ਜੇਲ੍ਹਾਂ ’ਚ ਫ਼ੋਨ: CCTV ਦੀ ਨਜ਼ਰ ਤੋਂ ਵੀ ਤੇਜ਼ 3 ਵਿਦੇਸ਼ੀ ਨਸਲ ਦੇ ਕੁੱਤੇ ਨਿਗਰਾਨੀ ਰੱਖਣਗੇ
ਜੇਲ੍ਹਾਂ ਦੇ ਵਿੱਚ ਗੈਂਗਸਟਰ ਅਤੇ ਨਸ਼ੇ ਦੇ ਕਾਰੋਬਾਰੀ ਮੋਬਾਈਲ ਫੋਨਾਂ ਦੀ ਮਦਦ ਨਾਲ ਅੰਦਰੋਂ ਹੀ ਨੈੱਟਵਰਕ ਚਲਾਉਂਦੇ ਹਨ। ਇਸ ਗੱਲ ਦਾ ਖੁਲਾਸਾ ਹਾਲ ਹੀ ਦੇ ਵਿੱਚ ਹੋਈ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੇ ਕਤਲ ਤੋਂ ਬਾਅਦ ਹੋਇਆ ਹੈ। ਜੇਲ੍ਹ ’ਚ ਹੀ ਉਸ ਦੇ ਕਤਲ ਦੀ ਸਾਜ਼ਿਸ਼ ਰਚੀ ਗਈ ਅਤੇ ਫਿਰ ਉਸ ਨੂੰ ਅੰਜਾਮ ਦਿੱਤਾ ਗਿਆ। ਮੋਬਾਈਲ ਫ਼ੋਨਾਂ ਦੇ ਨਾਲ-ਨਾ
ਚੰਡੀਗੜ੍ਹ: ਜੇਲ੍ਹਾਂ ਦੇ ਵਿੱਚ ਗੈਂਗਸਟਰ ਅਤੇ ਨਸ਼ੇ ਦੇ ਕਾਰੋਬਾਰੀ ਮੋਬਾਈਲ ਫੋਨਾਂ ਦੀ ਮਦਦ ਨਾਲ ਅੰਦਰੋਂ ਹੀ ਨੈੱਟਵਰਕ ਚਲਾਉਂਦੇ ਹਨ। ਇਸ ਗੱਲ ਦਾ ਖੁਲਾਸਾ ਹਾਲ ਹੀ ਦੇ ਵਿੱਚ ਹੋਈ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੇ ਕਤਲ ਤੋਂ ਬਾਅਦ ਹੋਇਆ ਹੈ। ਜੇਲ੍ਹ ’ਚ ਹੀ ਉਸ ਦੇ ਕਤਲ ਦੀ ਸਾਜ਼ਿਸ਼ ਰਚੀ ਗਈ ਅਤੇ ਫਿਰ ਉਸ ਨੂੰ ਅੰਜਾਮ ਦਿੱਤਾ ਗਿਆ।
ਮੋਬਾਈਲ ਫ਼ੋਨਾਂ ਦੇ ਨਾਲ-ਨਾਲ ਨਸ਼ੇ ’ਤੇ ਵੀ ਲੱਗੇਗੀ ਲਗਾਮ
ਉਸਤੋਂ ਬਾਅਦ ਵੀ ਪੰਜਾਬ ਦੀਆਂ ਜੇਲ੍ਹਾਂ ਅੰਦਰ ਅਕਸਰ ਹੀ ਮੋਬਾਇਲ ਫੋਨ ਮਿਲਣ ਦੀਆਂ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ। ਚੈਕਿੰਗ ਦੇ ਦੌਰਾਨ ਸੈਂਕੜਿਆਂ ਦੀ ਤਦਾਦ ਵਿਚ ਵੱਖ ਵੱਖ ਜੇਲ੍ਹਾਂ ਚੋਂ ਮੋਬਾਇਲ ਫੋਨ ਬਰਾਮਦ ਹੁੰਦੇ ਰਹੇ ਹਨ, ਪਰ ਹੁਣ ਜੇਲ੍ਹ ਪ੍ਰਸ਼ਾਸਨ ਵੱਲੋਂ ਪਹਿਲਕਦਮੀ ਕਰਦਿਆਂ ਜੇਲ੍ਹਾਂ ’ਚ ਵਿਦੇਸ਼ੀ ਨਸਲ ਦੇ ਖੋਜੀ ਕੁੱਤੇ ਤੈਨਾਤ ਕੀਤੇ ਗਏ ਹਨ, ਜਿਹਨਾਂ ਦੀ ਮਦਦ ਨਾਲ ਮੋਬਾਈਲ ਫੋਨ ਅਤੇ ਨਸ਼ੇ ਸਬੰਧੀ ਚੈਕਿੰਗ ਕੀਤੀ ਜਾਵੇਗੀ।
ਬੈਲਜੀਅਮ ਮੈਲੀਨੋਇਸ ਕਿਸਮ ਦੇ ਹਨ ਵਿਦੇਸ਼ੀ ਕੁੱਤੇ
ਪੰਜਾਬ ਜੇਲ੍ਹ ਪ੍ਰਸ਼ਾਸਨ ਵੱਲੋਂ ਖੋਜੀ ਕੁੱਤਿਆਂ ਦੀ ਤੈਨਾਤੀ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਸ਼ੁਰੂ ਕਰ ਦਿੱਤੀ ਗਈ ਹੈ। ਲੁਧਿਆਣਾ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਕੇਂਦਰੀ ਜੇਲ੍ਹ ਵਿੱਚ 3 ਖੋਜੀ ਕੁੱਤੇ ਤੈਨਾਤ ਕੀਤੇ ਗਏ ਹਨ, ਜੋ ਵਿਸ਼ੇਸ਼ ਤੌਰ ਤੇ ਬਾਹਰੋਂ ਸਿਖਲਾਈ ਲੈ ਕੇ ਆਏ ਹਨ। ਇਹ ਵਿਦੇਸ਼ੀ ਨਸਲ ਦੇ ਕੁੱਤੇ ਬੈਲਜੀਅਮ ਮੈਲੀਨੋਇਸ ਬਰੀਡ ਦੇ ਹਨ ਜੋ ਅਮਰੀਕਾ ਦੇ ਰਾਸ਼ਟਰਪਤੀ ਦੀ ਸੁਰੱਖਿਆ ਦੇ ਵਿਚ ਵੀ ਤੈਨਾਤ ਹਨ। ਹੁਣ ਇਨ੍ਹਾਂ ਦੀ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਤਾਇਨਾਤੀ ਕੀਤੀ ਗਈ ਹੈ, ਇਨ੍ਹਾਂ ਵੱਲੋਂ ਖੋਜ ਸਬੰਧੀ ਟ੍ਰਾਇਲ ਸ਼ੁਰੂ ਕਰ ਦਿੱਤੇ ਗਏ ਨੇ ਅਤੇ ਜੇਲ੍ਹ ਪ੍ਰਸ਼ਾਸਨ ਨੂੰ ਇਸ ਦੇ ਸਾਰਥਕ ਨਤੀਜੇ ਆਉਣ ਦੀ ਉਮੀਦ ਹੈ।
ਜੇਲ੍ਹ ਸੁਪਰਡੈਂਟ ਨੇ ਕੀਤੀ ਪੁਸ਼ਟੀ
ਲੁਧਿਆਣਾ ਕੇਂਦਰੀ ਜੇਲ੍ਹ ਵਿੱਚ ਤਿੰਨ ਵਿਦੇਸ਼ੀ ਨਸਲ ਦੇ ਖੋਜੀ ਕੁੱਤਿਆਂ ਦੀ ਤੈਨਾਤੀ ਕੀਤੀ ਗਈ ਹੈ ਜਿਸ ਸਬੰਧੀ ਜੇਲ੍ਹ ਸੁਪਰਡੈਂਟ ਸ਼ਿਵਰਾਜ ਸਿੰਘ ਨੇ ਪੁਸ਼ਟੀ ਵੀ ਕੀਤੀ ਹੈ। ਉਨ੍ਹਾਂ ਦੱਸਿਆ ਕਿ 'ਫਿਲਹਾਲ ਲੁਧਿਆਣਾ ਕੇਂਦਰੀ ਜੇਲ੍ਹ ਅੰਦਰ ਤਿੰਨ ਖੋਜੀ ਕੁੱਤਿਆਂ ਦੀ ਤਾਇਨਾਤੀ ਹੋਈ ਹੈ ਇਹ ਕੁੱਤੇ ਡੇਲੀ ਬੇਸਿਸ ਤੇ ਪੇਸ਼ੀ ਤੋਂ ਆਉਣ ਵਾਲੇ ਕੈਦੀਆਂ ਦੀ ਚੈਕਿੰਗ ਕਰਨਗੇ, ਜਿਸ ਨਾਲ ਉਨ੍ਹਾਂ ਨੂੰ ਕਾਫੀ ਮਦਦ ਮਿਲੇਗੀ। ਖੋਜੀ ਕੁੱਤਿਆ ਵੱਲੋਂ ਚੈਕਿੰਗ ਅਭਿਆਨ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਅਤੇ ਹੁਣ ਜੇਲ੍ਹਾਂ ਵਿੱਚ ਮੋਬਾਈਲ ਫੋਨ ਅਤੇ ਨਸ਼ੇ ਦੇ ਬੰਦ ਹੋਣ ਦੀ ਉਮੀਦ ਹੈ।
ਬਾਹਰੋਂ ਪੇਸ਼ੀ ਤੋਂ ਆ ਕੇ ਉਹ ਕਿਤੇ ਨਸ਼ਾ ਜਾਂ ਮੋਬਾਇਲ ਫੋਨ ਆਪਣੇ ਨਾਲ ਤਾਂ ਨਹੀਂ ਲੈ ਕੇ ਆਏ' ਸ਼ਿਵਰਾਜ ਸਿੰਘ ਨੇ ਕਿਹਾ ਕਿ 'ਤਿੰਨ ਖੋਜੀ ਕੁੱਤੇ ਲੁਧਿਆਣਾ ਕੇਂਦਰੀ ਜੇਲ੍ਹ ਨੂੰ ਮਿਲ ਚੁੱਕੇ ਨੇ ਅਤੇ ਇਸ ਦੇ ਉਨ੍ਹਾਂ ਨੂੰ ਕਾਫ਼ੀ ਸਾਰਥਕ ਨਤੀਜੇ ਨਿਕਲਣ ਦੀ ਆਸ ਹੈ।