Fazilka News: ਪੰਜਾਬ ਮਾਡਲ ਵਿੱਚ ਬਿਜਲੀ ਬਿਲਾਂ ਉਤੇ ਲਗਾਏ ਜਾ ਰਹੇ ਸਕਿਓਰਿਟੀ ਚਾਰਜ ਅਤੇ ਨਵੇਂ ਸਮਾਰਟ ਮੀਟਰ ਲਗਾਉਣ ਦਾ ਪਿੰਡ ਦੇ ਸਮੂਹ ਵਾਸੀਆਂ ਅਤੇ ਕਿਸਾਨਾਂ ਨੇ ਕੜਾ ਵਿਰੋਧ ਕੀਤਾ।


COMMERCIAL BREAK
SCROLL TO CONTINUE READING

ਇਸ ਮਾਮਲੇ ਨੂੰ ਲੈ ਕੇ ਵੱਡੀ ਗਿਣਤੀ ਵਿੱਚ ਕਿਸਾਨਾਂ ਤੇ ਇਲਾਕਾ ਵਾਸੀਆਂ ਨੇ ਪਿੰਡ ਵਿੱਚ ਲੱਗੇ ਕਰੀਬ 33 ਮੀਟਰਾਂ ਨੂੰ ਪੁੱਟ ਕੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਸਰਵਰ ਖੂਹੀਆ ਵਿੱਚ ਸਹਾਇਕ ਇੰਜੀਨੀਅਰ ਦੇ ਜੇਈ ਨੂੰ ਸੌਂਪਦੇ ਹੋਏ ਰੋਸ ਜ਼ਾਹਿਰ ਕੀਤਾ ਹੈ।


ਉਨ੍ਹਾਂ ਨੇ ਕਿਹਾ ਕਿ ਜਦ ਇਨ੍ਹਾਂ ਸਮਾਰਟ ਮੀਟਰਾਂ ਨੂੰ ਲੋਕ ਲਗਵਾਉਣਾ ਨਹੀਂ ਚਾਹੁੰਦੇ ਤਾਂ ਕਿਉਂ ਲਗਾਏ ਜਾ ਰਹੇ ਹਨ। ਇਸ ਦੌਰਾਨ ਕਿਸਾਨਾਂ ਨੇ ਸਰਕਾਰ ਖਿਲਾਫ਼ ਜਮ ਕੇ ਨਾਅਰੇਬਾਜ਼ੀ ਕੀਤੀ ਅਤੇ ਬਿਜਲੀ ਸਹਾਇਕ ਇੰਜੀਨੀਅਰ ਦੇ ਜੇਈ ਨੂੰ ਸਮਾਰਟ ਮੀਟਰਾਂ ਨੂੰ ਸੌਂਪ ਕੇ ਸਕਿਓਰਿਟੀ ਚਾਰਜ ਬੰਦ ਕਰਨ ਅਤੇ ਸਮਾਰਟ ਮੀਟਰ ਲਗਵਾਉਣ ਦਾ ਫ਼ੈਸਲਾ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਹੈ।


ਇਹ ਵੀ ਪੜ੍ਹੋ : Partap Singh Bajwa: ਪ੍ਰਤਾਪ ਸਿੰਘ ਬਾਜਵਾ ਦੀ ਪਟੀਸ਼ਨ 'ਤੇ ਹਾਈ ਕੋਰਟ ਦਾ ਪੰਜਾਬ ਸਰਕਾਰ ਨੂੰ ਨੋਟਿਸ


ਪੂਰੇ ਪਿੰਡ ਵਿੱਚ ਬਿਜਲੀ ਦੀ ਸਿੱਧੀਆਂ ਤਾਰਾਂ ਲਗਾ ਰੱਖੀਆਂ ਹਨ ਮਤਬਲ ਬਿਨਾਂ ਮੀਟਰ ਦੇ ਸਿੱਧੀ ਬਿਜਲੀ ਚਲਾਈ ਜਾ ਰਹੀ ਹੈ ਅਤੇ ਪੁਰਾਣੇ ਬਿਜਲੀ ਦੇ ਮੀਟਰ ਲਗਵਾਉਣ ਦੀ ਮੰਗ ਕੀਤੀ ਜਾ ਰਹੀ ਹੈ।


ਕਾਬਿਲੇਗੌਰ ਹੈ ਕਿ ਪੰਜਾਬ 'ਚ  ਪੰਜਾਬ ਸਰਕਾਰ ਨੇ 7 ਕਿਲੋਵਾਟ ਤੱਕ ਦੇ ਬਿਜਲੀ ਕੁਨੈਕਸ਼ਨ ਵਾਲੇ ਘਰੇਲੂ ਖਪਤਕਾਰਾਂ ਨੂੰ ਪ੍ਰਤੀ ਮਹੀਨਾ 300 ਯੂਨਿਟ ਬਿਜਲੀ ਮੁਫ਼ਤ ਕੀਤੀ ਹੋਈ ਹੈ। ਇਸ ਲਈ ਪੰਜਾਬ 'ਚ ਕਈ ਥਾਵਾਂ 'ਤੇ ਸਮਾਰਟ ਬਿਜਲੀ ਮੀਟਰ ਲਗਾਉਣ ਆਏ ਮੁਲਾਜ਼ਮਾਂ ਦਾ ਵਿਰੋਧ ਵੀ ਹੋਇਆ ਸੀ। ਵਿਰੋਧ ਕਰਨ ਵਾਲੇ ਲੋਕਾਂ ਨੂੰ ਖਦਸ਼ਾ ਹੈ ਕਿ ਨਵੇਂ ਸਮਾਰਟ ਮੀਟਰ ਨਾਲ ਮੁਫ਼ਤ ਬਿਜਲੀ ਸਕੀਮ ਬੰਦ ਹੋ ਸਕਦੀ ਹੈ। ਇਸ ਸਬੰਧੀ ਬਿਜਲੀ ਵਿਭਾਗ ਨੇ ਜਾਣਕਾਰੀ ਦਿੱਤੀ ਹੈ ਕਿ ਨਵੇਂ ਸਮਾਰਟ ਮੀਟਰ 300 ਯੂਨਿਟ ਦੀ ਖਤਪ ਤੱਕ ਵੱਖਰਾ ਨੋਟ ਕਰਦੇ ਹਨ ਤੇ ਬਾਅਦ 'ਚ ਜਿਨ੍ਹਾਂ ਦੇ ਮੀਟਰ ਵਾਧੂ ਬਿਜਲੀ ਫੂਕ ਦਿੰਦੇ ਉਨ੍ਹਾਂ ਦੀ ਰੀਡਿੰਗ ਵੱਖ ਤੋਂ ਵੀ ਨੋਟ ਕੀਤੀ ਜਾਂਦੀ ਹੈ। ਇਨ੍ਹਾਂ ਮੀਟਰਾਂ ਨਾਲ 300 ਯੂਨਿਟ ਮੁਫ਼ਤ ਬਿਜਲੀ ਸਕੀਮ ਉਪਰ ਕੋਈ ਅਸਰ ਨਹੀਂ ਪਵੇਗਾ। 


ਇਹ ਵੀ ਪੜ੍ਹੋ : Punjab Weather Update: ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਮੀਂਹ ਦਾ ਅਲਰਟ, ਧੁੰਦ ਵੀ ਰਹੇਗੀ ਛਾਈ, ਜਾਣੋ ਕਿੰਨੀ ਵਧੇਗੀ ਠੰਡ