ਨਵਦੀਪ ਮਹੇਸਰੀ/ਮੋਗਾ: ਮੋਗਾ ਜ਼ਿਲ੍ਹੇ ਦੇ ਪਿੰਡ ਰਣਸੀਹ ਖੁਰਦ ਦੀ 17 ਸਾਲਾ ਧੀ ਖ਼ੁਸ਼ਪ੍ਰੀਤ ਕੌਰ ਇਟਲੀ ਵਿਚ 30 ਸਤੰਬਰ ਤੋਂ 9 ਅਕਤੂਬਰ ਤੱਕ ਹੋਣ ਵਾਲੀ ਹੋਣ ਵਰਲਡ ਚੈਂਪੀਅਨਸ਼ਿਪ ਅੰਡਰ 19 ਦੇ 50 ਕਿਲੋ ਗ੍ਰਾਮ ਵਜ਼ਨ ਵਰਗ ਦੇ ਮੁਕਾਬਲੇ ਵਿਚ ਧੁੰਮਾ ਪਾਏਗੀ। ਖੁਸ਼ਪ੍ਰੀਤ ਦੇ ਪਿਤਾ ਜਗਸੀਰ ਸਿੰਘ ਖੁਦ ਵੀ 1991 ਤੋਂ 1997 ਤੱਕ ਬਾਕਸਿੰਗ ਖੇਡਦੇ ਰਹੇ। ਆਰਥਿਕ ਤੰਗੀ ਕ‍ਰਨ ਕਿਸੇ ਸਰਕਾਰ ਵੱਲੋਂ ਉਹਨਾਂ ਨੂੰ ਕੋਈ ਵੀ ਸਹਾਇਤਾ ਨਾ ਮਿਲੀ ਅਤੇ ਆਪਣੀ ਗੇਮ ਅੱਧ ਵਿਚਾਲੇ ਛੱਡਣੀ ਪਈ। ਪਰ ਆਪਣੀਆਂ ਧੀਆਂ ਨੂੰ ਅੰਤਰਾਸ਼ਟਰੀ ਪੱਧਰ ਤੱਕ ਪਹੁੰਚਾਉਣ ਦਾ ਸੁਪਨਾ ਜਗਸੀਰ ਨੇ ਸੰਜੋਅ ਰੱਖਿਆ ਜਿਸਨੂੰ ਖੁਸ਼ਪ੍ਰੀਤ ਨੇ ਪੂਰਾ ਕਰ ਦਿੱਤਾ।


COMMERCIAL BREAK
SCROLL TO CONTINUE READING

 


ਖ਼ੁਸ਼ਪ੍ਰੀਤ ਕੌਰ ਨੇ 28 ਗੋਲਡ ਮੈਡਲ ਇੰਡੀਆ ਦੇ ਕੋਨੇ ਕੋਨੇ ਤੋਂ ਜਿੱਥੇ ਜਿੱਤ ਕੇ ਲਿਆਂਦੇ ਹਨ ਉੱਥੇ ਹਨ ਖੁਸ਼ਪ੍ਰੀਤ ਕੌਰ ਇਟਲੀ ਵਿਚ ਹੋਣ ਜਾ ਰਹੀ ਕਿੱਕ ਬਾਕਸਿੰਗ ਵਰਲਡ ਚੈਂਪੀਅਨਸ਼ਿਪ ਵਿਚ ਭਾਗ ਲਵੇਗੀ । ਇਸ ਮੌਕੇ ਖੁਸ਼ਪ੍ਰੀਤ ਦੇ ਪਿਤਾ ਜਗਸੀਰ ਸਿੰਘ ਨੇ ਸਰਕਾਰਾਂ 'ਤੇ ਵਰਦਿਆ ਕਿਹਾ ਕਿ ਸਾਡੀਆਂ ਸਰਕਾਰਾਂ ਚੰਗੇ ਖਿਡਾਰੀਆਂ ਉਪਰ ਜਾਣ ਵਿਚ ਕੋਈ ਸਹਾਇਤਾ ਪ੍ਰਦਾਨ ਨਹੀਂ ਕਰਦੀਆਂ ਜਿਹੜੇ ਪਿੰਡਾਂ ਵਿਚੋਂ ਪੈਦਾ ਹੋਣ ਵਾਲੇ ਵਧੀਆ ਖਿਡਾਰੀ ਪੈਸੇ ਦੀ ਕਮੀ ਕਾਰਨ ਅੱਧ ਵਿਚਕਾਰੇ ਹੀ ਗੇਮ ਛੱਡ ਜਾਂਦੇ ਹਨ।


 


ਉਹਨਾਂ ਦੱਸਿਆ ਕਿ ਉਸ ਨੇ ਆਪਣੇ ਸਿਰ 'ਤੇ ਭਾਰ ਢੋ ਢੋ ਕੇ 14 ਲੱਖ ਰੁਪਈਆ ਆਪਣੀਆਂ ਧੀਆਂ ਉਪਰ ਖ਼ਰਚ ਕਰਕੇ ਅੱਜ ਉਨ੍ਹਾਂ ਨੂੰ ਅੰਤਰਰਾਸ਼ਟਰੀ ਪੱਧਰ ਦੀ ਪਹਿਚਾਣ ਬਣਾਉਣ ਵਿਚ ਦਿਨ ਰਾਤ ਮਿਹਨਤ ਕੀਤੀ ਪਰ ਕਿਸੇ ਵੀ ਸਰਕਾਰ ਨੇ ਉਨ੍ਹਾਂ ਨੂੰ ਕੋਈ ਹੌਸਲਾ ਅਫਜ਼ਾਈ ਤੱਕ ਨਹੀਂ ਕੀਤੀ। ਇਸ ਮੌਕੇ ਜਗਸੀਰ ਸਿੰਘ ਨੇ ਕਿਹਾ ਕਿ ਹੁਣ ਉਹ ਆਪਣੀ ਸਾਰੀ ਪੂੰਜੀ ਬੱਚਿਆਂ ਉੱਪਰ ਖਰਚ ਕਰ ਚੁੱਕੇ ਹਨ ਅਤੇ ਇਸ ਤੋਂ ਬਾਅਦ ਉਹ ਬੱਚਿਆਂ ਉੱਪਰ ਹੋਰ ਪੈਸਾ ਖਰਚ ਕਰਨ ਤੋਂ ਅਸਮਰੱਥ ਹਨ।


 


ਉਨ੍ਹਾਂ ਦੀ ਬੇਟੀ ਖੁਸ਼ਪ੍ਰੀਤ ਕੌਰ ਜਿਸ ਨੇ ਕੱਲ੍ਹ ਇਟਲੀ ਲਈ ਰਵਾਨਾ ਹੋਣਾ ਹੈ ਅਤੇ ਉਨ੍ਹਾਂ ਨੂੰ ਅੱਜ ਡਿਪਟੀ ਕਮਿਸ਼ਨਰ ਮੋਗਾ ਕੁਲਵੰਤ ਸਿੰਘ ਅਤੇ ਐੱਸ. ਐੱਸ. ਪੀ. ਮੋਗਾ ਗੁਰਲੀਨ ਸਿੰਘ ਖੁਰਾਣਾ ਨੇ ਆਪਣੇ ਦਫ਼ਤਰ ਵਿਚ ਬੁਲਾ ਕੇ ਜਿੱਥੇ ਲੰਮਾ ਸਮਾਂ ਬੱਚੀ ਨਾਲ ਗੱਲਾਂ ਕੀਤੀਆਂ ਅਤੇ ਉਸ ਨੂੰ 50 ਹਜ਼ਾਰ ਰੁਪਏ ਸਪੋਰਟਸ ਕੋਟੇ ਚੋਂ ਦੇ ਕੇ ਬੱਚੀ ਦਾ ਮਾਣ ਵਧਾਇਆ ਹੈ ਉਨ੍ਹਾਂ ਕਿਹਾ ਕਿ ਅਸੀਂ ਇਨ੍ਹਾਂ ਅਫਸਰ ਸਾਹਿਬਾਨਾਂ ਦਾ ਦਿਲ ਦੀਆਂ ਗਹਿਰਾਈਆਂ ਵਿਚੋਂ ਧੰਨਵਾਦ ਕਰਦੇ ਹਾਂ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ ਨੇ ਖੁਸ਼ਪ੍ਰੀਤ ਨੂੰ ਵਿਸ਼ਵ ਪੱਧਰੀ ਕਿੱਕ ਬਾਕਸਿੰਗ ਚੈਂਪੀਅਨਸ਼ਿਪ ਲਈ ਸ਼ੁਭ ਕਾਮਨਾਵਾਂ ਦਿੰਦਿਆਂ ਉਮੀਦ ਪ੍ਰਗਟਾਈ ਕਿ ਇਹ ਖਿਡਾਰਨ ਹੋਰਨਾਂ ਖਿਡਾਰਨਾਂ ਲਈ ਵੀ ਪ੍ਰੇਰਨਾਸ੍ਰੋਤ ਬਣੇਗੀ।


 


WATCH LIVE TV