10 ਸਾਲਾਂ ਦਾ ਮਾਧਵਨ ਗਾਇਕੀ `ਚ ਪਾ ਰਿਹਾ ਧਮਾਲ, ਮੁੱਖ ਮੰਤਰੀ ਸਾਹਮਣੇ ਵੀ ਗਾ ਚੁੱਕਾ ਹੈ ਗਾਣਾ
ਮਾਧਵਨ ਨੇ ਦੱਸਿਆ ਕਿ ਉਸ ਨੂੰ ਬਚਪਨ ਤੋਂ ਹੀ ਗਾਇਕੀ ਅਤੇ ਐਕਟਿੰਗ ਦਾ ਸੌਂਕ ਹੈ ਉਹ ਛੋਟੇ ਹੁੰਦੇ ਤੋਂ ਗਾਣੇ ਗਾਇਆ ਕਰਦਾ ਸੀ ਅਤੇ ਐਕਟਿੰਗ ਕਰਦਾ ਸੀ ਉਸ ਨੇ ਇਸੇ ਨੂੰ ਜਾਰੀ ਰੱਖਿਆ ਆਪਣਾ ਸ਼ੌਂਕ ਵੀ ਪੂਰਾ ਕੀਤਾ ਓਹ ਸਕੂਲ ਪੜਦਾ ਹੈ ਨਾਲ ਹੀ ਸਕੂਲੀ ਪ੍ਰੋਗਰਾਮਾਂ `ਚ ਗਾਣੇ ਵੀ ਗਾਉਂਦਾ ਹੈ ਉਸ ਨੇ ਦੱਸਿਆ ਕਿ ਉਸ ਦਾ ਪਰਿਵਾਰ ਵੀ ਉਸ ਨੂੰ ਪੂਰਾ ਸਪੋਰਟ ਕਰਦਾ ਹੈ।
ਭਰਤ ਸ਼ਰਮਾ/ ਲੁਧਿਆਣਾ: ਲੁਧਿਆਣਾ ਦਾ ਮਾਧਵਨ ਰਾਏ ਜਿਸ ਦੀ ਉਮਰ ਮਹਿਜ਼ 10 ਸਾਲ ਦੀ ਹੈ ਪਰ ਆਪਣੀ ਉਮਰ ਤੋਂ ਜਿਆਦਾ ਓਹ ਗਾਇਕੀ ਦੇ ਵਿਚ ਐਵਾਰਡ ਜ਼ਿਲ੍ਹਾ ਪੱਧਰੀ ਅਤੇ ਸੂਬਾ ਪੱਧਰ 'ਤੇ ਹਾਸਿਲ ਕਰ ਚੁੱਕਾ ਹੈ। ਹਾਲ ਹੀ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਲੁਧਿਆਣਾ ਆਮਦ ਦੇ ਦੌਰਾਨ ਉਨ੍ਹਾ ਸਟੇਜ 'ਤੇ ਆਪਣੀ ਗਾਇਕੀ ਦੇ ਜਲਵੇ ਬਿਖੇਰੇ ਸੀ ਅਤੇ ਨਾਲ ਹੀ ਭਗਵੰਤ ਮਾਨ ਦੀ ਕੁਲਫ਼ੀ ਗਰਮਾ ਗਰਮ ਦੀ ਚਰਚਾ ਵੀ ਕੀਤੀ ਸੀ ਜਿਸ ਦੀ ਵੀਡਿਓ ਸੋਸ਼ਲ ਮੀਡੀਆ 'ਤੇ ਵੀ ਕਾਫੀ ਵਾਇਰਲ ਹੋਈ ਸੀ।
ਬਚਪਨ ਤੋਂ ਗਾਇਕੀ 'ਤੇ ਐਕਟਿੰਗ ਦਾ ਸੌਂਕ
ਮਾਧਵਨ ਨੇ ਦੱਸਿਆ ਕਿ ਉਸ ਨੂੰ ਬਚਪਨ ਤੋਂ ਹੀ ਗਾਇਕੀ ਅਤੇ ਐਕਟਿੰਗ ਦਾ ਸੌਂਕ ਹੈ ਉਹ ਛੋਟੇ ਹੁੰਦੇ ਤੋਂ ਗਾਣੇ ਗਾਇਆ ਕਰਦਾ ਸੀ ਅਤੇ ਐਕਟਿੰਗ ਕਰਦਾ ਸੀ ਉਸ ਨੇ ਇਸੇ ਨੂੰ ਜਾਰੀ ਰੱਖਿਆ ਆਪਣਾ ਸ਼ੌਂਕ ਵੀ ਪੂਰਾ ਕੀਤਾ ਓਹ ਸਕੂਲ ਪੜਦਾ ਹੈ ਨਾਲ ਹੀ ਸਕੂਲੀ ਪ੍ਰੋਗਰਾਮਾਂ 'ਚ ਗਾਣੇ ਵੀ ਗਾਉਂਦਾ ਹੈ ਉਸ ਨੇ ਦੱਸਿਆ ਕਿ ਉਸ ਦਾ ਪਰਿਵਾਰ ਵੀ ਉਸ ਨੂੰ ਪੂਰਾ ਸਪੋਰਟ ਕਰਦਾ ਹੈ। ਉਨ੍ਹਾ ਦੱਸਿਆ ਕਿ ਵੱਡਾ ਹੋ ਕੇ ਓਹ ਚੰਗਾ ਗਾਇਕ ਅਤੇ ਐਕਟਰ ਬਣਨਾ ਚਾਹੁੰਦਾ ਹੈ। ਇਸ ਕਰਕੇ ਓਹ ਸਕੂਲ ਦਾ ਕੰਮ ਖਤਮ ਕਰਨ ਤੋਂ ਬਾਅਦ ਰਿਆਜ਼ ਕਰਦਾਂ ਹੈ ਇਸ ਦੇ ਉਸਤਾਦ ਮਿਊਜ਼ਿਕ ਡਾਇਰੈਕਟਰ ਤੇਜਵੰਤ ਕਿੱਟੂ ਹੈ ਜਿਸ ਤੋਂ ਉਨ੍ਹਾਂ ਸੰਗੀਤ ਦੀ ਤਾਲੀਮ ਹਾਸਲ ਕੀਤੀ ਹੈ।
ਕਈ ਨਾਮੀ ਗਾਇਕਾਂ ਨਾਲ ਕੀਤੀ ਸਟੇਜ ਸਾਂਝੀ
ਮਾਧਵਨ ਦੀ ਉਮਰ ਭਾਵੇਂ 10 ਸਾਲ ਦੀ ਹੈ ਪਰ ਉਸ ਦੀ ਆਵਾਜ਼ ਵਿਚ ਸੁਰੀਲਾ ਪਣ ਹੈ ਅਤੇ ਉਸ ਨੂੰ ਸੁਰਾਂ ਦਾ ਵੀ ਗਿਆਨ ਹੈ ਉਨ੍ਹਾਂ ਦੱਸਿਆ ਕਿ ਉਹ ਕੰਵਰ ਗਰੇਵਾਲ, ਗੁਰਦਾਸ ਮਾਨ, ਜੀ ਖਾਨ ਅਤੇ ਹੋਰ ਕਈ ਪੰਜਾਬੀ ਦੇ ਨਾਮੀ ਗਾਇਕਾਂ ਨਾਲ ਸਟੇਜ ਸਾਂਝੀ ਕਰ ਚੁੱਕਾ ਹੈ। ਉਸ ਨੇ ਕਿਹਾ ਕਿ ਗੁਰਦਾਸ ਮਾਨ ਨੇ ਉਨ੍ਹਾ ਨੂੰ ਸਨਮਾਨਿਤ ਕੀਤਾ ਦੀ ਅਤੇ ਉਨ੍ਹਾਂ ਦੇ ਨਾਲ ਉਸ ਨੇ ਉਨ੍ਹਾ ਦਾ ਪੁਰਾਣਾ ਗਨਾ ਸੱਜਣਾ ਵੇ ਸਜਣਾ ਗਇਆ ਸੀ। ਜਿਸ ਨਾਲ ਉਹ ਕਾਫੀ ਪ੍ਰਸਿੱਧ ਹੋਇਆ ਉਨ੍ਹਾਂ ਸਾਡੇ ਨਾਲ ਆਪਣੀ ਗਾਇਕੀ ਦੀਆਂ ਕੁਝ ਲਾਈਨਾਂ ਵੀ ਸਾਂਝੀਆਂ ਕੀਤੀਆਂ।
ਸਰਕਾਰੀ ਪ੍ਰੋਗਰਾਮਾਂ 'ਤੇ ਗਾਣੇ
ਸਰਕਾਰੀ ਪ੍ਰੋਗਰਾਮਾਂ ਤੇ ਵੀ ਮਾਧਵਨ ਨੇ ਆਪਣੀ ਗਾਇਕੀ ਦੇ ਨਾਲ ਜਲਵੇ ਬਿਖੇਰੇ ਨੇ ਲੁਧਿਆਣਾ ਸੀ ਐਮ ਦੀ ਆਮਦ ਦੇ ਦੌਰਾਨ ਉਸ ਨੇ ਸਟੇਜ ਸਾਂਭੀ ਅਤੇ ਕਈ ਗਾਣੇ ਵੀ ਗਏ ਸਨ ਉਸ ਸੀ ਗਾਇਕੀ ਦੇ ਵੱਡੇ ਛੋਟੇ ਸਾਰੇ ਹੀ ਪ੍ਰਸ਼ੰਸ਼ਕ ਹਨ। ਬਾਬਾ ਵਿਸ਼ਵ ਕਰਮਾ ਜੀ ਦੇ ਆਗਮਨ ਪੁਰਬ ਮੌਕੇ ਉਸ ਨੇ ਸੂਬਾ ਪੱਧਰੀ ਸਮਾਗਮ 'ਚ ਗਾਣੇ ਗਾਏ ਸਨ ਇਨ੍ਹਾਂ ਹੀ ਨਹੀਂ ਉਸ ਨੂੰ ਸੀ ਐਮ ਵੱਲੋਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਵੀ ਕੀਤਾ ਗਿਆ ਸੀ, ਇਸ ਤੋਂ ਇਲਾਵਾ ਨੂਰਾਂ ਸਿਸਟਰ ਨਾਲ ਵੀ ਓਹ ਸਟੇਜ ਸਾਂਝੀ ਕਰ ਚੁੱਕਾ ਹੈ। ਇਸ ਤੋਂ ਇਲਾਵਾ ਵਾਈਸ ਆਫ ਪੰਜਾਬ ਸੀਜ਼ਨ 8 ਛੋਟਾ ਚੈਂਪ 'ਚ ਵੀ ਓਹ ਨਜ਼ਰ ਆ ਚੁੱਕਾ ਹੈ।