Lehragaga News: ਸੰਗਰੂਰ ਦੀ ਲਹਿਰਾਗਾਗਾ ਦੀ ਗਊਸ਼ਾਲਾ 'ਚ ਭੇਦਭਰੇ ਹਾਲਾਤ ਵਿੱਚ 21 ਗਊਆਂ ਦੀ ਮੌਤ ਹੋਣ ਤੋਂ ਬਾਅਦ ਪੂਰੇ ਸ਼ਹਿਰ ਵਿੱਚ ਸੋਗ ਦਾ ਮਾਹੌਲ ਹੈ। ਪ੍ਰਸ਼ਾਸਨ ਤੇ ਡਾਕਟਰਾਂ ਦੀਆਂ ਟੀਮਾਂ ਜਾਂਚ 'ਚ ਜੁੱਟ ਗਈਆਂ ਹਨ। ਸੂਚਨਾ ਮਿਲਣ ਉਤੇ ਲਹਿਰਾਗਾਗਾ ਦੇ ਵਿਧਾਇਕ ਬਰਿੰਦਰ ਗੋਇਲ ਵੀ ਮੌਕੇ ਉਪਰ ਮੌਜੂਦ ਹਨ। ਗਊਸ਼ਾਲਾ 'ਚ ਤਕਰੀਬਨ 2000 ਗਊਆਂ ਰੱਖੀਆਂ ਹੋਈਆਂ ਹਨ।


COMMERCIAL BREAK
SCROLL TO CONTINUE READING

ਲਹਿਰਾਗਾਗਾ ਤੋਂ ਵਿਧਾਇਕ ਬਰਿੰਦਰ ਕੁਮਾਰ ਗੋਇਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲਹਿਰਾਗਾਗਾ ਦੀ ਗਊਸ਼ਾਲਾ ਵਿੱਚ ਤਕਰੀਬਨ 2000 ਗਊਆਂ ਵਿਚੋਂ ਕੁਝ ਦੀ ਕੱਲ੍ਹ ਰਾਤ ਸਿਹਤ ਵਿਗੜ ਗਈ ਸੀ।


ਡਾਕਟਰ ਦੀਆਂ ਟੀਮਾਂ ਮੌਕੇ ਉਤੇ ਪਹੁੰਚੀਆਂ ਪਰ ਸਵੇਰ ਤੱਕ 20 ਦੇ ਕਰੀਬ ਗਊਆਂ ਦੀ ਮੌਤ ਹੋ ਗਈ ਜਿਸ ਦੇ ਚੱਲਦੇ ਪੂਰੇ ਸ਼ਹਿਰ ਵਿੱਚ ਸੋਗ ਦਾ ਮਾਹੌਲ ਹੈ। ਡਾਕਟਰਾਂ ਦੀਆਂ ਟੀਮਾਂ ਜਾਂਚ ਕਰ ਰਹੀਆਂ ਹਨ ਕਿ ਆਖਰ ਇਨ੍ਹਾਂ ਦੀ ਹਾਲਤ ਕਿਸ ਤਰ੍ਹਾਂ ਵਿਗੜੀ ਅਤੇ ਮੌਤ ਦੀ ਅਸਲ ਵਜ੍ਹਾ ਕੀ ਹੈ।


ਇਹ ਵੀ ਪੜ੍ਹੋ : Happy Lohri 2024: ਦੇਸ਼ ਭਰ ਵਿੱਚ ਮਨਾਇਆ ਜਾ ਰਿਹਾ ਲੋਹੜੀ ਦਾ ਤਿਉਹਾਰ? ਜਾਣੋ ਇਸਦਾ ਮਹੱਤਵ


ਮ੍ਰਿਤਕ ਗਊਆਂ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ। ਫਿਲਹਾਲ ਜਿਹੜੀ ਗਊਆਂ ਨੂੰ ਫੀਡ ਚਾਰੇ ਦੇ ਰੂਪ ਵਿੱਚ ਦਿੱਤੀ ਜਾਂਦੀ ਸੀ ਉਸ ਨੂੰ ਰੋਕ ਦਿੱਤਾ ਗਿਆ ਕਿਉਂਕਿ ਉਸ ਨੂੰ ਜਾਂਚ ਤੋਂ ਬਾਅਦ ਹੀ ਗਊਆਂ ਨੂੰ ਦਿੱਤਾ ਜਾਵੇਗਾ ਪਰ ਮੌਤ ਦਾ ਕਾਰਨ ਕੀ ਰਿਹਾ ਇਹ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਚੱਲੇਗਾ।



ਕਾਬਿਲੇਗੌਰ ਹੈ ਕਿ ਨਵੰਬਰ ਮਹੀਨੇ ਵਿੱਚ ਰਾਮਾਮੰਜੀ ਨੇੜਲੇ ਪਿੰਡ ਤਰਖਾਣਵਾਲਾ ਦੀ ਗਊਸ਼ਾਲਾ 'ਚ ਦਸ ਗਊਆਂ ਦੀ ਮੌਤ ਹੋ ਗਈ ਸੀ, ਜਦਕਿ ਦਰਜਨ ਤੋਂ ਵੱਧ ਗਊਆਂ ਦੀ ਹਾਲਤ ਗੰਭਰੀ ਬਣੀ ਹੋਈ ਸੀ ਅਤੇ ਕਈਆਂ ਦੀ ਅੱਖਾਂ ਦੀ ਰੌਸ਼ਨੀ ਚਲੀ ਗਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਗਊਸ਼ਾਲਾ 'ਚ ਪਹੁੰਚ ਗਏ ਜਿੱਥੇ ਡਾਕਟਰਾਂ ਵੱਲੋਂ ਗਊਆਂ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ ਸੀ। ਪਿੰਡ ਵਾਸੀਆਂ ਨੇ ਦੱਸਿਆ ਕਿ ਗਾਵਾਂ ਦੀ ਮੌਤ ਦਾ ਸਿਲਸਿਲਾ ਸ਼ਨੀਵਾਰ ਨੂੰ ਉਸ ਸਮੇਂ ਸ਼ੁਰੂ ਹੋਇਆ ਜਦੋਂ ਚਾਰ ਗਾਵਾਂ ਦੀ ਮੌਤ ਹੋ ਗਈ ਅਤੇ ਕਈ ਗਾਵਾਂ ਦੀ ਹਾਲਤ ਨਾਜ਼ੁਕ ਹੋ ਗਈ। 


ਇਹ ਵੀ ਪੜ੍ਹੋ : Punjab Weather Update: ਲੋਹੜੀ ਦੇ ਤਿਉਹਾਰ ਮੌਕੇ ਪੰਜਾਬ 'ਚ ਸੰਘਣੀ ਧੁੰਦ, 10 ਸਾਲ ਬਾਅਦ ਪੈ ਰਹੀ ਅਜਿਹੀ ਠੰਡ


ਅਨਿਲ ਜੈਨ ਲਹਿਰਾਗਾਗਾ