ਕੀ ਹੈ Monkeypox? ਜਿਸਦਾ WHO ਨੇ ਨਾਂ ਬਦਲਣ ਦਾ ਕੀਤਾ ਐਲਾਨ
Advertisement

ਕੀ ਹੈ Monkeypox? ਜਿਸਦਾ WHO ਨੇ ਨਾਂ ਬਦਲਣ ਦਾ ਕੀਤਾ ਐਲਾਨ

Monkeypox Name Change: ਮੌਕੀਪੌਕਸ ਵਾਇਰਸ ਬਹੁਤ ਹੀ ਖਤਰਨਾਕ ਵਾਇਰਸ ਹੈ।  ਅਕਸਰ ਇਹ ਜਾਨਵਰਾਂ ਤੋਂ ਮਨੁੱਖਾਂ ਵਿੱਚ ਫੈਲਦਾ ਹੈ, ਇਸ ਨੂੰ ਮਹਾਂਮਾਰੀ ਵੀ ਘੋਸ਼ਿਤ ਕੀਤਾ ਗਿਆ ਹੈ। ਹੁਣ WHO ਨੇ ਇਸ ਬਿਮਾਰੀ ਦਾ ਨਾਮ ਬਦਲ ਦਿੱਤਾ ਹੈ। ਵੱਖ-ਵੱਖ ਦੇਸ਼ਾਂ ਵਿੱਚ ਇਸ ਬਿਮਾਰੀ ਲਈ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਕੀਤੀ ਜਾ ਰਹੀ ਸੀ।

ਕੀ ਹੈ Monkeypox? ਜਿਸਦਾ WHO ਨੇ ਨਾਂ ਬਦਲਣ ਦਾ ਕੀਤਾ ਐਲਾਨ

Monkeypox Name Change: ਦੇਸ਼ ਵਿਚ ਬੀਤੇ ਇਨੀ Monkeypox ਦਾ ਕਹਿਰ ਬਹੁਤ ਜ਼ਿਆਦਾ ਵੱਧ ਗਿਆ ਸੀ।  ਕੋਰੋਨਾ ਵਾਇਰਸ ਮਹਾਂਮਾਰੀ ਦੇ ਵਿਚਕਾਰ, ਭਾਰਤ ਵਿੱਚ ਵੀ Monkeypox ਦਾ ਪ੍ਰਕੋਪ ਦੇਖਣ ਨੂੰ ਮਿਲਿਆ ਸੀ।  ਦੱਸ ਦੇਈਏ ਕਿ  ਵਿਸ਼ਵ ਸਿਹਤ ਸੰਗਠਨ (WHO) ਨੇ ਇਸ ਨੂੰ ਗਲੋਬਲ ਹੈਲਥ ਐਮਰਜੈਂਸੀ ਘੋਸ਼ਿਤ ਕੀਤਾ ਸੀ। ਮੌਕੀਪੌਕਸ ਦੁਨੀਆ ਦੀਆਂ ਸਭ ਤੋਂ ਖਤਰਨਾਕ ਬਿਮਾਰੀਆਂ ਵਿੱਚੋਂ ਇੱਕ ਹੈ ਪਰ ਹੁਣ ਇਸ ਬਿਮਾਰੀ ਦਾ ਨਾਮ ਬਦਲ ਦਿੱਤਾ ਗਿਆ ਹੈ। ਵਿਸ਼ਵ ਸਿਹਤ ਸੰਗਠਨ (WHO) ਨੇ ਦੁਨੀਆ ਭਰ ਦੇ ਮਾਹਿਰਾਂ ਨਾਲ ਸਲਾਹ-ਮਸ਼ਵਰਾ ਕਰਕੇ ਮੌਕੀਪੌਕਸ ਨੂੰ 'ਮਪੌਕਸ' (mpox)  ਦਾ ਨਾਂ ਦਿੱਤਾ ਹੈ। ਇਹ ਦੋਵੇਂ ਨਾਂ ਲਗਭਗ ਇਕ ਸਾਲ ਤੱਕ ਵਰਤੇ ਜਾਣਗੇ, ਜਿਸ ਤੋਂ ਬਾਅਦ 'ਮੰਕੀਪੌਕਸ' ਨੂੰ ਹਟਾ ਦਿੱਤਾ ਜਾਵੇਗਾ।

ਸੰਯੁਕਤ ਰਾਸ਼ਟਰ ਦੀ ਸਿਹਤ ਏਜੰਸੀ ਨੇ ਕਿਹਾ ਕਿ ਦੋਵਾਂ ਨਾਵਾਂ ਦੀ ਵਰਤੋਂ ਵਿਸ਼ਵਵਿਆਪੀ ਮਹਾਂਮਾਰੀ ਦੇ ਫੈਲਣ ਦੇ ਦੌਰਾਨ ਨਾਮ ਬਦਲਣ ਨਾਲ ਪੈਦਾ ਹੋਏ ਉਲਝਣ ਨੂੰ ਦੂਰ ਕਰਨ ਵਿੱਚ ਮਦਦ ਕਰੇਗੀ। Mpox ਇੱਕ ਦੁਰਲੱਭ ਵਾਇਰਲ ਰੋਗ ਹੈ। ਇਸ ਦੀ ਲਾਗ ਮੱਧ ਅਤੇ ਪੱਛਮੀ ਅਫ਼ਰੀਕਾ ਦੇ ਬਰਸਾਤੀ ਜੰਗਲੀ ਖੇਤਰਾਂ ਵਿੱਚ ਦਰਜ ਕੀਤੀ ਗਈ ਹੈ।

ਹੁਣ ਇਸ ਬਿਮਾਰੀ ਲਈ ਅੰਗਰੇਜ਼ੀ ਵਿੱਚ mpox  ਕਿਹਾ ਜਾਵੇਗਾ। Monkey Pox ਦੀ ਬਜਾਏ Ampox ਨਾਮ ਦੀ ਵਰਤੋਂ ਕੀਤੀ ਜਾਵੇਗੀ, ਇਸ ਬਦਲਾਅ ਲਈ ਇੱਕ ਸਾਲ ਦਾ ਸਮਾਂ ਦਿੱਤਾ ਗਿਆ ਹੈ। ਇਸ ਸਮੇਂ ਵਿੱਚ ਆਈਸੀਡੀ ਅਪਡੇਟ ਪ੍ਰਕਿਰਿਆ ਨੂੰ ਵੀ ਪੂਰਾ ਕਰੇਗੀ ਅਤੇ WHO ਨੂੰ ਪ੍ਰਕਾਸ਼ਨ ਵਿੱਚ ਬਦਲਾਅ ਕਰਨ ਲਈ ਸਮਾਂ ਮਿਲੇਗਾ। mpox ਆਉਣ ਵਾਲੇ ਦਿਨਾਂ ਵਿੱਚ ICD-10 ਔਨਲਾਈਨ ਵਿੱਚ ਸ਼ਾਮਲ ਕੀਤਾ ਜਾਵੇਗਾ। 

ਦੇਸ਼ਾਂ ਵਿੱਚ ਫੈਲਣ ਤੋਂ ਬਾਅਦ 'ਮੰਕੀਪੌਕਸ' ਦੇ ਖਤਰੇ ਨੂੰ ਲੈ ਕੇ ਟੀਕਾਕਰਨ ਤੋਂ ਬਾਅਦ ਵਿਸ਼ਵਵਿਆਪੀ ਸਥਿਤੀ ਵਿੱਚ ਕੁਝ ਸੁਧਾਰ ਹੋਇਆ ਹੈ। WHO ਨੇ ਖੇਤਰ-ਵਾਰ ਸਥਿਤੀ ਦਾ ਮੁਲਾਂਕਣ ਕੀਤਾ ਸੀ। ਇਸ ਨੇ ਅਮਰੀਕਾ ਨੂੰ ਉੱਚ ਜੋਖਮ, ਯੂਰਪ ਨੂੰ ਮੱਧਮ ਜੋਖਮ, ਅਫਰੀਕਾ, ਪੂਰਬੀ ਮੈਡੀਟੇਰੀਅਨ ਅਤੇ ਦੱਖਣ-ਪੂਰਬੀ ਏਸ਼ੀਆ ਨੂੰ ਮੱਧਮ ਜੋਖਮ ਅਤੇ ਪੱਛਮੀ ਪ੍ਰਸ਼ਾਂਤ ਖੇਤਰ ਨੂੰ ਘੱਟ ਜੋਖਮ ਵਜੋਂ ਸ਼੍ਰੇਣੀਬੱਧ ਕੀਤਾ ਹੈ।

ਇਹ ਵੀ ਪੜ੍ਹੋ : ਕੈਨੇਡਾ 'ਚ ਫਰੀਦਕੋਟ ਦੇ 18 ਸਾਲ ਦੇ ਨੌਜਵਾਨ ਦਾ ਕਤਲ, ਪਰਿਵਾਰ ਵਿਚ ਛਾਇਆ ਮਾਤਮ

ਕੀ ਹੈ ਇਹ Monkeypox--
ਮੰਕੀਪੋਕਸ ਇਕ ਤਰ੍ਹਾਂ ਦਾ ਖ਼ਤਰਨਾਕ ਵਾਇਰਸ ਹੈ। ਮੰਕੀਪੋਕਸ ਮੁੱਖ ਤੌਰ 'ਤੇ ਚੂਹਿਆਂ ਅਤੇ ਬਾਂਦਰਾਂ ਰਾਹੀਂ ਮਨੁੱਖਾਂ ਵਿੱਚ ਫੈਲਦਾ ਹੈ। ਇਸ ਤੋਂ ਇਲਾਵਾ ਇਹ ਬਿਮਾਰੀ ਨਾਲ ਪੀੜ੍ਹਤ ਵਿਅਕਤੀ ਦੇ ਸੰਪਰਕ ਵਿੱਚ ਆਉਣ ਨਾਲ ਵੀ ਫੈਲ ਸਕਦਾ ਹੈ। ਇਹ ਵਾਇਰਸ ਫਟੀ ਚਮੜੀ, ਸਾਹ ਦੀ ਨਾਲੀ, ਅੱਖਾਂ, ਨੱਕ ਜਾਂ ਮੂੰਹ ਰਾਹੀਂ ਸਰੀਰ ਤੱਕ ਪਹੁੰਚ ਸਕਦਾ ਹੈ। ਮੰਕੀਪੋਕਸ ਸੰਕ੍ਰਮਿਤ ਵਿਅਕਤੀ ਨੂੰ ਬੁਖਾਰ, ਸਿਰ ਦਰਦ, ਮਾਸਪੇਸ਼ੀਆਂ ਵਿੱਚ ਦਰਦ, ਕਮਰ ਦਰਦ, ਕੰਬਣੀ ਅਤੇ ਥਕਾਵਟ ਮਹਿਸੂਸ ਹੁੰਦੀ ਹੈ। 

Trending news