Gangster Deepak Mann News: ਹਰਿਆਣਾ `ਚ ਕਤਲ ਹੋਏ ਗੈਂਗਸਟਰ ਦੀਪਕ ਮਾਨ ਖਿਲਾਫ਼ ਫ਼ਰੀਦਕੋਟ `ਚ ਸਨ 6 ਸੰਗੀਨ ਮਾਮਲੇ ਦਰਜ
Gangster Deepak Mann News: ਹਰਿਆਣਾ ਦੇ ਸੋਨੀਪਤ ਵਿੱਚ ਫ਼ਰੀਦਕੋਟ ਜ਼ਿਲ੍ਹੇ ਦੇ ਜੈਤੋ ਕਸਬੇ ਦੇ ਰਹਿਣ ਵਾਲੇ ਦੀਪਕ ਕੁਮਾਰ ਉਰਫ਼ ਮਾਨ ਜੈਤੋ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਜਿਸਨੂੰ ਗੈਂਗਵਾਰ ਦਾ ਨਤੀਜਾ ਦੱਸਿਆ ਜਾ ਰਿਹਾ ਹੈ।
Gangster Deepak Mann News: ਹਰਿਆਣਾ ਦੇ ਸੋਨੀਪਤ ਵਿੱਚ ਫ਼ਰੀਦਕੋਟ ਜ਼ਿਲ੍ਹੇ ਦੇ ਜੈਤੋ ਕਸਬੇ ਦੇ ਰਹਿਣ ਵਾਲੇ ਦੀਪਕ ਕੁਮਾਰ ਉਰਫ਼ ਮਾਨ ਜੈਤੋ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਜਿਸਨੂੰ ਗੈਂਗਵਾਰ ਦਾ ਨਤੀਜਾ ਦੱਸਿਆ ਜਾ ਰਿਹਾ ਹੈ। ਗੋਲਡੀ ਬਰਾੜ ਵੱਲੋਂ ਇਸ ਹੱਤਿਆ ਦੀ ਜ਼ਿੰਮੇਵਾਰੀ ਲਈ ਦੱਸਿਆ ਜਾ ਰਿਹਾ ਹੈ। ਦੀਪਕ ਮਾਨ ਪੰਜਾਬ ਦੇ ਫਰੀਦਕੋਟ ਦਾ ਰਹਿਣ ਵਾਲਾ ਸੀ ਤੇ ਪੰਜਾਬ ਪੁਲਿਸ ਲਈ ਲੋੜੀਂਦਾ ਭਗੌੜਾ ਸੀ।
ਫ਼ਰੀਦਕੋਟ ਦੇ ਕਸਬਾ ਜੈਤੋ ਦੇ ਰਹਿਣ ਵਾਲੇ ਦੀਪਕ ਕੁਮਾਰ ਜੋ ਬੰਬੀਹਾ ਗੈਂਗ ਨਾਲ ਜੁੜਿਆ ਹੋਇਆ ਸੀ, ਖਿਲਾਫ਼ ਫ਼ਰੀਦਕੋਟ ਜ਼ਿਲ੍ਹੇ ਅੰਦਰ ਕਰੀਬ ਛੇ ਮਾਮਲੇ ਫਿਰੌਤੀ ਮੰਗਣ, ਹੱਤਿਆ ਦੀ ਕੋਸ਼ਿਸ਼ ਤੇ ਹੋਰ ਸੰਗੀਨ ਧਾਰਾਵਾਂ ਤਹਿਤ ਮਾਮਲੇ ਦਰਜ ਸਨ। ਤਾਜ਼ਾ ਮਾਮਲਾ ਜੈਤੋ ਦੇ ਇੱਕ ਵਪਾਰੀ ਤੋਂ ਫਿਰੌਤੀ ਮੰਗਣ ਨੂੰ ਲੈ ਕੇ 92 ਨੰਬਰ ਐਫਆਈਆਰ ਦਰਜ ਸੀ, ਜਿਸ ਵਿੱਚ ਉਨ੍ਹਾਂ ਵੱਲੋਂ ਕਾਰੋਬਾਰੀ ਦੇ ਘਰ ਬਾਹਰ ਫਾਇਰਿੰਗ ਵੀ ਕਰਵਾਈ ਗਈ ਸੀ।
ਇਸ ਵਿੱਚ ਇਸ ਦੇ ਸਾਥੀ ਨੀਰਜ ਚਸਕਾ ਤੇ ਗੋਲੀਆਂ ਚਲਾਉਣ ਵਾਲੇ ਬਾਕੀ ਮੁਲਜ਼ਮ ਗ੍ਰਿਫ਼ਤਾਰ ਹੋ ਚੁੱਕੇ ਸਨ ਪਰ ਦੀਪਕ ਕੁਮਾਰ ਦੀ ਗ੍ਰਿਫ਼ਤਾਰੀ ਬਾਕੀ ਸੀ। ਇਸ ਮਾਮਲੇ ਵਿੱਚ ਡੀਐਸਪੀ ਵਰਿਆਮ ਸਿੰਘ ਨੇ ਦੱਸਿਆ ਕਿ ਜਦ ਹਰਿਆਣਾ ਪੁਲਿਸ ਆਪਣੀ ਜਾਂਚ ਮੁਕੰਮਲ ਕਰ ਲਏਗੀ ਤਾਂ ਜ਼ਿਲ੍ਹੇ ਦੀ ਇੱਕ ਪੁਲਿਸ ਪਾਰਟੀ ਵੀ ਜਾਂਚ ਲਈ ਰਵਾਨਾ ਹੋਵੇਗੀ ਕਿਉਂਕਿ ਬਾਇਨੇਮ ਦੀਪਕ ਕਈ ਮਾਮਲਿਆਂ ਵਿੱਚ ਨਾਮਜ਼ਦ ਸੀ।
ਇਹ ਵੀ ਪੜ੍ਹੋ : Mahatma Gandhi Jayanti 2023: ਮਹਾਤਮਾ ਗਾਂਧੀ ਕਿਵੇਂ ਬਣੇ 'ਰਾਸ਼ਟਰਪਿਤਾ', ਜਾਣੋ ਉਨ੍ਹਾਂ ਦੇ ਜੀਵਨ ਨਾਲ ਜੁੜੀਆਂ ਪ੍ਰੇਰਨਾਦਾਇਕ ਗੱਲਾਂ
ਕਾਬਿਲੇਗੌਰ ਹੈ ਕਿ ਉੱਤਰੀ ਭਾਰਤ 'ਚ ਗੋਲਡੀ ਬਰਾੜ ਲਾਰੈਂਸ ਬਿਸ਼ਨੋਈ ਗਿਰੋਹ ਦੀ ਦਵਿੰਦਰ ਬੰਬੀਹਾ ਗਿਰੋਹ ਨਾਲ ਗੈਂਗਵਾਰ ਪੰਜਾਬ 'ਚ ਲੰਬੇ ਸਮੇਂ ਤੋਂ ਚੱਲ ਰਹੀ ਹੈ। ਹੁਣ ਹਰਿਆਣਾ ਵੀ ਇਨ੍ਹਾਂ ਦੋਹਾਂ ਧੜਿਆਂ ਦੀ ਗੈਂਗ ਵਾਰ ਪਹੁੰਚ ਗਈ ਜਾਪ ਰਹੀ ਹੈ। ਸਿੱਧੂ ਮੂਸੇਵਾਲਾ ਹੱਤਿਆ ਕਾਂਡ 'ਚ ਵੀ ਹਰਿਆਣਾ ਦੇ ਸ਼ੂਟਰਾਂ ਦਾ ਨਾਂ ਸਾਹਮਣੇ ਆਇਆ ਸੀ ਪਰ ਅੱਜ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਦਵਿੰਦਰ ਬੰਬੀਹਾ ਗਿਰੋਹ ਦੇ ਸ਼ਾਰਪ ਸ਼ੂਟਰ ਦੀਪਕ ਮਾਨ ਦੀ ਲਾਸ਼ ਪਿੰਡ ਹਰਸਾਣਾ ਦੇ ਖੇਤਾਂ ਵਿੱਚੋਂ ਬਰਾਮਦ ਹੋਈ।
ਇਹ ਵੀ ਪੜ੍ਹੋ : Gandhi Jayanti 2023: ਅੱਜ ਹੈ ਗਾਂਧੀ ਜਯੰਤੀ, PM ਨਰਿੰਦਰ ਮੋਦੀ ਨੇ ਰਾਜਘਾਟ ਪਹੁੰਚ ਕੇ ਬਾਪੂ ਨੂੰ ਦਿੱਤੀ ਸ਼ਰਧਾਂਜਲੀ