Sri Muktsar Sahib (ਅਨਮੋਲ ਸਿੰਘ ਵੜਿੰਗ): ਲੰਘੀ ਰਾਤ ਹੋਈ ਬਾਰਿਸ਼ ਕਾਰਨ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਮਿੱਠੜੀ ਕੋਲ ਤਿਉਣਾ ਮਾਈਨਰ ਵਿੱਚ ਪਿਆ 150 ਫੁੱਟ ਦੇ ਕਰੀਬ ਪਾੜ, 400 ਏਕੜ ਦੇ ਕਰੀਬ ਫਸਲ ਵਿੱਚ ਪਾਣੀ ਭਰ ਗਿਆ। ਇਸ ਕਾਰਨ ਫਸਲਾਂ ਦਾ ਭਾਰੀ ਨੁਕਸਾਨ ਹੋਇਆ। ਕਿਸਾਨਾਂ ਦਾ ਦੋਸ਼ ਕੇ ਨਹਿਰ ਦੀ ਸਹੀ ਸਫ਼ਾਈ ਨਾ ਹੋਣ ਕਰਕੇ ਪਾੜ ਪਿਆ ਹੈ।


COMMERCIAL BREAK
SCROLL TO CONTINUE READING

ਕਿਸਾਨਾਂ ਵੱਲੋਂ ਆਪਣੇ ਪੱਧਰ ਉਤੇ ਪਾੜ ਨੂੰ ਪੂਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਲਕਾ ਲੰਬੀ ਦੇ ਪਿੰਡ ਮਿੱਠੜੀ ਵਿਚੋਂ ਦੀ ਗੁਜ਼ਰਦੇ ਤਿਉਣਾ ਮਾਈਨਰ ਵਿੱਚ ਲੰਘੀ ਰਾਤ ਹੋਈ ਬਾਰਸ਼ ਕਾਰਨ ਕਰੀਬ 2 ਵਜੇ ਪਾੜ ਪੈ ਗਿਆ। ਹੌਲੀ-ਹੌਲੀ ਇਹ ਪਾੜ ਵਧਦਾ ਗਿਆ ਜਿਸ ਕਾਰਨ ਕਿਸਾਨਾਂ ਦੀ ਆਸਪਾਸ ਦੀਆਂ ਫਸਲਾਂ ਵਿੱਚ ਪਾਣੀ ਭਰ ਗਿਆ। ਪੀੜਤ ਕਿਸਾਨਾਂ ਨੇ ਦੱਸਿਆ ਕਿ ਉਕਤ ਮਾਈਨਰ ਦੀ ਕਦੀ ਵੀ ਸਫ਼ਾਈ ਨਹੀਂ ਹੋਈ ਤੇ ਆਸ ਪਾਸ ਪਟੜੀ ਵੀ ਬਿਲਕੁਲ ਨਿਕਾਰਾ ਹੋ ਚੁੱਕੀ ਹੈ ਤੇ ਥਾਂ-ਥਾਂ ਤੋਂ ਹਰ ਸਾਲ ਟੁੱਟ ਜਾਂਦੀ ਹੈ ਜਿਸ ਨਾਲ ਹਰ ਸਾਲ ਫਸਲਾਂ ਦਾ ਨੁਕਸਾਨ ਹੋ ਜਾਂਦਾ ਹੈ। 


ਉਨ੍ਹਾਂ ਵੱਲੋਂ ਇਸ ਬਾਰੇ ਵਿਭਾਗ ਤੋਂ ਇਲਾਵਾ ਮੁੱਖ ਮੰਤਰੀ ਨੂੰ ਪੱਤਰ ਵੀ ਲਿਖ ਚੁੱਕੇ ਹਨ। ਰਾਤ ਵੀ ਇੱਕ ਨਹਿਰ ਟੁੱਟਣ ਕਰਕੇ ਕਰੀਬ 400 ਏਕੜ ਖੇਤਾਂ ਵਿੱਚ ਪਾਣੀ ਭਰ ਗਿਆ ਜਿਸ ਨਾਲ ਫ਼ਸਲਾਂ ਦਾ ਭਾਰੀ ਨੁਕਸਾਨ ਹੋ ਗਿਆ ਤੇ ਉਨ੍ਹਾਂ ਵੱਲੋਂ ਇਸ ਨੂੰ ਪੂਰਨ ਦੀ ਕੋਸ਼ਿਸ ਕੀਤੀ ਜਾ ਰਹੀ ਹੈ।


ਇਹ ਵੀ ਪੜ੍ਹੋ : Ajnala News: ਦੱਖਣੀ ਅਫ਼ਰੀਕਾ 'ਚ ਹੋਈਆਂ ਖੇਡਾਂ 'ਚ 18 ਸਾਲਾਂ ਮੁੰਡੇ ਨੇ ਪਾਵਰਲਿਫਟਿੰਗ 'ਚ ਜਿੱਤਿਆ ਗੋਲਡ ਮੈਡਲ


ਉਨ੍ਹਾਂ ਨੇ ਰਾਤ ਨੂੰ ਵਿਭਾਗ ਦੇ ਅਧਿਕਾਰੀਆ ਨੂੰ ਫੋਨ ਕੀਤੇ ਪਰ ਉਹ ਨਹੀਂ ਆਏ ਅਤੇ ਸਵੇਰੇ ਪਹੁੰਚੇ। ਦੂਜੇ ਪਾਸੇ ਨਹਿਰੀ ਵਿਭਾਗ ਦੇ ਐਸਡੀਓ ਸੁਖਪ੍ਰੀਤ ਸਿੰਘ ਨੇ ਦੱਸਿਆ ਕਿ ਨਹਿਰ ਪਿੱਛੇ ਤੋਂ ਪਾਣੀ ਦਾ ਜ਼ਿਆਦਾ ਵਹਾਅ ਹੋਣ ਕਰਕੇ ਟੁੱਟ ਗਈ ਜਿਸ ਦਾ ਪਾਣੀ ਘਟਾ ਕੇ ਪਾੜ ਨੂੰ ਪੂਰਿਆ ਜਾ ਰਿਹਾ ਹੈ ਅਤੇ ਜਿਥੇ ਕਿਸਾਨਾਂ ਦੇ ਕਹਿਣ ਦੇ ਮੁਤਾਬਕ ਸਫਾਈ ਦੀ ਜ਼ਰੂਰਤ ਹੈ ਉਹ ਵੀ ਕਰਵਾ ਦਿੱਤੀ ਜਾਵੇਗੀ।


ਇਹ ਵੀ ਪੜ੍ਹੋ : Ludhiana News:ਭੋਲੇ ਭਾਲੇ ਅਤੇ ਬੇਰੋਜ਼ਗਾਰ ਲੋਕਾਂ ਨੂੰ ਬੈਂਕਾਂ ਦੀ ਨਵੀਂ ਸਕੀਮ ਦਾ ਲਾਲਚ ਦੇ ਕੇ ਠੱਗੀ ਮਾਰ ਵਾਲੇ ਤਿੰਨ ਮੁਲਜ਼ਮ ਕਾਬੂ