Gurdaspur Road Accident: ਗੁਰਦਾਸਪੁਰ 'ਚ ਐਂਬੂਲੈਂਸ ਨੇ ਸਾਈਕਲ ਸਵਾਰ ਨੂੰ ਦਰੜਿਆ, ਮੌਕੇ 'ਤੇ ਹੋਈ ਮੌਤ
Advertisement
Article Detail0/zeephh/zeephh1856379

Gurdaspur Road Accident: ਗੁਰਦਾਸਪੁਰ 'ਚ ਐਂਬੂਲੈਂਸ ਨੇ ਸਾਈਕਲ ਸਵਾਰ ਨੂੰ ਦਰੜਿਆ, ਮੌਕੇ 'ਤੇ ਹੋਈ ਮੌਤ

Gurdaspur News: ਫਿਲਹਾਲ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਅਤੇ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਖੇ ਭੇਜ ਦਿੱਤਾ ਗਿਆ ਹੈ। 

Gurdaspur Road Accident: ਗੁਰਦਾਸਪੁਰ 'ਚ ਐਂਬੂਲੈਂਸ ਨੇ ਸਾਈਕਲ ਸਵਾਰ ਨੂੰ ਦਰੜਿਆ, ਮੌਕੇ 'ਤੇ ਹੋਈ ਮੌਤ

Punjab's Gurdaspur Road Accident news: ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਤੋਂ ਇੱਕ ਖ਼ਬਰ ਆ ਰਹੀ ਹੈ ਕਿ ਜੀਵਨਵਾਲ ਬੱਬਰੀ ਬਾਇਪਾਸ 'ਤੇ ਵਾਪਰੇ ਦਰਦਨਾਕ ਸੜਕ ਹਾਸੇ ਦੌਰਾਨ ਇੱਕ ਸਾਇਕਲ ਸਵਾਰ ਵਿਅਕਤੀ ਦੀ ਮੋਕੇ 'ਤੇ ਹੀ ਮੌਤ ਹੋ ਗਈ, ਜਿਸਨੂੰ ਅੰਮ੍ਰਿਤਸਰ ਤੋਂ ਪਠਾਨਕੋਟ ਜਾ ਰਹੀ ਤੇਜ ਰਫਤਾਰ ਐਂਬੂਲੈਂਸ ਵੱਲੋਂ ਟੱਕਰ ਮਾਰੀ ਗਈ ਸੀ। 

ਇਸ ਦੌਰਾਨ ਨਾਕੇ 'ਤੇ ਖੜੇ ਪੁਲਿਸ ਕਰਮਚਾਰੀਆਂ ਵੱਲੋਂ ਐਂਬੂਲੈਂਸ ਦੇ ਡਰਾਇਵਰ ਨੂੰ ਆਪਣੀ ਹਿਰਾਸਤ ਵਿੱਚ ਲੈ ਲਿਆ ਗਿਆ ਅੱਤੇ ਮ੍ਰਿਤਕ ਦੇਹ ਨੂੰ ਪੋਸਟਾਰਟਮ ਲਈ ਸਿਵਲ ਹਸਪਤਾਲ ਗੁਰਦਾਸਪੁਰ ਭੇਜ ਦਿੱਤਾ ਗਿਆ। ਇਸ ਹਾਦਸੇ ਤੋਂ ਬਾਅਦ ਹੁਣ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। 

ਮਿਲੀ ਜਾਣਕਾਰੀ ਦੇ ਮੁਤਾਬਕ ਮ੍ਰਿਤਕ ਵਿਆਕਤੀ ਦੀ ਪਛਾਣ ਰਵੀ ਦਾਸ ਪੁੱਤਰ ਚੰਦ ਦਾਸ ਪਿੰਡ ਗੁਰਦਾਸਨੰਗਲ ਵਜੋਂ ਹੋਈ ਹੈ। ਹਾਦਸੇ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਭਰਾ ਨੇ ਦੱਸਿਆ ਕੀ ਉਸਦਾ ਵੱਡਾ ਭਰਾ ਰਵੀ ਦਾਸ ਘਰੋਂ ਸਬਜ਼ੀ ਲੈਣ ਦੇ ਲਈ ਗਿਆ ਸੀ, ਜਿਸਨੂੰ ਬੱਬਰੀ ਬਾਈਪਾਸ ਨੇੜੇ ਇੱਕ ਤੇਜ ਰਫਤਾਰ ਐਂਬੂਲੈਂਸ ਨੇ ਟੱਕਰ ਮਾਰ ਦਿੱਤੀ ਅਤੇ ਉਸਨੂੰ 50 ਫੁੱਟ ਤੱਕ ਘੜੀਸਦਾ ਹੋਇਆਂ ਨਾਲ ਲੈ ਗਿਆ, ਜਿਸ ਨਾਲ ਉਸਦੇ ਭਰਾ ਦੀ ਮੌਕੇ ਤੇ ਹੀ ਮੌਤ ਹੋ ਗਈ। 

ਇਸ ਤੋਂ ਬਾਅਦ ਮੌਕੇ 'ਤੇ ਪਹੁੰਚੇ ਕਰਮਚਾਰੀਆਂ ਵੱਲੋਂ ਉਸਦੀ ਮ੍ਰਿਤਕ ਦੇਹ ਸਿਵਲ ਹਸਪਤਾਲ ਵਿਖੇ ਭੇਜ ਦਿੱਤੀ ਗਈ ਅਤੇ ਐਂਬੂਲੈਂਸ ਦੇ ਡਰਾਈਵਰ ਨੂੰ ਕਾਬੂ ਕਰ ਲਿਆ ਗਿਆ। ਉਸ ਨੇ ਮੰਗ ਕੀਤੀ ਹੈ ਕਿ ਇਸ ਐਂਬੂਲੈਂਸ ਦੇ ਡਰਾਈਵਰ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। 

ਇਸ ਬਾਰੇ ਏਐਸਆਈ ਸਤਵਿੰਦਰ ਮਸੀਹ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਬੱਬਰੀ ਬਾਈਪਾਸ ਤੇ ਇੱਕ ਸੜਕਾ ਹਦਸਾ ਵਾਪਰਿਆ ਜਿਸ ਵਿੱਚ ਇੱਕ ਐਂਬੂਲੈਂਸ ਨੇ ਸਾਈਕਲ ਸਵਾਰ ਨੂੰ ਟੱਕਰ ਮਾਰ ਦਿੱਤੀ ਹੈ ਅਤੇ ਸਾਈਕਲ ਸਵਾਰ ਦੀ ਮੋਕੇ 'ਤੇ ਹੀ ਮੌਤ ਹੋ ਗਈ ਹੈ। 

ਉਨ੍ਹਾਂ ਦੱਸਿਆ ਕਿ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਐਂਬੂਲੈਂਸ ਨੂੰ ਕਬਜੇ ਵਿੱਚ ਲੈਕੇ ਐਂਬੂਲੈਂਸ ਦੇ ਡਰਾਈਵਰ ਸੰਤੋਸ਼ ਕੁਮਾਰ ਪੁੱਤਰ ਦੇਸ਼ ਰਾਜ ਵਾਸੀ ਸੁਲਤਾਨਪੁਰ ਕੋਟਲੀ ਨੂੰ ਹਿਰਾਸਤ ਵਿੱਚ ਲੈ ਲਿਆ ਹੈ, ਜੋ ਅੰਮ੍ਰਿਤਸਰ 'ਚ ਇੱਕ ਮਰੀਜ਼ ਨੂੰ ਛੱਡ ਕੇ ਪਠਾਨਕੋਟ ਨੂੰ ਜਾ ਰਿਹਾ ਸੀ ਅਤੇ ਬੱਬਰੀ ਬਾਈਪਾਸ ਨੇੜੇ ਉਸ ਨੇ ਇੱਕ ਸਾਇਕਲ ਸਵਾਰ ਨੂੰ ਕੁਚਲ ਦਿੱਤਾ। 

ਫਿਲਹਾਲ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਅਤੇ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਖੇ ਭੇਜ ਦਿੱਤਾ ਗਿਆ ਹੈ। 

Trending news