Mansa Jail: ਮਾਨਸਾ ਜ਼ਿਲ੍ਹਾ ਜੇਲ੍ਹ 'ਚ ਨਸ਼ੇ ਦੀ ਕਥਿਤ ਤੌਰ ’ਤੇ ਸਪਲਾਈ ਹੋਣ ਦੇ ਮਾਮਲੇ ’ਚ ਮਾਨਸਾ ਜੇਲ੍ਹ ਦੇ ਦੋ ਸਹਾਇਕ ਸੁਪਰਡੈਂਟਾਂ ਸਣੇ 6 ਮੁਲਾਜ਼ਮਾਂ ਉਤੇ ਗਾਜ਼ ਡਿੱਗੀ ਹੈ। ਵਧੀਕ ਡਾਇਰੈਕਟਰ ਜਰਨਲ ਆਫ ਪੁਲਿਸ ਜੇਲ੍ਹ ਪੰਜਾਬ ਨੇ ਹੁਕਮ ਜਾਰੀ ਕਰਦੇ ਹੋਏ ਮਾਨਸਾ ਜੇਲ੍ਹ ਦੇ 2 ਸੁਪਰਡੈਂਟਾਂ ਸਮੇਤ 6 ਜੇਲ੍ਹਰਾਂ ਨੂੰ ਸਸਪੈਂਡ ਕਰ ਦਿੱਤਾ ਹੈ।


COMMERCIAL BREAK
SCROLL TO CONTINUE READING

ਜਾਰੀ ਹੁਕਮਾਂ ਵਿੱਚ ਉਨ੍ਹਾਂ ਨੇ ਕਿਹਾ ਕਿ ਮਾਨਸਾ ਜੇਲ੍ਹ ਤੋਂ ਰਿਹਾਅ ਹੋਏ ਬੰਦੀ ਸੁਭਾਸ਼ ਕੁਮਾਰ ਉਰਫ ਸੁਭਾਸ਼ ਅਰੋੜਾ ਪੁੱਤਰ ਮੱਖਣ ਲਾਲ ਵੱਲੋਂ ਟੀਵੀ ਚੈਨਲਾਂ ਨੂੰ ਦਿੱਤੀ ਇੰਟਰਵਿਊ ਵਿੱਚ ਲਾਏ ਗਏ ਦੋਸ਼ਾਂ ਦੀ ਪੜਤਾਲ ਮਗਰੋਂ ਇਹ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਹੈ। ਜ਼ਿਲ੍ਹਾ ਜੇਲ੍ਹ ਮਾਨਸਾ ਤੋਂ ਰਿਹਾਅ ਹੋਏ ਬੰਦੀ ਸੁਭਾਸ਼ ਕੁਮਾਰ ਅਰੋੜਾ ਪੁੱਤਰ ਮੱਖਣ ਲਾਲ ਵੱਲੋਂ ਮੀਡੀਆ ਵਿੱਚ ਖ਼ੁਲਾਸਾ ਕੀਤਾ ਗਿਆ ਸੀ ਕਿ ਮਾਨਸਾ ਜੇਲ੍ਹ ਵਿੱਚ ਬੰਦ ਆਰਥਿਕ ਪੱਖੋਂ ਤਕੜੇ ਕੈਦੀ/ਮੁਲਜ਼ਮ ਜੇਲ੍ਹ ਅਧਿਕਾਰੀਆਂ ਨੂੰ ਪੈਸੇ ਦੇ ਕੇ ਨਸ਼ਿਆਂ ਸਮੇਤ ਹਰ ਸਹੂਲਤ ਮੁਹੱਈਆ ਕਰਵਾਈ ਜਾਂਦੀ ਹੈ।


ਸੁਭਾਸ਼ ਕੁਮਾਰ ਨੇ ਦੋਸ਼ ਲਗਾਏ ਸਨ ਕਿ ਜੇਲ੍ਹ ਵਿੱਚ ਮੋਬਾਈਲ ਦਾ ਵੀ ਸ਼ਰੇਆਮ ਇਸਤੇਮਾਲ ਹੁੰਦਾ ਹੈ। ਇਨ੍ਹਾਂ ਇਲਜ਼ਾਮਾਂ ਮਗਰੋਂ ਜੇਲ੍ਹ ਵਿਭਾਗ ਵੱਲੋਂ ਪੜਤਾਲ ਮਗਰੋਂ ਵੱਡੀ ਕਾਰਾਵਾਈ ਨੂੰ ਅੰਜਾਮ ਦਿੱਤਾ ਗਿਆ ਹੈ। ਡਿਪਟੀ ਇੰਸਪੈਕਟਰ ਜਨਰਲ ਜੇਲ੍ਹਾਂ ( ਹੈਡਕੁਆਰਟਰ) ਵੱਲੋਂ ਕੀਤੀ ਗਈ ਪੜਤਾਲ ਦੀ ਰਿਪੋਰਟ ਅਨੁਸਾਰ ਜੇਲ੍ਹ ਮਾਨਸਾ ਵਿੱਚ ਤਾਇਨਾਤ ਭਿਵਮ ਤੇਜ ਸਿੰਗਲਾ ਸਹਾਇਕ ਜੇਲ੍ਹ ਸੁਪਰਡੈਂਟ ਜੇਲ੍ਹ ਮਾਨਸਾ, ਕੁਲਜੀਤ ਸਿੰਘ ਸਹਾਇਕ ਸੁਪਰਡੈਂਟ ਜੇਲ੍ਹ ਮਾਨਸਾ, ਵਾਰਡਰ ਨਿਰਮਲ ਸਿੰਘ ਜੇਲ੍ਹ ਮਾਨਸਾ, ਵਾਰਡਰ ਹਰਪ੍ਰੀਤ ਸਿੰਘ ਜੇਲ੍ਹ ਮਾਨਸਾ, ਵਾਰਡਰ ਹਰਪ੍ਰੀਤ ਸਿੰਘ ਪੇਟੀ ਨੰਬਰ 1405 ਜੇਲ੍ਹ ਮਾਨਸਾ, ਵਾਰਡਰ ਸੁਖਵੰਤ ਸਿੰਘ ਜੇਲ੍ਹ ਮਾਨਸਾ ਨੂੰ ਤੁਰੰਤ ਡਿਊਟੀ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ।


ਇਹ ਵੀ ਪੜ੍ਹੋ : Plot Allotment Case: ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਖਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ


ਗੌਰਤਲਬ ਹੈ ਕਿ ਸੁਭਾਸ਼ ਕੁਮਾਰ ਨੇ ਜੇਲ੍ਹ ਵਿਚ ਬੰਦ ਗੈਗਸਟਰਾਂ ਦੇ ਗੁਰਗਿਆਂ ਕੋਲ ਮੋਬਾਈਲ ਫੋਨ ਤੇ ਨਸ਼ੇ ਦੀ ਸ਼ਰੇਆਮ ਸਪਲਾਈ ਹੋਣ ਦੇ ਦੋਸ਼ ਲਗਾਏ ਸਨ। ਮੁਅੱਤਲ ਕਰਮਚਾਰੀਆਂ ਦਾ ਮੁਅੱਤਲੀ ਅਧੀਨ ਲੀਅਨ ਕੇਂਦਰੀ ਜੇਲ੍ਹ ਪਟਿਆਲਾ ਵਿਖੇ ਹੋਵੇਗਾ ਅਤੇ ਨਿਯਮਾਂ ਅਨੁਸਾਰ ਗੁਜ਼ਾਰਾ ਭੱਤਾ ਮਿਲਣਯੋਗ ਹੋਵੇਗਾ।


ਇਹ ਵੀ ਪੜ੍ਹੋ : Faridkot Jail Clash News: ਕੇਂਦਰੀ ਮਾਡਰਨ ਜੇਲ੍ਹ 'ਚ ਹਵਾਲਾਤੀ ਤੇ ਕੈਦੀ ਆਪਸ 'ਚ ਭਿੜੇ; ਇੱਕ ਗੰਭੀਰ ਜ਼ਖ਼ਮੀ