Jalalabad Blast News:  ਜਲਾਲਾਬਾਦ ਦੇ ਪਿੰਡ ਬਾਹਮਣੀ ਵਾਲਾ ਵਿੱਚ ਇਕ ਥੈਲੇ ਵਿੱਚ ਭਰ ਕੇ ਰੱਖੇ 10 ਦੇਸੀ ਬੰਬ ਬਰਾਮਦ ਹੋਏ। ਦੱਸਿਆ ਜਾ ਰਿਹਾ ਹੈ ਇਸ ਪਤਾ ਉਸ ਸਮੇਂ ਲੱਗਾ ਜਦ ਕਬਾੜ ਚੁੱਕਣ ਵਾਲਾ ਸਖ਼ਸ਼ ਘਰ ਦੇ ਬਾਹਰ ਰੱਖੇ ਥੈਲੇ ਕੋਲ ਪਹੁੰਚਿਆ ਤਾਂ ਧਮਾਕਾ ਹੋ ਗਿਆ।


COMMERCIAL BREAK
SCROLL TO CONTINUE READING

ਇਸ ਦੌਰਾਨ ਉਹ ਜ਼ਖ਼ਮੀ ਹੋ ਗਿਆ। ਜਦਕਿ ਥੈਲੇ ਨੂੰ ਖੋਲ੍ਹ ਕੇ ਦੇਖਿਆ ਤਾਂ ਉਸ ਵਿਚੋਂ ਕਰੀਬ 10 ਦੇਸੀ ਬੰਬ ਬਰਾਮਦ ਹੋਏ। ਗੌਰਤਲਬ ਹੈ ਕਿ ਇਨ੍ਹਾਂ ਬੰਬਾਂ ਨਾਲ ਜਾਨਵਰਾਂ ਦਾ ਸ਼ਿਕਾਰ ਕੀਤਾ ਜਾਂਦਾ ਹੈ। ਫਿਲਹਾਲ ਮੌਕੇ ਉਤੇ ਪੁਲਿਸ ਪੁੱਜ ਗਈ, ਜਿਸ ਵੱਲੋਂ ਇਨ੍ਹਾਂ ਸਾਰੇ ਬੰਬਾਂ ਨੂੰ ਨਸ਼ਟ ਕੀਤਾ ਗਿਆ ਹੈ।


ਪਿੰਡ ਦੇ ਪੀਪਲ ਸਿੰਘ, ਬਲਜੀਤ ਸਿੰਘ ਤੇ ਲੋਕਾਂ ਨੇ ਦੱਸਿਆ ਕਿ ਪਿੰਡ ਵਿੱਚ ਇਕ ਵਿਅਕਤੀ ਕਬਾੜ ਉਠਾ ਰਿਹਾ ਸੀ ਕਿ ਇਕ ਘਰ ਦੇ ਬਾਹਰ ਥੈਲੇ ਵਿੱਚ ਕੁਝ ਦੇਸੀ ਬੰਬ ਪਏ ਹੋਏ ਸਨ। ਜਿਸ ਤਰ੍ਹਾਂ ਹੀ ਕਬਾੜ ਚੁੱਟਣ ਵਾਲੇ ਨੇ ਡੰਡਾ ਥੈਲੇ ਨੂੰ ਲਗਾਇਆ ਤਾਂ ਇਕ ਬੰਬ ਵਿੱਚ ਧਮਾਕਾ ਹੋ ਗਿਆ, ਜਿਸ ਕਾਰਨ ਉਹ ਜ਼ਖ਼ਮੀ ਹੋ ਗਿਆ।


ਧਮਾਕੇ ਦੀ ਆਵਾਜ਼ ਸੁਣ ਕੇ ਪਿੰਡ ਦੇ ਲੋਕ ਘਰਾਂ ਵਿੱਚ ਬਾਹਰ ਨਿਕਲ ਆਏ ਅਤੇ ਸਥਾਨਕ ਲੋਕਾਂ ਨੇ ਉਸ ਨੂੰ ਚੁੱਕ ਕੇ ਨਜ਼ਦੀਕੀ ਹਸਪਤਾਲ ਲੈ ਕੇ ਗਏ। ਜਦਕਿ ਪੂਰੇ ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪਿੰਡ ਵਿੱਚ ਰਹਿਣ ਵਾਲੇ ਬਲਬੀਰ ਸਿੰਘ ਨਾਮ ਸਖ਼ਸ਼ ਨੇ ਜਾਨਵਰਾਂ ਦਾ ਸ਼ਿਕਾਰ ਕਰਨ ਲਈ ਬਾਰੂਦ ਲਿਆ ਕੇ ਦੇਸੀ ਬੰਬ ਤਿਆਰ ਕੀਤੇ ਹੋਏ ਸਨ। ਇਨ੍ਹਾਂ ਉਪਰ ਆਟਾ ਲਗਾ ਕੇ ਰੱਖਿਆ ਜਾਂਦਾ ਹੈ ਜਦ ਜਾਨਵਰ ਉਕਤ ਆਟੇ ਨੂੰ ਖਾਣ ਲੱਗਦਾ ਹੈ ਤਾਂ ਬੰਬ ਬਲਾਸਟ ਹੋ ਜਾਂਦਾ ਹੈ। ਹਾਲਾਂਕਿ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਤਾਂ ਮੌਕੇ ਪੁਲਿਸ ਪਹੁੰਚ ਗਈ। ਜਿਨ੍ਹਾਂ ਨੇ ਥੈਲੇ ਵਿੱਚੋਂ ਬੰਬ ਬਰਾਮਦ ਕਰਕੇ ਮੌਕੇ ਉਤੇ ਉਸ ਨੂੰ ਛੁੱਟੀ ਉਤੇ ਆਏ ਫੌਜੀ ਦੀ ਮਦਦ ਨਾਲ ਨਸ਼ਟ ਕਰਵਾਇਆ।


ਪੁਲਿਸ ਅਧਿਕਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿੰਡ ਬਾਹਮਣੀ ਵਾਲਾ ਵਿੱਚ ਬਾਰੂਦ ਵਾਲੇ ਦੇਸੀ ਬੰਬ ਬਰਾਮਦ ਹੋਏ ਹਨ। ਜਿਨ੍ਹਾਂ ਨੂੰ ਨਸ਼ਟ ਕਰ ਦਿੱਤਾ ਗਿਆ ਹੈ। ਹਾਲਾਂਕਿ ਮੁਲਜ਼ਮ ਪੁਲਿਸ ਦੀ ਪਹੁੰਚ ਤੋਂ ਬਾਹਰ ਹੈ। ਫਿਲਹਾਲ ਮਾਮਲੇ ਵਿੱਚ ਜਾਂਚ ਕਰਕੇ ਕਾਰਵਾਈ ਕੀਤੀ ਜਾਵੇਗੀ।