Ludhiana News: ਪੁਲਿਸ ਨੇ ਇਨ੍ਹਾਂ ਮੁਲਜ਼ਮਾਂ ਪਾਸੋਂ 10 ਲੱਖ ਰੁਪਏ ਦੇ ਕਰੰਸੀ ਨੋਟ, 39 ਚੈਕਬੁੱਕਾਂ ਵੱਖ-ਵੱਖ ਫਰਮਾਂ ਦੀਆਂ, 16 ਮੋਹਰਾਂ ਵੱਖ-ਵੱਖ ਫਰਮਾਂ ਦੀਆ, 05 ਮੋਬਾਈਲਫੋਨ, 02 ਹਾਰਡ ਡਿਸਕਾਂ, 01 ਇਨੋਵਾ ਕ੍ਰਿਸਟਾ ਬਰਾਮਦ ਕੀਤੀ।
Trending Photos
Ludhiana News: ਲੁਧਿਆਣਾ ਪੁਲਿਸ ਵੱਲੋਂ ਅਪਰਾਧੀ ਅਨਸਰਾਂ 'ਤੇ ਕਾਰਵਾਈ ਲਗਾਤਾਰ ਜਾਰੀ ਹੈ। ਉਸੇ ਕੜੀ ਤਹਿਤ ਸਟੇਟ ਟੈਕਸ ਅਫਸਰ ਸਟੇਟ ਇੰਨਟੈਲੀਜੈਸ ਐਂਡ ਪ੍ਰੀਵੈਨਟਿਵ ਯੁਨਿਟ ਜਲੰਧਰ ਦੀ ਸਿਕਾਇਤ ਤੇ ਕਾਰਵਾਈ ਕਰਦੇ ਹੋਏ ਲੁਧਿਆਣਾ ਡਿਵੀਜ਼ਨ ਨੰਬਰ 6 ਦੀ ਪੁਲਸ ਨੇ ਬੇਰੋਜਗਾਰ ਅਤੇ ਭੋਲੇ-ਭਾਲੇ ਵਿਅਕਤੀਆਂ ਨੂੰ ਬੈਂਕਾਂ ਦੀ ਨਵੀਂ ਸਕੀਮ ਦਾ ਲਾਲਚ ਦੇ ਕੇ ਉਨ੍ਹਾਂ ਪਾਸੋਂ ਦਸਤਾਵੇਜ਼ ਹਾਸਲ ਕਰਕੇ ਉਨ੍ਹਾਂ ਦੇ ਨਾਮ ਪਰ ਜੀ.ਐਸ.ਟੀ ਨੰਬਰ ਲੈ ਕੇ ਬੈਂਕਾਂ ਵਿੱਚ ਅਕਾਉਂਟ ਖੁਲਵਾ ਕੇ ਜਾਅਲੀ ਫਰਮਾਂ ਤਿਆਰ ਕਰਨ ਵਾਲੇ 03 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ।
ਜਿਹਨਾਂ ਕੋਲੋਂ 10 ਲੱਖ ਰੁਪਏ ਦੇ ਕਰੰਸੀ ਨੋਟ, 39 ਚੈਕਬੁੱਕਾਂ ਵੱਖ-ਵੱਖ ਫਰਮਾਂ ਦੀਆਂ, 16 ਮੋਹਰਾਂ ਵੱਖ-ਵੱਖ ਫਰਮਾਂ ਦੀਆ, 05 ਮੋਬਾਈਲਫੋਨ, 02 ਹਾਰਡ ਡਿਸਕਾਂ, 01 ਇਨੋਵਾ ਕ੍ਰਿਸਟਾ ਬਰਾਮਦ ਕੀਤੀ। ਦੱਸਣ ਯੋਗ ਹੈ ਕਿ ਇਸ ਮਾਮਲੇ ਦੇ ਵਿੱਚ ਕਈ ਸੌ ਕਰੋੜ ਦਾ ਘੁਟਾਲਾ ਨਿਕਲ ਸਕਦਾ ਹੈ। ਇਸ ਧੋਖਾ ਧੜੀ ਨੂੰ ਅੰਜਾਮ ਦੇਣ ਵਾਲੇ ਚਾਰ ਦੋਸ਼ੀਆ ਵਿੱਚੋਂ ਤਿੰਨ ਲੁਧਿਆਣਾ ਦੇ ਰਹਿਣ ਵਾਲੇ ਅਤੇ ਇਕ ਗੋਬਿੰਦਗੜ੍ਹ ਦਾ ਨੌਜਵਾਨ ਸ਼ਾਮਿਲ ਹੈ। ਇਹਨਾਂ ਵਿੱਚੋ ਤਿੰਨ ਦੋਸ਼ੀਆਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।ਜਦਿਕ ਇਕ ਦੀ ਤਲਾਸ਼ ਜਾਰੀ ਹੈ।
ਦੋਸ਼ੀਆਂ ਦੀ ਪਛਾਣ ਸੰਦੀਪ ਕੁਮਾਰ ਪੁੱਤਰ ਰਾਧੇ ਸ਼ਾਮ ਵਾਸੀ ਆਸ਼ਿਆਨਾ ਪਾਰਕ ਮੁੰਡੀਆਂ ਕਲਾਂ, ਵਿਜੈ ਕਪੂਰ ਪੁੱਤਰ ਯਸ਼ਪਾਲ ਕਪੂਰ ਵਾਸੀ ਹਰਪਾਲ ਨਗਰ ਲੁਧਿਆਣਾ ਮਨਦੀਪ ਕੁਮਾਰ ਪੁੱਤਰ ਰਾਧੇ ਸ਼ਿਆਮ, ਵਾਸੀ ਗੁਰੂ ਨਾਨਕ ਕਲੋਨੀ ਮੰਡੀ ਗੋਬਿੰਦਗੜ੍ਹ ਅਤੇ ਹਰਵਿੰਦਰ ਸਿੰਘ ਪੁੱਤਰ ਤਰਲੋਕ ਸਿੰਘ ਵਾਸੀ ਜੰਨਤਾ ਨਗਰ ਲੁਧਿਆਣਾ ਵਜੋ ਹੋਈ ਹੈ।