ਅੰਮ੍ਰਿਤਸਰ ਪਠਾਨਕੋਟ ਨੈਸ਼ਨਲ ਹਾਈਵੇ `ਤੇ ਦਿਨ ਦਿਹਾੜੇ ਚਲੀ ਗੋਲੀ, 50 ਸਾਲਾ ਅਕਾਲੀ ਵਰਕਰ ਦੀ ਹੋਈ ਮੌਤ
ਪੰਜਾਬ ਵਿਚ ਦਿਨੋ-ਦਿਨ ਵਧ ਰਹੇ ਅਪਰਾਧ ਨੇ ਪੰਜਾਬ ਪੁਲਿਸ ਅਤੇ ਸਰਕਾਰ `ਤੇ ਗੰਭੀਰ ਸਵਾਲ ਚੁੱਕੇ ਹਨ। ਅਪਰਾਧੀ ਗਰੋਹਾਂ ਦੇ ਤੇਜ਼ੀ ਨਾਲ ਵਧਣ ਕਾਰਨ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਹੈ ਅਤੇ ਹੁਣ ਲੋਕਾਂ ਦਾ ਘਰੋਂ ਨਿਕਲਣਾ ਮੁਸ਼ਕਿਲ ਹੁੰਦਾ ਜਾ ਰਿਹਾ ਹੈ।
ਬਟਾਲਾ: ਪੰਜਾਬ ਵਿਚ ਦਿਨੋ ਦਿਨ ਅਪਰਾਧ ਅਤੇ ਕਤਲ ਨਾਲ ਜੁੜੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ। ਇਹ ਵਿਚਾਲੇ ਅੱਜ ਤਾਜਾ ਮਾਮਲਾ ਬਟਾਲਾ ਤੋਂ ਸਾਹਮਣੇ ਜਿਥੇ ਨੈਸ਼ਨਲ ਹਾਈਵੇ 'ਤੇ ਗੋਲੀ ਚੱਲ ਗਈ ਜਿਸ ਵਿਚ ਇਕ ਵਿਅਕਤੀ ਦੀ ਮੌੈਤ ਹੋ ਗਈ। ਦੱਸ ਦੇਈਏ ਕਿ ਬਟਾਲਾ ਪੁਲਿਸ ਅਧੀਨ ਪੈਂਦੇ ਥਾਣਾ ਸਦਰ ਦੇ ਪਿੰਡ ਸ਼ੇਖੋਪੁਰ ਦੇ ਨਜ਼ਦੀਕ ਅੰਮ੍ਰਿਤਸਰ ਪਠਾਨਕੋਟ ਨੈਸ਼ਨਲ ਹਾਈਵੇ 'ਤੇ ਦਿਨ ਦਿਹਾੜੇ ਗੋਲੀ ਚਲੀ ਜਿਸ ਵਿਚ ਇਕ ਦੀ ਮੌਤ ਹੋ ਗਈ। ਇਸ ਨਾਲ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਹੈ।
ਮਿਲੀ ਜਾਣਕਾਰੀ ਦੇ ਮੁਤਾਬਿਕ ਮ੍ਰਿਤਕ ਅਜੀਤਪਲ ਦੀ ਉਮਰ ਕਰੀਬ 50 ਸਾਲ ਹੈ ਅਤੇ ਇਹ ਸ਼੍ਰੋਮਣੀ ਅਕਾਲੀ ਦਲ ਦਾ ਸਰਗਰਮ ਵਰਕਰ ਦੱਸਿਆ ਜਾ ਰਿਹਾ ਹੈ। ਪੁਲਿਸ ਸੂਤਰਾਂ ਮੁਤਾਬਿਕ ਅਜੀਤਪਲ ਸਿੰਘ ਆਪਣੇ ਦੋਸਤ ਅਮ੍ਰਿਤਪਾਲ ਦੇ ਨਾਲ ਗੱਡੀ ਵਿਚ ਸਵਾਰ ਹੋ ਕੇ ਅੰਮ੍ਰਿਤਸਰ ਜਾ ਰਿਹਾ ਸੀ। ਰਸਤੇ ਦੇ ਵਿਚ ਕਿਸੇ ਕਾਰਨ ਵਾਸਤੇ ਆਪਣੀ ਗੱਡੀ ਰੋਕੀ। ਇਸ ਦੌਰਾਨ ਕੋਲੋ ਜਾ ਰਹੇ ਦੂਸਰੇ ਵਾਹਨ ਵਿੱਚੋਂ ਫਾਇਰਿੰਗ ਸ਼ੁਰੂ ਹੋ ਗਈ। ਇਸ ਵਾਰਦਾਤ ਦੌਰਾਨ ਅਜੀਤਪਲ ਦੀ ਗੋਲੀ ਲੱਗਣ ਨਾਲ ਮੌਤ ਹੋ ਹੋਈ। ਪੁਲਿਸ ਨੇ ਅਣਪਛਾਤੇ 'ਤੇ ਕੇਸ ਦਰਜ ਕੀਤਾ ਹੈ। ਇਸ ਮਾਮਲੇ ਸੰਬੰਧੀ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ: ਕੀ ਹੈ Monkeypox? ਜਿਸਦਾ WHO ਨੇ ਨਾਂ ਬਦਲਣ ਦਾ ਕੀਤਾ ਐਲਾਨ
(ਭੋਪਾਲ ਸਿੰਘ ਦੀ ਰਿਪੋਰਟ )