ਫ਼ੀਸਦੀ ਫੋਰਸ ਵੀ ਪੂਰੀ ਨਹੀਂ ਹੈ। ਇਕ ਥਾਣੇ ਵਿੱਚ ਜਿੱਥੇ 75 ਮੁਲਾਜ਼ਮਾਂ ਦੀ ਲੋੜ ਹੈ, ਉੱਥੇ ਸਿਰਫ਼ 30 ਹੀ ਕੰਮ ਕਰ ਰਹੇ ਹਨ। ਇਸ ਲਈ ਸੱਤਾਧਾਰੀ ਸਰਕਾਰ ਵੱਲੋਂ ਹਰ ਸਾਲ 1800 ਕਾਂਸਟੇਬਲ ਅਤੇ 300 ਸਬ-ਇੰਸਪੈਕਟਰ ਭਰਤੀ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।
ਸਰਹੱਦੀ ਖੇਤਰਾਂ ਵਿੱਚ ਪੁਲਿਸ ਦੇ ਆਧੁਨਿਕੀਕਰਨ ਦੀ ਵੱਡੀ ਲੋੜ ਮਹਿਸੂਸ ਕੀਤੀ ਜਾ ਰਹੀ ਹੈ। ਜ਼ਮੀਨੀ ਪੱਧਰ 'ਤੇ ਹਕੀਕਤ ਇਹ ਹੈ ਕਿ ਥਾਣੇਦਾਰ ਨੂੰ ਪੈਟਰੋਲ ਜਾਂ ਡੀਜ਼ਲ ਦੇ ਸਿਰਫ਼ 33 ਰੁਪਏ ਪ੍ਰਤੀ ਦਿਨ ਮਿਲਦੇ ਹਨ। ਦੂਜੇ ਪਾਸੇ ਕਾਂਸਟੇਬਲ, ਹੈੱਡ ਕਾਂਸਟੇਬਲ ਅਤੇ ਹੌਲਦਾਰ ਨੂੰ ਔਸਤਨ 23 ਰੁਪਏ ਮਿਲਦੇ ਹਨ।
ਇਹ ਵੀ ਪੜ੍ਹੋ : Charanjit Channi Look-out notice: ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਖ਼ਿਲਾਫ਼ ਲੁੱਕ-ਆਊਟ ਨੋਟਿਸ ਜਾਰੀ
ਇੱਕ ਥਾਣੇ ਵਿੱਚ ਇਕ ਹੀ ਗੱਡੀ ਹੈ ਤੇ ਇਸ ਨੂੰ ਐਸਐਚਓ ਇਸਤੇਮਾਲ ਕਰਦੇ ਹਨ। ਪੰਜ ਲੀਟਰ ਡੀਜ਼ਲ ਥਾਣੇਦਾਰ ਦੇ ਇਸ ਵਾਹਨ ਨੂੰ ਰੋਜ਼ਾਨਾ ਮਿਲਦਾ ਹੈ, ਪੂਰਾ ਦਿਨ ਇਸ ਨਾਲ ਹੀ ਬੁੱਤਾ ਸਾਰਨਾ ਪੈਂਦਾ ਹੈ। ਇਸ ਲਈ ਬਕਾਇਦਾ ਲਾਗ ਬੁੱਕ ਲੱਗੀ ਹੁੰਦੀ ਹੈ। ਅਨੁਸਾਸ਼ਨ ਫੋਰਸ ਹੋਣ ਕਾਰਨ ਪੁਲਿਸ ਮੁਲਾਜ਼ਮ ਖੁੱਲ੍ਹ ਕੇ ਬੋਲਣ ਨੂੰ ਤਿਆਰ ਨਹੀਂ ਪਰ ਉਨ੍ਹਾਂ ਦਾ ਕਹਿਮਾ ਹੈ ਕਿ ਇਕ ਮਾਮਲਾ ਦਰਜ ਕਰਨ ਤੋਂ ਬਾਅਦ ਉਸ ਦੀ ਜਾਂਚ ਲਈ ਕਈ ਵਾਰ ਮੌਕੇ ਉਤੇ ਜਾਣਾ ਪੈਂਦਾ ਹੈ, ਕਈ ਵਾਰ ਅਪਰਾਧੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਇਕ ਜ਼ਿਲ੍ਹੇ ਜਾਂ ਸੂਬੇ ਵਿੱਚ ਜਾਣਾ ਪੈਂਦਾ ਹੈ।
ਇਹ ਵੀ ਪੜ੍ਹੋ : ਖੁਸ਼ਖਬਰੀ! ਚੀਜ਼ਾਂ ਖਰੀਦਣ ਤੋਂ ਪਹਿਲਾਂ ਪੜ੍ਹੋ ਸਰਕਾਰ ਦੀ ਨਵੀਂ ਪਾਲਿਸੀ, ਬਣੋ ਮਾਲਾਮਾਲ