ਪਾਕਿਸਤਾਨ `ਚ ਇਕ ਟਰੱਕ ਤੇ ਮਿੰਨੀ ਬੱਸ ਵਿਚਾਲੇ ਹੋਈ ਭਿਆਨਕ ਟੱਕਰ; 17 ਲੋਕਾਂ ਦੀ ਮੌਤ
Pakistan bus accident: ਪਾਕਿਸਤਾਨ `ਚ ਵੀਰਵਾਰ ਨੂੰ ਇਕ ਬੱਸ ਅਤੇ ਟਰੱਕ ਦੀ ਆਹਮੋ-ਸਾਹਮਣੇ ਟੱਕਰ `ਚ ਘੱਟੋ-ਘੱਟ 17 ਲੋਕਾਂ ਦੀ ਮੌਤ ਹੋ ਗਈ। ਪੁਲਿਸ ਨੇ ਇਹ ਜਾਣਕਾਰੀ ਦਿੱਤੀ।
Pakistan bus accident: ਪਾਕਿਸਤਾਨ ਦੇ ਉੱਤਰੀ-ਪੱਛਮੀ ਖੈਬਰ ਪਖਤੂਨਖਵਾ ਸੂਬੇ 'ਚ ਵੀਰਵਾਰ ਨੂੰ ਇਕ ਬੱਸ ਅਤੇ ਟਰੱਕ ਦੀ ਆਹਮੋ-ਸਾਹਮਣੇ ਇਸ ਦੌਰਾਨ ਟੱਕਰ 'ਚ ਘੱਟੋ-ਘੱਟ 17 ਲੋਕਾਂ ਦੀ ਮੌਤ ਹੋ ਗਈ। ਪੁਲਿਸ ਨੇ ਇਹ ਜਾਣਕਾਰੀ ਦਿੱਤੀ। ਇਹ ਹਾਦਸਾ ਪਿਸ਼ਾਵਰ ਤੋਂ ਕਰੀਬ 40 ਕਿਲੋਮੀਟਰ ਦੱਖਣ-ਪੱਛਮ 'ਚ ਇੰਡਸ ਹਾਈਵੇ 'ਤੇ ਕੋਹਾਟ ਨੇੜੇ ਵਾਪਰਿਆ।
ਪੁਲਿਸ ਮੁਤਾਬਕ ਇਸ ਹਾਦਸੇ (Pakistan bus accident) ਵਿੱਚ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ ਅਤੇ ਉਸ ਨੂੰ ਅਤੇ ਮ੍ਰਿਤਕਾਂ ਨੂੰ ਜ਼ਿਲ੍ਹਾ ਹੈੱਡਕੁਆਰਟਰ ਹਸਪਤਾਲ ਲਿਜਾਇਆ ਗਿਆ ਹੈ। ਪੁਲਿਸ ਮੁਤਾਬਕ ਹਾਦਸਾ ਟਰੱਕ ਦੀ ਬ੍ਰੇਕ ਫੇਲ ਹੋਣ ਕਾਰਨ ਵਾਪਰਿਆ। ਗਵਰਨਰ ਹਾਜੀ ਗੁਲਾਮ ਅਲੀ ਅਤੇ ਕਾਰਜਕਾਰੀ ਮੁੱਖ ਮੰਤਰੀ ਆਜ਼ਮ ਖਾਨ ਨੇ ਇਸ ਘਟਨਾ 'ਤੇ ਦੁੱਖ ਪ੍ਰਗਟ ਕੀਤਾ ਹੈ।
ਇਹ ਵੀ ਪੜ੍ਹੋ: ਟਵਿੱਟਰ ਦੇ ਸੀਈਓ Elon Musk ਨੇ ਆਪਣੇ ਟਵਿੱਟਰ ਅਕਾਉਂਟ ਕੀਤਾ ਪ੍ਰਾਈਵੇਟ, USERS ਨੇ ਦਿੱਤੀਆਂ ਪ੍ਰਤੀਕਿਰਿਆਵਾਂ
ਇਸ ਤੋਂ ਪਹਿਲਾਂ ਪਾਕਿਸਤਾਨ ਦੇ ਬਲੋਚਿਸਤਾਨ ਵਿੱਚ ਇੱਕ ਬੱਸ ਖਾਈ ਵਿੱਚ ਡਿੱਗ ਗਈ ਸੀ। ਹਾਦਸੇ ਤੋਂ ਤੁਰੰਤ ਬਾਅਦ ਬੱਸ 'ਚ ਅੱਗ ਲੱਗ ਗਈ।ਹਾਦਸੇ 'ਚ 44 ਲੋਕਾਂ ਦੀ ਮੌਤ ਹੋ ਗਈ।ਪਾਕਿਸਤਾਨੀ ਮੀਡੀਆ ਦੀ ਰਿਪੋਰਟ ਮੁਤਾਬਕ ਇਹ ਹਾਦਸਾ ਲਾਸਬੇਲਾ ਜ਼ਿਲੇ 'ਚ ਵਾਪਰਿਆ, ਲਾਸਬੇਲਾ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਹਾਦਸਾ ਬੇਹੱਦ ਖਤਰਨਾਕ ਸੀ।