ਥਾਈਲੈਂਡ ’ਚ ਅੰਨ੍ਹੇਵਾਹ ਗੋਲੀਬਾਰੀ ਦੌਰਾਨ 34 ਲੋਕਾਂ ਦੀ ਮੌਤ, ਹਮਲਾਵਰ ਨੇ ਕੀਤੀ ਆਤਮ-ਹੱਤਿਆ
ਥਾਈਲੈਂਡ ’ਚ ਬਾਲ ਗ੍ਰਹਿ (Child Care Centre) ’ਚ ਸਮੂਹਿਕ ਗੋਲੀਬਾਰੀ ਦੀ ਘਟਨਾ ’ਚ ਲਗਭਗ 34 ਲੋਕ ਮਾਰੇ ਗਏ ਹਨ। ਪੁਲਿਸ ਵਿਭਾਗ ਦੇ ਬੁਲਾਰੇ ਅਚਯੋ ਕ੍ਰਥੋਂਗ ਦੇ ਮੁਤਾਬਕ ਇਹ ਘਟਨਾ ਨੋਂਗ ਬੁਆ ਲਾਮਫੂ ਸੂਬੇ ਦੀ ਹੈ। ਮੀਡੀਆ ਦੀ ਰਿਪੋਰਟ ਮੁਤਾਬਕ 34 ਲੋਕਾਂ ਦੀ ਹੱਤਿਆ ਕਰਨ ਤੋਂ ਬਾਅਦ ਹਮਲਾਵਰ ਨੇ ਆਪਣੇ ਬੱਚੇ ਅਤੇ ਪਤਨੀ ਨੂੰ ਗੋਲੀ ਮਾਰਦਿਆਂ ਆਤਮ-
ਚੰਡੀਗੜ੍ਹ: ਥਾਈਲੈਂਡ ’ਚ ਬਾਲ ਗ੍ਰਹਿ (Child Care Centre) ’ਚ ਸਮੂਹਿਕ ਗੋਲੀਬਾਰੀ ਦੀ ਘਟਨਾ ’ਚ ਲਗਭਗ 34 ਲੋਕ ਮਾਰੇ ਗਏ ਹਨ।
ਪੁਲਿਸ ਵਿਭਾਗ ਦੇ ਬੁਲਾਰੇ ਅਚਯੋ ਕ੍ਰਥੋਂਗ ਦੇ ਮੁਤਾਬਕ ਇਹ ਘਟਨਾ ਨੋਂਗ ਬੁਆ ਲਾਮਫੂ ਸੂਬੇ ਦੀ ਹੈ। ਮੀਡੀਆ ਦੀ ਰਿਪੋਰਟ ਮੁਤਾਬਕ 34 ਲੋਕਾਂ ਦੀ ਹੱਤਿਆ ਕਰਨ ਤੋਂ ਬਾਅਦ ਹਮਲਾਵਰ ਨੇ ਆਪਣੇ ਬੱਚੇ ਅਤੇ ਪਤਨੀ ਨੂੰ ਗੋਲੀ ਮਾਰਦਿਆਂ ਆਤਮ-ਹੱਤਿਆ ਕਰ ਲਈ।
ਨਸ਼ੇ ਦਾ ਆਦੀ ਸੀ ਹਮਲਾਵਰ
ਨਿਊਜ਼ ਏਜੰਸੀ ਰਾਇਟਰਸ ਦੇ ਮੁਤਾਬਕ ਇਸ ਘਟਨਾ ਨੂੰ ਅੰਜਾਮ ਦੇਣ ਵਾਲਾ ਸਾਬਕਾ ਪੁਲਿਸ ਅਧਿਕਾਰੀ ਸੀ, ਕੁਝ ਸਮਾਂ ਪਹਿਲਾਂ ਉਸਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ। ਘਟਨਾ ਤੋਂ ਬਾਅਦ ਮੌਕੇ ’ਤੇ ਚੀਕ-ਚਿਹਾੜਾ ਪੈ ਗਿਆ, ਆਸ-ਪਾਸ ਦੇ ਇਲਾਕਿਆਂ ’ਚ ਦਹਿਸ਼ਤ ਦਾ ਮਾਹੌਲ ਹੈ।
2020 ’ਚ ਫ਼ੌਜੀ ਨੇ ਕਰ ਦਿੱਤੀ ਸੀ 29 ਲੋਕਾਂ ਦੀ ਹੱਤਿਆ
ਇਸ ਤੋਂ ਪਹਿਲਾਂ ਸਾਲ 2020 ’ਚ ਅਜਿਹੀ ਹੀ ਗੋਲੀਬਾਰੀ ਦੀ ਘਟਨਾ ਵਾਪਰੀ ਸੀ। ਜਿਸ ’ਚ ਸੰਪਤੀ ਸੌਦੇ ਤੋਂ ਨਰਾਜ਼ ਇਸ ਫੌਜੀ ਨੇ 29 ਲੋਕਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਉਸ ਸਮੇਂ ਹੋਈ ਵਾਰਦਾਤ ਦੌਰਾਨ 57 ਲੋਕ ਜਖ਼ਮੀ ਹੋਏ ਸਨ, ਜੋ ਘਟਨਾ ਵਾਲੀ ਥਾਂ ’ਤੇ ਚਾਰੇ ਪਾਸੇ ਫ਼ੈਲੇ ਹੋਏ ਸਨ।
46 ਸਾਲ ਪਹਿਲਾਂ ਵੀ ਵਾਪਰਿਆ ਸੀ ਅਜਿਹਾ ਨਰਸੰਹਾਰ
ਥਾਈਲੈਂਡ ’ਚ ਇਹ ਹਮਲਾ ਉਸ ਸਮੇਂ ਦੌਰਾਨ ਹੋਇਆ ਹੈ, ਜਦੋਂ ਦੇਸ਼ ’ਚ 1976 ਹੋਏ ਨਰਸੰਹਾਰ ਦੀ ਬਰਸੀ ਮਨਾਈ ਜਾ ਰਹੀ ਸੀ। 1976 ’ਚ ਅੱਜ ਦੇ ਹੀ ਦਿਨ ਬੈਂਕਾਕ ਦੀ ਥਾਮਾਸੈਟ ਯੂਨੀਵਰਸਿਟੀ (Thammasat university) ’ਚ ਨਰਸੰਹਾਰ ਹੋਇਆ ਸੀ, ਜਿਸ ’ਚ 40 ਵਿਦਿਆਰਥੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ।