ਭਰਤ ਸ਼ਰਮਾ/ਲੁਧਿਆਣਾ: ਬਲਾਤਕਾਰ ਮਾਮਲੇ ਵਿਚ ਅੱਜ ਆਖ਼ਿਰਕਾਰ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਨੇ ਆਪਣੇ ਹੋਰ ਚਾਰ ਸਾਥੀਆਂ ਦੇ ਸਮੇਤ ਹਰਸਿਮਰਨਜੀਤ ਕੌਰ ਦੀ ਅਦਾਲਤ ਦੇ ਵਿਚ ਆਤਮ ਸਮਰਪਣ ਕਰ ਦਿੱਤਾ। ਜਿਸ ਤੋਂ ਬਾਅਦ ਪੁਲਿਸ ਨੇ ਸਿਮਰਨਜੀਤ ਸਿੰਘ ਬੈਂਸ ਅਤੇ ਉਸਦੇ ਸਾਥੀਆਂ ਦੇ ਸੱਤ ਦਿਨ ਦੀ ਰਿਮਾਂਡ ਦੀ ਮੰਗ ਕੀਤੀ ਪਰ ਅਦਾਲਤ ਨੇ ਤਿੰਨ ਦਿਨ ਦੇ ਰਿਮਾਂਡ 'ਤੇ ਭੇਜਿਆ ਹੈ।


COMMERCIAL BREAK
SCROLL TO CONTINUE READING

 


ਪੀੜਤ ਪੱਖ ਦੇ ਵਕੀਲ ਨੇ ਕਿਹਾ ਕਿ ਸਿਮਰਜੀਤ ਸਿੰਘ ਬੈਂਸ ਅਤੇ ਉਸ ਦੇ ਹੋਰਨਾਂ ਸਾਥੀਆਂ ਤੋਂ ਉਨ੍ਹਾਂ ਨੂੰ ਕਈ ਅਹਿਮ ਸਬੂਤ ਹਾਲੇ ਬਰਾਮਦ ਕਰਨੇ ਹਨ ਜਿਨ੍ਹਾਂ ਵਿਚ ਮੋਬਾਇਲ ਫੋਨ ਵੀ ਸ਼ਾਮਿਲ ਹੈ ਇਸ ਕਰਕੇ ਪੁਲਿਸ ਰਿਮਾਂਡ ਮੰਗਿਆ ਗਿਆ ਹੈ। ਆਤਮ ਸਮਰਪਣ ਕਰਨ ਤੋਂ ਬਾਅਦ ਜਲਦਬਾਜ਼ੀ ਵਿਚ ਡਿਵੀਜ਼ਨ ਨੰਬਰ ਛੇ ਡੀ ਐੱਸ ਐੱਚ ਓ ਅਤੇ ਪੁਲਸ ਪਾਰਟੀ ਨੂੰ ਅਦਾਲਤ ਬੁਲਾਇਆ ਗਿਆ ਜਿਸ ਤੋਂ ਬਾਅਦ ਨਾਅਰੇ ਲਾਉਂਦੇ ਹੋਏ ਸਿਮਰਜੀਤ ਬੈਂਸ ਨੂੰ ਅਦਾਲਤ ਤੋਂ ਬਾਅਦ ਪੁਲੀਸ ਦੀ ਕਾਰ ਚ ਬਿਠਾ ਕੇ ਲਿਜਾਇਆ ਗਿਆ।


 


ਇਸ ਦੌਰਾਨ ਸਿਮਰਜੀਤ ਬੈਂਸ ਨੇ ਸਾਡੀ ਟੀਮ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਸ ਨੂੰ ਫਸਾਇਆ ਜਾ ਰਿਹਾ ਹੈ ਬਲਾਤਕਾਰ ਸਿਰਫ਼ ਕਾਗਜ਼ਾਂ ਵਿੱਚ ਹੋਇਆ ਹੈ। ਸਿਮਰਜੀਤ ਬੈਂਸ ਨੇ ਕਿਹਾ ਕਿ ਜੋ ਮੈਨੂੰ ਅੱਜ ਫਸਾ ਰਹੇ ਨੇ ਉਹ ਖ਼ੁਦ ਕੁਝ ਦਿਨ ਬਾਅਦ ਆਪਣੇ ਆਪ ਸੱਚਾਈ ਦੱਸਣਗੇ। ਸਿਮਰਜੀਤ ਬੈਂਸ ਦੇ ਸਮਰਥਕਾਂ ਨੇ ਕਿਹਾ ਕਿ ਉਨ੍ਹਾਂ ਵਿਚ ਭਾਰੀ ਰੋਸ ਹੈ ਉਨ੍ਹਾਂ ਨੇ ਕਿਹਾ ਕਿ ਸਿਮਰਜੀਤ ਬੈਂਸ ਨੂੰ ਫਸਾਇਆ ਜਾ ਰਿਹਾ ਹੈ। ਉਨ੍ਹਾਂ ਕੋਲ ਸੁਪਰੀਮ ਕੋਰਟ ਜਾਣ ਦਾ ਰਾਹ ਅਜੇ ਬਾਕੀ ਹੈ। ਉਹ ਸੁਪਰੀਮ ਕੋਰਟ ਜਾਣਗੇ ਇਸ ਤੋਂ ਇਲਾਵਾ ਉਨ੍ਹਾਂ ਇਹ ਵੀ ਕਿਹਾ ਕਿ  ਹੁਣ ਸਿਮਰਜੀਤ ਬੈਂਸ ਜੋ ਲੋਕਾਂ ਦੀ ਸੇਵਾ ਕਰ ਰਹੇ ਸਨ ਕੋਈ ਹੋਰ ਕਰਕੇ ਵਿਖਾਵੇ ਉਨ੍ਹਾਂ ਕਿਹਾ ਕਿ ਸਾਨੂੰ ਅਦਾਲਤ ਤੇ ਪੂਰਾ ਭਰੋਸਾ ਹੈ ਉਹ ਜ਼ਰੂਰ ਰਿਹਾ ਹੋਣਗੇ।


 


WATCH LIVE TV