Earthquake In Turkey: ਤੁਰਕੀ `ਚ ਭੂਚਾਲ ਦੇ ਜ਼ਬਰਦਸਤ ਝਟਕੇ, 5 ਲੋਕਾਂ ਦੀ ਹੋਈ ਮੌਤ; ਕਈ ਇਮਾਰਤਾਂ ਡਿੱਗੀਆਂ
Earthquake In Turkey:: ਤੁਰਕੀ ਵਿੱਚ ਸੋਮਵਾਰ ਤੜਕੇ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ, ਜਿਸ ਕਾਰਨ ਜਾਨ-ਮਾਲ ਦੇ ਭਾਰੀ ਨੁਕਸਾਨ ਦੀ ਖ਼ਬਰ ਆ ਰਹੀ ਹੈ।
Earthquake In Turkey: ਤੁਰਕੀ 'ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਰੈਕਟਰ ਸਕੇਲ 'ਤੇ ਇਨ੍ਹਾਂ ਦੀ ਤੀਬਰਤਾ 7.8 ਮਾਪੀ ਗਈ ਹੈ। ਕਿਹਾ ਜਾ ਰਿਹਾ ਹੈ ਕਿ ਭੂਚਾਲ ਦਾ ਕੇਂਦਰ ਤੁਰਕੀ ਦੇ ਨੂਰਦਗੀ ਤੋਂ 23 ਕਿਲੋਮੀਟਰ ਪੂਰਬ ਵਿੱਚ ਸੀ। ਸਰਕਾਰ ਸਥਿਤੀ 'ਤੇ ਨਜ਼ਰ ਰੱਖ ਰਹੀ ਹੈ। ਸ਼ੁਰੂਆਤੀ ਜਾਣਕਾਰੀ ਅਨੁਸਾਰ ਕਈ ਥਾਵਾਂ 'ਤੇ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ।
ਇਹਨਾਂ ਦਾ (Earthquake In Turkey) ਵੀਡੀਓ ਵੀ ਸਾਹਮਣੇ ਆਏ ਹਨ, ਉਹ ਤਬਾਹੀ ਦਾ ਖਦਸ਼ਾ ਪੈਦਾ ਕਰ ਰਹੇ ਹਨ। ਕਈ ਥਾਵਾਂ 'ਤੇ ਬਹੁ-ਮੰਜ਼ਿਲਾ ਇਮਾਰਤਾਂ ਡਿੱਗਦੀਆਂ ਦੇਖੀਆਂ ਗਈਆਂ ਹਨ। ਸਨਲੀਉਰਫਾ ਦੇ ਮੇਅਰ ਨੇ ਕਿਹਾ ਹੈ ਕਿ ਤੁਰਕੀ 'ਚ ਭੂਚਾਲ ਕਾਰਨ 5 ਲੋਕਾਂ ਦੀ ਮੌਤ ਹੋ ਗਈ ਹੈ ਅਤੇ 16 ਇਮਾਰਤਾਂ ਢਹਿ-ਢੇਰੀ ਹੋ ਗਈਆਂ ਹਨ।
ਇਹ ਵੀ ਪੜ੍ਹੋ: Chinese App Ban: ਭਾਰਤ ਨੇ ਚੀਨ ਨੂੰ ਦਿੱਤਾ ਵੱਡਾ ਝਟਕਾ! 232 ਚੀਨੀ ਐਪਸ 'ਤੇ ਲਗਾਈ ਪਾਬੰਦੀ
USGS ਭੂਚਾਲ ਵਿਗਿਆਨ ਦੇ ਅਨੁਸਾਰ, ਭੂਚਾਲ ਤੁਰਕੀ (Earthquake In Turkey) ਵਿੱਚ ਸਵੇਰੇ 6:47 ਵਜੇ ਆਇਆ। ਇਸ ਤੋਂ ਬਾਅਦ ਭੂਚਾਲ ਕਾਰਨ ਹੋਈ ਤਬਾਹੀ ਦੀਆਂ ਵੀਡੀਓਜ਼ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਭੂਚਾਲ ਦੀ ਤੀਬਰਤਾ ਇੰਨੀ ਜ਼ਬਰਦਸਤ ਸੀ ਕਿ ਇਸ ਨਾਲ ਭਾਰੀ ਜਾਨੀ ਤੇ ਮਾਲੀ ਨੁਕਸਾਨ ਹੋਇਆ ਹੈ। ਭੂਚਾਲ ਨਾਲ (Earthquake In Turkey) ਕਈ ਘਰ ਅਤੇ ਇਮਾਰਤਾਂ ਤਬਾਹ ਹੋ ਗਈਆਂ ਹਨ। ਹਾਲਾਂਕਿ, ਤੁਰਕੀ ਤੋਂ ਅਜੇ ਤੱਕ ਨੁਕਸਾਨ ਦੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ।
ਭੂਚਾਲ ਤੋਂ ਬਾਅਦ ਤੁਰਕੀ 'ਚ ਹਫੜਾ-ਦਫੜੀ (Earthquake In Turkey) ਮਚ ਗਈ ਹੈ। ਜੇਕਰ ਇਮਾਰਤਾਂ ਢਹਿ ਗਈਆਂ ਹਨ ਤਾਂ ਉਨ੍ਹਾਂ ਵਿੱਚ ਬਹੁਤ ਸਾਰੇ ਲੋਕ ਦੱਬੇ ਹੋਏ ਹੋਣਗੇ। ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ ਅਤੇ ਉਹ ਇਧਰ-ਉਧਰ ਭੱਜ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਪੁਲਸ ਅਤੇ ਬਚਾਅ ਦਲ ਰਾਹਤ ਅਤੇ ਬਚਾਅ ਕਾਰਜ 'ਚ ਲੱਗੇ ਹੋਏ ਹਨ। ਹਾਲਾਂਕਿ ਭੂਚਾਲ ਕਾਰਨ ਕਿੰਨਾ ਨੁਕਸਾਨ ਹੋਇਆ ਹੈ।