Death for Kite: ਮਾਛੀਵਾੜਾ ਸਾਹਿਬ ’ਚ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ, ਦਰਅਸਲ ਇੱਕ ਪ੍ਰਵਾਸੀ ਮਜ਼ਦੂਰ ਬਾਬੂ ਲਾਲ ਨੇ ਕਾਗਜ਼ ਦਾ ਪੰਤਗ ਲੁੱਟਣ ਵਾਲੇ ਬੱਚੇ ਨੂੰ ਫੜਕੇ ਗਟਰ ’ਚ ਸੁੱਟ ਦਿੱਤਾ, ਜਿਸ ਕਾਰਨ ਬੱਚੇ ਦੀ ਮੌਤ ਹੋ ਗਈ। 


COMMERCIAL BREAK
SCROLL TO CONTINUE READING


ਮ੍ਰਿਤਕ ਅੰਸ਼ੂ ਦੀ ਦਾਦੀ ਨੇ ਦੱਸਿਆ ਕਿ ਉਸਦੇ ਪੋਤੇ ਦਾ ਕਸੂਰ ਸਿਰਫ਼ ਇੰਨਾ ਸੀ ਕਿ ਉਹ ਪਤੰਗ ਲੁੱਟਦਾ-ਲੁੱਟਦਾ ਬਾਬੂ ਲਾਲ ਦੇ ਖੇਤਾਂ ’ਚ ਦਾਖ਼ਲ ਹੋ ਗਿਆ ਸੀ। ਸਿਰਫ਼ ਇਸ ਕਸੂਰ ਕਾਰਨ ਪ੍ਰਵਾਸੀ ਮਜ਼ਦੂਰ ਨੇ ਅੰਸ਼ੂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। 



ਦਰਅਸਲ, 4 ਸਾਲਾਂ ਦੀ ਅੰਸ਼ੂ ਕੁਮਾਰ ਪੰਤਗ ਲੁੱਟਦਾ-ਲੁੱਟਦਾ ਹੋਰਨਾਂ ਬੱਚਿਆਂ ਨਾਲ ਬਾਬੂ ਲਾਲ ਦੇ ਖੇਤਾਂ ’ਚ ਪਹੁੰਚ ਗਿਆ। ਗੁੱਸੇ ’ਚ ਬਾਬੂ ਲਾਲ ਬੱਚਿਆਂ ਨੂੰ ਫੜਨ ਲਈ ਉਨ੍ਹਾਂ ਪਿੱਛੇ ਭੱਜਿਆ ਤਾਂ ਬਾਕੀ ਬੱਚੇ ਵੱਡੇ ਹੋਣ ਕਾਰਨ ਕਾਬੂ ਨਾ ਆਏ, ਜਦਕਿ ਛੋਟਾ ਅੰਸ਼ੂ ਭੱਜਣ ’ਚ ਕਾਮਯਾਬ ਨਾ ਹੋ ਸਕਿਆ। ਬਾਬੂ ਲਾਲ ਨੇ ਗੁੱਸੇ ’ਚ ਅੰਸ਼ੂ ਨੂੰ ਗਟਰ ’ਚ ਸੁੱਟ ਦਿੱਤਾ, ਠੰਡ ’ਚ ਸੱਟ ਨਾ ਸਹਾਰਣ ਕਾਰਨ ਮਾਸੂਮ ਅੰਸ਼ੂ ਦੀ ਮੌਤ ਹੋ ਗਈ। 



ਥਾਣਾ ਮੁਖੀ ਦਵਿੰਦਰਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇੱਕ ਪ੍ਰਵਾਸੀ ਮਜ਼ਦੂਰ ਬਾਬੂ ਲਾਲ ਨੇ ਚਾਰ ਸਾਲਾਂ ਦੇ ਬੱਚੇ ਨੂੰ ਗਟਰ ’ਚ ਸੁੱਟਕੇ ਕਤਲ ਕਰ ਦਿੱਤਾ ਹੈ। ਕਥਿਤ ਦੋਸ਼ੀ ਨੂੰ ਗ੍ਰਿਫ਼ਤਾਰ ਕਰਨ ਉਪਰੰਤ ਧਾਰਾ 302 ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ। 


ਇਹ ਵੀ ਪੜ੍ਹੋ: SYL ਨਹਿਰ ਰਾਹੀਂ ਪੰਜਾਬੀਆਂ ਦੇ ਪੈਰਾਂ ’ਚ ਕੰਡੇ ਬੀਜਣ ਵਾਲੇ ਮੈਨੂੰ ਸਲਾਹ ਨਾ ਦੇਣ: CM ਮਾਨ