Ludhiana News: ਟੈਂਡਰ ਘੁਟਾਲੇ ਮਾਮਲੇ `ਚ ਨਾਮਜ਼ਦ ਮੁਲਜ਼ਮ ਦੇ ਲਾਕਰ `ਚੋਂ 4 ਕਿੱਲੋ ਸੋਨੇ ਦੇ ਬਿਸਕੁਟ ਤੇ ਗਹਿਣੇ ਬਰਾਮਦ
Ludhiana News: ਈਡੀ ਨੇ ਟੈਂਡਰ ਘੁਟਾਲੇ ਵਿੱਚ ਨਾਮਜ਼ਦ ਮੁਲਜ਼ਮ ਦੇ ਲਾਕਰ ਵਿਚੋਂ 4 ਕਿਲੋ ਦੇ ਕਰੀਬ ਸੋਨੇ ਦੇ ਬਿਸਕੁਟ ਤੇ ਗਹਿਣੇ ਬਰਾਮਦ ਕੀਤੇ ਹਨ, ਜਿਨ੍ਹਾਂ ਦੀ ਕੀਮਤ ਲਗਭਗ 2.12 ਕਰੋੜ ਰੁਪਏ ਬਣਦੀ ਹੈ।
Ludhiana News: ਇਨਫੋਰਸਮੈਂਟ ਡਾਇਰੈਕਟੋਰੇਟ ਨੇ ਟੈਂਡਰ ਘੁਟਾਲੇ ਵਿੱਚ ਨਾਮਜ਼ਦ ਮੁਲਜ਼ਮ ਦੇ ਲਾਕਰ ਵਿਚੋਂ 4 ਕਿਲੋ ਦੇ ਕਰੀਬ ਸੋਨੇ ਦੇ ਬਿਸਕੁਟ ਅਤੇ ਗਹਿਣੇ ਬਰਾਮਦ ਕੀਤੇ ਹਨ, ਜਿਨ੍ਹਾਂ ਦੀ ਕੀਮਤ ਲਗਭਗ 2.12 ਕਰੋੜ ਰੁਪਏ ਬਣਦੀ ਹੈ। ਬੀਤੇ ਦਿਨੀਂ ਵੀ ਲੁਧਿਆਣਾ ਵਿੱਚ ਈਡੀ ਨੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਘਰ ਛਾਪੇਮਾਰੀ ਕੀਤੀ ਸੀ। ਇਸ ਮਾਮਲੇ ਵਿੱਚ ਲਗਾਤਾਰ ਵੱਡੀ ਬਰਾਮਦਗੀਆਂ ਹੋ ਰਹੀਆਂ ਹਨ।
ਹੁਣ ਤੱਕ ਈਡੀ ਵੱਲੋਂ ਇਸ ਮਾਮਲੇ ਵਿੱਚ 8.6 ਕਰੋੜ ਰੁਪਏ ਦੇ ਪ੍ਰਾਪਰਟੀ, ਗਹਿਣੇ ਤੇ ਕੈਸ਼ ਬਰਾਮਦ ਕੀਤਾ ਗਿਆ ਹੈ। ਕਾਬਿਲੇਗੌਰ ਹੈ ਕਿ ਬੀਤੇ ਦਿਨ ਟੈਂਡਰ ਅਲਾਟਮੈਂਟ ਘੁਟਾਲੇ 'ਚ ਸਾਬਕਾ ਕਾਂਗਰਸੀ ਮੰਤਰੀ ਭਾਰਤ ਭੂਸ਼ਣ ਆਸ਼ੂ ਉਤੇ ਹੋਈ ਦੋਹਰੀ ਐਫਆਈਆਰ ਦੀ ਸਕੁਐਸ਼ਿੰਗ ਮਾਮਲੇ ਵਿੱਚ ਹਾਈ ਕੋਰਟ ਵਿੱਚ ਸੁਣਵਾਈ ਹੋਈ ਸੀ।
ਇਹ ਵੀ ਪੜ੍ਹੋ : Qaumi Insaf Morcha news: ਮੁਹਾਲੀ 'ਚ YPS ਚੌਕ 'ਤੇ ਧਰਨੇ ਦਾ ਮਾਮਲਾ, ਹਾਈ ਕੋਰਟ ਨੇ ਮੋਰਚਾ ਚੁਕਵਾਉਣ ਲਈ 4 ਹਫ਼ਤਿਆਂ ਦਾ ਦਿੱਤਾ ਸਮਾਂ
ਇੱਕੋ ਅਪਰਾਧ ਲਈ ਦੋ ਅਲੱਗ-ਅਲੱਗ ਜਗ੍ਹਾ ਮੋਹਾਲੀ ਤੇ ਨਵਾਂਸ਼ਹਿਰ ਵਿੱਚ ਦਰਜ ਕੀਤੀ ਗਈ FIR ਮਾਮਲੇ ਵਿੱਚ ਹਾਈ ਕੋਰਟ ਨੇ ਸਰਕਾਰ ਨੂੰ ਤਲਬ ਕੀਤਾ ਹੈ। ਪੰਜਾਬ ਸਰਕਾਰ 9 ਨਵੰਬਰ ਤੱਕ ਜਵਾਬ ਦੇਵੇਗੀ। ਇਸ ਮਾਮਲੇ ਨੂੰ ਲੈ ਕੇ ਪੰਜਾਬ ਸਰਕਾਰ 9 ਨਵੰਬਰ ਨੂੰ ਹੋਣ ਵਾਲੀ ਸੁਣਵਾਈ ਵਿੱਚ ਆਪਣਾ ਜਵਾਬ ਦਾਖ਼ਲ ਕਰੇਗੀ।
ਇਹ ਵੀ ਪੜ੍ਹੋ : Gurdaspur Road Accident: ਗੁਰਦਾਸਪੁਰ 'ਚ ਐਂਬੂਲੈਂਸ ਨੇ ਸਾਈਕਲ ਸਵਾਰ ਨੂੰ ਦਰੜਿਆ, ਮੌਕੇ 'ਤੇ ਹੋਈ ਮੌਤ