US accident news: ਅਮਰੀਕਾ 'ਚ ਭਿਆਨਕ ਸੜਕ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਇਸ ਹਾਦਸੇ ਵਿਚ  2 ਸਾਲ ਦੇ ਬੱਚੇ ਦੀ ਮੌਤ ਹੋ ਹੋ ਅਤੇ ਮਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਦੱਸ ਦੇਈਏ ਕਿ ਇਹ ਹਾਦਸਾ ਕ੍ਰਿਸਮਸ ਵਾਲੇ ਦਿਨ ਵਾਪਰਿਆ ਹੈ। ਇਸ ਹਾਦਸੇ ਬਾਰੇ ਜਦੋਂ ਪੁਲਿਸ ਨੇ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਦੋ ਸਾਲਾ ਭਾਰਤੀ ਮੂਲ ਦੇ ਲੜਕੇ ਦੀ ਮੌਤ ਹੋ ਗਈ ਅਤੇ ਉਸਦੀ ਮਾਂ ਅਮਰੀਕਾ ਦੇ ਇੱਕ ਹਸਪਤਾਲ ਵਿੱਚ ਜ਼ਿੰਦਗੀ ਲਈ ਲੜ ਰਹੀ ਸੀ। ਮਿਲੀ ਜਾਣਕਾਰੀ ਦੇ ਅਨੁਸਾਰ ਜ਼ਖਮੀ ਔਰਤ, ਸਰਵਿਆ ਮੁਥਿਆਲਾ, ਉਸਦਾ ਪਤੀ ਰਵਿੰਦਰ ਮੁਥਿਆਲਾ ਅਤੇ ਪੁੱਤਰ ਆਰਵ ਲਾਸ ਵੇਗਾਸ ਤੋਂ ਵਾਪਸ ਆਉਂਦੇ ਸਮੇਂ ਹਾਦਸੇ ਦਾ ਸ਼ਿਕਾਰ ਹੋ ਗਏ। 


COMMERCIAL BREAK
SCROLL TO CONTINUE READING

ਕਿਹਾ ਜਾ ਰਿਹਾ ਜਾ ਰਿਹਾ ਹੈ ਕਿ ਕੈਲੀਫੋਰਨੀਆ ਦੇ ਇਰਵਿਨ ਨਿਵਾਸੀ ਆਰਵ ਮੁਥਿਆਲਾ ਦੀ (US accident news)ਕਾਰ ਹਾਦਸੇ ਵਿੱਚ ਸਿਰ ਵਿੱਚ ਗੰਭੀਰ ਸੱਟ ਲੱਗਣ ਕਾਰਨ ਮੌਤ ਹੋ ਗਈ।ਜਾਂਚ ਤੋਂ ਬਾਅਦ ਸਾਹਮਣੇ ਆਇਆ ਹੈ ਕਿ ਇਹ ਹਾਦਸਾ ਕਲਾਰਕ ਕਾਉਂਟੀ ਦੀ ਇੱਕ ਪ੍ਰਮੁੱਖ ਸੜਕ ਲਾਸ ਵੇਗਾਸ ਬੁਲੇਵਾਰਡ ਵਿਖੇ ਵਾਪਰਿਆ ਹੈ। 


ਇਹ ਵੀ ਪੜ੍ਹੋ: Rishabh Car Accident: ਰਿਸ਼ਭ ਪੰਤ ਦੀ ਹੋਈ ਪਲਾਸਟਿਕ ਸਰਜਰੀ, ਸਾਹਮਣੇ ਆਈ MRI ਰਿਪੋਰਟ! ਜਾਣੋ ਸਿਹਤ ਦਾ ਹਾਲ 

ਇਸ ਦੌਰਾਨ ਪੇਜ ਵਿਚ ਕਿਹਾ ਗਿਆ ਹੈ ਕਿ ਦੁੱਖ ਅਤੇ ਗ਼ਮ ਦੇ ਇਸ ਸਮੇਂ ਵਿੱਚ, ਅਸੀਂ ਪਰਿਵਾਰ  ਇਸ ਸਮੇਂ ਵਿੱਤੀ ਸੰਕਟ (US accident news) ਦਾ ਸਾਹਮਣਾ ਕਰ ਰਿਹਾ ਹੈ, ਉਸ ਵਿੱਚੋਂ ਕੁਝ ਨੂੰ ਘੱਟ ਕਰਨ ਲਈ ਪਰਿਵਾਰ ਦੇ ਸਹਿਯੋਗ ਦੀ ਮੰਗ ਕਰਦੇ ਹਾਂ। ਅਸੀਂ ਇਸ ਔਖੇ ਸਮੇਂ ਵਿੱਚ ਸ਼ਰਾਵਿਆ ਅਤੇ ਉਸਦੇ ਪਰਿਵਾਰ ਦੀ ਸਹਾਇਤਾ ਕਰਨ ਲਈ ਇਸ ਫੰਡਰੇਜ਼ਰ ਦਾ ਆਯੋਜਨ ਕਰ ਰਹੇ ਹਾਂ।