ਚੰਡੀਗੜ੍ਹ- ਕੇਂਦਰੀ ਜੇਲ੍ਹ ਪਟਿਆਲਾ ਅਕਸਰ ਹੀ ਸੁਰਖੀਆਂ ‘ਚ ਬਣੀ ਰਹਿੰਦੀ ਹੈ ਅਤੇ ਜੇਲ੍ਹ ਵਿੱਚੋਂ ਆਏ ਦਿਨ ਕੁਝ ਨਾ ਕੁਝ ਬਰਾਮਦ ਹੋਣ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਇਸ ਦੇ ਚੱਲਦਿਆਂ ਪਟਿਆਲਾ ਦੀ ਕੇਂਦਰੀ ਜੇਲ੍ਹ ਵਿੱਚੋਂ 19 ਮੋਬਾਈਲ ਫ਼ੋਨ ਬਰਾਮਦ ਬਰਾਮਦ ਕੀਤੇ ਗਏ ਹਨ। ਦੱਸਦੇਈਏ ਕਿ ਜੇਲ੍ਹ ਦੇ ਵਿੱਚ ਕੰਧ ਅਤੇ ਫਰਸ਼ ਪੁੱਟ ਕੇ ਇਹ ਮੋਬਾਈਲ ਫੋਨ ਲੁਕਾਏ ਗਏ ਸਨ। ਇਸਦੀ ਜਾਣਕਾਰੀ ਜੇਲ੍ਹ ਮੰਤਰੀ ਹਰਜੋਤ ਬੈਂਸ ਨੇ ਟਵੀਟ ਕਰਕੇ ਦਿੱਤੀ।


COMMERCIAL BREAK
SCROLL TO CONTINUE READING

 



ਨਹੀ ਰੁਕ ਰਿਹਾ ਜੇਲ੍ਹਾਂ ‘ਚੋ ਮੋਬਾਈਲ ਫ਼ੋਨ ਮਿਲਣ ਦਾ ਸਿਲਸਿਲਾ


ਮੋਬਾਇਲ ਫੋਨ ਮਿਲਣ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ।  ਜਿਸ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੋ ਰਹੇ ਹਨ ਕਿ ਆਖਰ ਜੇਲ੍ਹ ਅੰਦਰ ਮੋਬਾਇਲ ਕਿਸ ਤਰ੍ਹਾਂ ਜਾ ਰਹੇ ਹਨ। ਹਾਲਾਂਕਿ ਜੇਲ੍ਹ ਅੰਦਰੋਂ ਬਰਾਮਦ ਹੁੰਦੇ ਇਹ ਮੋਬਾਇਲ ਫੋਨ ਜੇਲ ਅਧਿਕਾਰੀਆਂ ਅਤੇ ਮੁਲਾਜ਼ਮਾਂ ਵੱਲੋਂ ਚਲਾਈ ਜਾਂਦੀ ਤਲਾਸ਼ੀ ਮੁਹਿੰਮ ਦੌਰਾਨ ਹੀ ਬਰਾਮਦ ਹੁੰਦੇ ਹਨ ਪਰ ਵੱਡਾ ਸਵਾਲ ਇਹ ਹੈ ਕਿ ਖ਼ਤਰਨਾਕ ਕੈਦੀਆਂ ਅਤੇ ਗੈਂਗਸਟਰਾਂ ਲਈ ਬਣਾਏ ਗਏ ਜੇਲ੍ਹ ਦੇ ਹਾਈ ਸਕਿਉਰਿਟੀ ਜ਼ੋਨ ਵਿੱਚ ਬੰਦ ਕੈਦੀਆਂ ਅਤੇ ਹਵਾਲਾਤੀਆਂ ਕੋਲੋਂ ਮੋਬਾਇਲ ਬਰਾਮਦ ਹੋਣੇ ਚਿੰਤਾ ਦਾ ਵਿਸ਼ਾ ਹੈ।


ਜੇਲ੍ਹਾਂ ‘ਚੋ ਮੋਬਾਈਲ ਫੋਨਾਂ ਰਾਹੀ ਕੀਤੀਆਂ ਜਾਂਦੀਆਂ ਵਾਰਦਾਤਾਂ


ਜੇਲ੍ਹਾਂ ਵਿੱਚ ਬੈਠੇ ਖਤਰਨਾਕ ਗੈਂਗਸਟਰ ਅੰਦਰੋ ਹੀ ਮੋਬਾਈਲ ਫੋਨਾਂ ਦੇ ਜ਼ਰੀਏ ਵੱਡੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੰਦੇ ਹਨ। ਬੀਤੇ ਕੁਝ ਸਮਾਂ ਪਹਿਲਾ ਹੀ ਪੰਜਾਬ ਵਿੱਚ ਨਾਮੀ ਸਿੰਗਰ ਸਿੱਧੂ ਮੂਸੇਵਾਲਾ ਅਤੇ ਹੋਰ ਨਾਮੀ ਵਿਅਕਤੀਆਂ ਦੇ ਕਤਲ ਦੇ ਮਾਮਲੇ ਸਾਹਮਣੇ ਆਏ ਹਨ। ਜਾਂਚ ਦੌਰਾਨ ਪਤਾ ਲੱਗਿਆ ਕਿ ਇਹਨਾਂ ਵੱਡੀਆਂ ਵਾਰਦਾਤਾਂ ਪਿੱਛੇ ਜੇਲ੍ਹਾਂ ਵਿੱਚ ਬੈਠੇ ਖਤਰਨਾਕ ਗੈਂਗਸਟਰਾਂ ਦਾ ਹੱਥ ਹੈ।