35 ਲੱਖ ਦੀ ਲੁੱਟ ਖੋਹ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼
ਮਾਮਲਾ ਹੈ 6 ਜੂਨ ਦਾ ਜਦੋਂ ਸਪਰੈਪ ਡੀਲਰ ਸੰਜੀਵ ਕੁਮਾਰ ਦੇ ਕਰਮਚਾਰੀਆਂ ਗੁਰਦੀਪ ਸਿੰਘ ਅਤੇ ਮੋਹਣ ਸਿੰਘ ਪਾਸੋ ਕੁਰਾਲੀ ਸ਼ਹਿਰ ਤੋ ਦਿਨ ਦੇ ਸਮੇਂ ਅਣਪਛਾਤੇ ਵਿਅਕਤੀਆਂ ਵੱਲੋ ਆਪਣੇ ਆਪ ਨੂੰ ਜੀ.ਐਸ.ਟੀ ਦੇ ਕਰਮਚਾਰੀ ਦੱਸ ਕੇ 35 ਲੱਖ ਰੁਪਏ ਦੀ ਖੋਹ ਕੀਤੀ ਸੀ।
ਗੁਰਪ੍ਰੀਤ ਸਿੰਘ/ਚੰਡੀਗੜ: ਮੋਹਾਲੀ ਪੁਲਿਸ ਨੇ ਇੱਕ ਅਜਿਹੇ ਪੁਲਿਸ ਵਾਲੇ ਨੂੰ ਫੜਿਆ ਹੈ ਜੋ ਨਕਲੀ GST ਅਧਿਕਾਰੀ ਬਣਕੇ ਇਕ ਸਕਰੇਪ ਡੀਲਰ ਤੋਂ 35 ਲੱਖ ਰੁਪਏ ਲੁੱਟ ਲਿਆਇਆ। ਹਰਜੀਤ ਸਿੰਘ ਨਾ ਦੇ ਇਸ ਪੁਲਿਸ ਮੁਲਾਜ਼ਮ ਨੂੰ ਉਸਦੇ ਪੂਰੇ ਗਿਰੋਹ ਸਣੇ ਕਾਬੂ ਕੀਤਾ ਹੈ। ਇਨਾ ਕੋਲੋ ਲੁੱਟ ਦੇ ਕਰੀਬ 17 ਲੱਖ ਰੁਪਏ ਵੀ ਪੁਲਿਸ ਨੇ ਬਰਾਮਦ ਕੀਤੇ ਹਨ।
ਮਾਮਲਾ ਹੈ 6 ਜੂਨ ਦਾ ਜਦੋਂ ਸਪਰੈਪ ਡੀਲਰ ਸੰਜੀਵ ਕੁਮਾਰ ਦੇ ਕਰਮਚਾਰੀਆਂ ਗੁਰਦੀਪ ਸਿੰਘ ਅਤੇ ਮੋਹਣ ਸਿੰਘ ਪਾਸੋ ਕੁਰਾਲੀ ਸ਼ਹਿਰ ਤੋ ਦਿਨ ਦੇ ਸਮੇਂ ਅਣਪਛਾਤੇ ਵਿਅਕਤੀਆਂ ਵੱਲੋ ਆਪਣੇ ਆਪ ਨੂੰ ਜੀ.ਐਸ.ਟੀ ਦੇ ਕਰਮਚਾਰੀ ਦੱਸ ਕੇ 35 ਲੱਖ ਰੁਪਏ ਦੀ ਖੋਹ ਕੀਤੀ ਸੀ। ਇਸਦੀ ਸ਼ਿਕਾਇਤ ਸੰਜੀਵ ਕੁਮਾਰ ਨੇ ਕੁਰਾਲੀ ਪੁਲਿਸ ਕੋਲ ਦਰਜ ਕਰਵਾਈ। ਦਰਖਾਸਤ ਤੇ ਕਾਰਵਾਈ ਕਰਦੇ ਹੋਏ ਮੋਕਾ ਤੇ ਪੜਤਾਲ ਕੀਤੀ ਗਈ ਅਤੇ ਸੀ.ਸੀ.ਟੀਵੀ ਕੈਮਰਿਆਂ ਦੀ ਮਦਦ ਲਈ ਗਈ।
ਪਛਾਣ ਹੋਣ ਤੇ ਮੁੱਖ ਅਫਸਰ ਥਾਣਾ ਸਿਟੀ ਕੁਰਾਲੀ ਵੱਲੋ ਗਿਰੋਹ ਦੇ ਚਾਰ ਮੈਂਬਰਾ ਗੁਰਦੀਪ ਸਿੰਘ ਉਰਫ ਜੱਸੀ, ਹਰਜੀਤ ਸਿੰਘ, ਵਰਿੰਦਰ ਸਿੰਘ ਅਤੇ ਚਰਨਜੀਤ ਸਿੰਘ ਉਰਫ ਚੰਨੀ ਨੂੰ ਕਾਬੂ ਕੀਤਾ ਗਿਆ ਹੈ। ਦੌਸ਼ੀ ਹਰਜੀਤ ਸਿੰਘ ਜੋ ਕਿ ਪੁਲਿਸ ਮੁਲਾਜਮ ਹੈ ਅਤੇ ਇਸ ਵੱਲੋ ਮੋਕਾ ਵਾਰਦਾਤ ਸਮੇਂ ਪੁਲਿਸ ਵਰਦੀ ਪਹਿਨੀ ਹੋਈ ਸੀ। ਜਦੋਂ ਇਹਨਾਂ ਨੇ ਨਕਲੀ GST ਅਧਿਕਾਰੀ ਬਣਕੇ 35 ਲੱਖ ਰੁਪਏ ਲੁੱਟ ਲਏ। ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਅੱਗੇ ਜਾਰੀ ਹੈ, ਇਨਾ ਪਾਸੋ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।