ਪਟਿਆਲਾ: ਦੇਸ਼ ਵਿਚ ਮੁੜ ਤੋਂ ਕੋਰੋਨਾ (coronavirus) ਨੇ ਦਸਤਕ ਦੇ ਦਿੱਤੀ ਹੈ ਜਿਸ ਕਰਕੇ ਹੁਣ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਹੈ। ਦੁਨੀਆਂ ਭਰ ਵਿੱਚ ਮੁੜ ਵਧ ਰਹੇ ਕੋਰੋਨਾ ਦੇ ਮਾਮਲਿਆਂ ਨੂੰ ਦੇਖਦਿਆਂ ਭਾਰਤ ਸਰਕਾਰ ਅਲਰਟ 'ਤੇ ਹੈ। ਇਸ ਵਿਚਾਲੇ ਸਭ ਤੋਂ ਹੈਰਾਨ ਕਰ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ ਕਿ ਦੁਬਾਈ ਤੋਂ ਵਾਪਸ ਆਇਆ ਪਟਿਆਲਾ ਦਾ 45 ਸਾਲਾਂ ਵਿਅਕਤੀ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਹੈ। ਕੋਰੋਨਾ ਦਾ ਨਵਾਂ ਵੇਰੀਐਂਟ ਚੀਨ ਵਿਚ ਆਉਣ ਤੋਂ ਬਾਅਦ ਹੁਣ ਪੰਜਾਬ ਵਿਚ ਕਹਿਰ ਮਚਾ ਰਿਹਾ ਹੈ। 


COMMERCIAL BREAK
SCROLL TO CONTINUE READING

ਪਟਿਆਲਾ ਹੀ ਨਹੀਂ ਸਗੋਂ ਇਸ ਤੋਂ ਇਲਾਵਾ ਸ਼ੁਤਰਾਣਾ ਦੇ ਬਾਦਸ਼ਾਰਪੁਰ ਤੋਂ ਇਕ 30 ਸਾਲਾਂ ਮਹਿਲਾ ਕੋਰੋਨਾ ਪਾਜ਼ੀਟਿਵ ਪਾਈ ਗਈ ਹੈ। ਦੁਬਾਈ ਤੋਂ ਪਰਤੇ ਵਿਅਕਤੀ ਦੀ ਪਤਨੀ ਅਤੇ ਪੁੱਤਰ ਦਾ ਕੋਰੋਨਾ ਟੈੱਸਟ ਨੈਗੇਟਿਵ ਆਇਆ ਹੈ। ਇਸ ਦੇ ਨਾਲ ਹੀ ਸਿਹਤ ਵਿਭਾਗ ਵੱਲੋੋਂ ਕੋਰੋਨਾ ਵਾਇਰਸ (coronavirus) ਨੂੰ ਲੈ ਕੇ ਪੂਰੀ ਚੌਕਸੀ ਵਰਤੀ ਜਾ ਰਹੀ ਹੈ। 


ਪੰਜਾਬ ਦੇ ਜਿਨ੍ਹਾਂ ਜ਼ਿਲ੍ਹਿਆਂ ਵਿੱਚ ਸਭ ਤੋਂ ਵੱਧ ਕੋਵਿਡ ਟੈਸਟ ਕੀਤੇ ਗਏ ਹਨ, ਉਨ੍ਹਾਂ ਵਿੱਚੋਂ ਜਲੰਧਰ ਵਿੱਚ 906, ਲੁਧਿਆਣਾ ਵਿੱਚ 632, ਅੰਮ੍ਰਿਤਸਰ ਵਿੱਚ 570, ਤਰਨਤਾਰਨ ਵਿੱਚ 460 ਅਤੇ ਹੁਸ਼ਿਆਰਪੁਰ ਵਿੱਚ 391 ਵਿਅਕਤੀਆਂ ਦੇ ਟੈਸਟ ਕੀਤੇ ਗਏ ਹਨ। 


ਇਹ ਵੀ ਪੜ੍ਹੋ:  ਚੀਨ 'ਚ ਵਿਗੜੇ ਹਾਲਾਤ, ਲਾਸ਼ਾਂ ਨਾਲ ਭਰਿਆ ਹਸਪਤਾਲ, ਵੀਡੀਓ 'ਚ ਦੇਖੋ ਕਿਵੇਂ ਤੜਫ-ਤੜਫ ਕੇ ਮਰ ਰਹੇ ਹਨ ਲੋਕ!


ਇਸ ਤੋਂ ਇਲਾਵਾ ਪਠਾਨਕੋਟ ਵਿੱਚ 262 ਅਤੇ ਰੋਪੜ ਵਿੱਚ 289 ਲੋਕਾਂ ਦਾ ਕੋਵਿਡ ਟੈਸਟ ਕੀਤਾ ਗਿਆ ਪਰ ਪੰਜਾਬ ਦੇ ਬਾਕੀ ਸਾਰੇ ਜ਼ਿਲ੍ਹਿਆਂ ਵਿੱਚ, ਕੋਵਿਡ ਟੈਸਟਿੰਗ ਦਾ ਅੰਕੜਾ 105 ਤੋਂ 177 ਤੱਕ ਹੈ। ਪੰਜਾਬ ਦੀ ਗੱਲ ਕਰੀਏ ਤਾਂ ਕੋਰੋਨਾ ਦੇ ਕੁੱਲ 7,85,413 ਪਾਜ਼ੇਟਿਵ ਮਰੀਜ਼  ਸਾਹਮਣੇ ਆਏ ਹਨ ਅਤੇ 7, 64, 863 ਮਰੀਜ਼ ਠੀਕ ਹੋਏ ਹਨ। .ਇਸ ਦੇ ਨਾਲ ਹੀ ਹੁਣ ਤੱਕ ਕੁੱਲ 20,513 ਮੌਤਾਂ ਹੋਈਆਂ ਹਨ। ਇਸ ਤੋਂ ਇਲਾਵਾ ਆਗਰਾ ਤੋਂ ਆਗਰਾ ਦਾ  (Agra Man Tests Covid-19 Positive) ਇਕ ਵਿਅਕਤੀ ਚੀਨ ਤੋਂ ਵਾਪਸ ਆਇਆ ਸੀ ਜਿਸ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਪਾਈ ਗਈ ਹੈ।


ਦੱਸ ਦਈਏ ਕਿ ਇਹ ਵਿਅਕਤੀ 23 ਦਸੰਬਰ ਨੂੰ ਚੀਨ ਤੋਂ ਆਗਰਾ ਵਾਪਸ ਆਇਆ ਸੀ ਅਤੇ ਵਾਪਸ ਆਉਣ 'ਤੇ, ਉਸਨੇ ਇੱਕ ਪ੍ਰਾਈਵੇਟ ਲੈਬਾਰਟਰੀ ਵਿੱਚ ਕੋਰੋਨਾ ਟੈਸਟ ਕਰਵਾਇਆ ਸੀ।  25 ਦਸੰਬਰ ਨੂੰ, ਸਿਹਤ ਵਿਭਾਗ ਨੂੰ ਜਾਣਕਾਰੀ ਮਿਲੀ ਕਿ ਟੈਸਟ ਦੇ ਨਤੀਜੇ ਸਕਾਰਾਤਮਕ ਆਏ ਹਨ, ਅਤੇ ਇੱਕ ਰੈਪਿਡ ਰਿਸਪਾਂਸ ਟੀਮ ਨੂੰ ਤੁਰੰਤ ਉਸ ਵਿਅਕਤੀ ਦੇ ਘਰ ਲਈ ਰਵਾਨਾ ਕੀਤਾ ਗਿਆ।